ਆਉਣ-ਜਾਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ
(ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਤੋਂ ਚੀਕਾ ਕੈਥਲ ਜਾਣ ਵਾਲੇ ਮੁੱਖ ਮਾਰਗ ਦੇ ਪੰਜਾਬ-ਹਰਿਆਣਾ ਹੱਦ ਨਾਲ ਲੱਗਦੇ ਪਿੰਡ ਧਰਮਹੇੜੀ ਨੇੜੇ ਘੱਗਰ ਦਰਿਆ ਵਾਲਾ ਰਸਤਾ ਹਰਿਆਣਾ ਪੁਲਿਸ ਪ੍ਰਸਾਸ਼ਨ ਵੱਲੋਂ ਸੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨੇੜੇ ਤੇੜੇ ਦੇ ਹੋਰ ਬਾਰਡਰ ਵਾਲੇ ਰਸਤੇ ਵੀ ਸੀਲ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਹਰਿਆਣਾ ਅੰਦਰ ਦਾਖਲ ਨਾ ਹੋ ਸਕੇ, ਜਿਸ ਦੇ ਕਾਰਨਾਂ ਦਾ ਕੋਈ ਪਤਾ ਨਹੀ ਲੱਗ ਸਕਿਆ। ਰਸਤੇ ਸੀਲ ਹੋਣ ਕਰਕੇ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Haryana Punjab Border Sealed
ਪਿੰਡ ਧਰਮਹੇੜੀ ਘੱਗਰ ਦਰਿਆ ਵਾਲੇ ਬਾਰਡਰ ’ਤੇ ਰਸਤਾ ਪੱਥਰ ਦੀਆਂ ਸਲੈਬਾਂ ਤੇ ਹੋਰ ਬੈਰੀਕੇਟਿੰਗ ਕਰਕੇ ਰਸਤਾ ਪੁਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ ਤੇ ਹਰਿਆਣਾ ਪੁਲਿਸ ਫੋਰਸ ਦੇ ਜਵਾਨ ਇਸ ’ਤੇ ਤਾਇਨਾਤ ਹਨ ਤਾਂ ਜੋ ਕੋਈ ਵਾਹਨ ਹਰਿਆਣਾ ਰਾਜ ’ਚ ਦਾਖਲ ਨਾ ਹੋ ਸਕੇ। Haryana Punjab Border Sealed
ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਘੁੰਮਣ ਗਏ ਰਾਜਸਥਾਨ ਦੇ ਪਤੀ-ਪਤਨੀ ’ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ
ਇਸ ਦੌਰਾਨ ਪੈ ਰਹੀ ਭਿਆਨਕ ਗਰਮੀ ’ਚ ਮਰਦ, ਔਰਤਾਂ, ਬੱਚੇ ਪੈਦਲ ਬਾਰਡਰ ਪਾਰ ਕਰ ਰਹੇ ਸਨ। ਇਸ ਮੌਕੇ ਆਉਣ-ਜਾਣ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਪੰਜਾਬ-ਹਰਿਆਣਾ ਹੱਦ ਹੀ ਪਾਕਿਸਤਾਨ ਬਾਰਡਰ ਬਣਾ ਦਿੱਤੀ। ਸਾਡੀਆਂ ਰਿਸ਼ਤੇਦਾਰੀਆਂ ਇਧਰ-ਉਧਰ ਹਨ, ਸਾਡੇ ਕਾਰੋਬਾਰ ਸਾਂਝੇ ਹਨ, ਪਰ ਸਮਝ ਨਹੀਂ ਆਉਦਾ ਇਹ ਰਸਤੇ ਤੀਜੇ ਦਿਨ ਸੀਲ ਕਰ ਦਿੱਤੇ ਜਾਂਦੇ ਹਨ। ਅੱਜ ਤਾਂ ਹੱਦ ਹੀ ਕਰ ਦਿੱਤੀ ਕੱਲ੍ਹ ਹਰਿਆਣਾ ’ਚ ਗਏ ਸੀ ਸਭ ਠੀਕ ਠਾਕ ਸੀ, ਅੱਜ ਜਦੋਂ ਆਉਣ ਲੱਗੇ ਰਾਤੋਂ ਰਾਤ ਰਸਤਾ ਸੀਲ ਕਰ ਦਿੱਤਾ, ਜਿਸ ਕਰਕੇ ਸਾਨੂੰ ਅੰਤਾਂ ਦੀ ਪੈ ਰਹੀ ਗਰਮੀ ’ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।