ਜਲਵਾਯੂ ਸੰਕਟ ਦੇ ਵਧਦੇ ਖ਼ਤਰੇ

Climate Crisis

ਧਰਤੀ ਦੇ ਵਧਦੇ ਤਾਪਮਾਨ ਅਤੇ ਜਲਵਾਯੂ ਤਬਦੀਲੀ ਦੀ ਚੁਣੌਤੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਤੋਸ਼ਜਨਕ ਨਤੀਜੇ ਨਹੀਂ ਮਿਲ ਰਹੇ ਪਿਛਲੇ ਸਾਲ ਵਾਤਾਵਰਨ ’ਚ ਤਿੰਨ ਗਰੀਨ ਹਾਊਸ ਗੈਸਾਂ ਦੀ ਮਾਤਰਾ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ, ਤਾਂ ਵਰਤਮਾਨ ਸਾਲ ਦੇ ਸਭ ਤੋਂ ਗਰਮ ਸਾਲ ਹੋਣ ਦੀ ਸੰਭਾਵਨਾ ਹੈ ਸੰਯੁਕਤ ਰਾਸ਼ਟਰ ਦੇ ਮੌਸਮ ਵਿਗਿਆਨ ਨਾਲ ਸਬੰਧਿਤ ਸੰਗਠਨ ਨੇ ਦੱਸਿਆ ਹੈ ਕਿ ਗਰੀਨ ਹਾਊਸ ਗੈਸਾਂ ਦੀ ਵਧਦੀ ਮਾਤਰਾ ਧਰਤੀ ਨੂੰ ਗਰਮ ਕਰਦੀ ਜਾ ਰਹੀ ਹੈ, ਜਿਸ ਨਾਲ ਮੌਸਮ ’ਚ ਵੱਡੇ ਬਦਲਾਅ ਹੋ ਰਹੇ ਹਨ ਸੰਗਠਨ ਦੇ ਜਨਰਲ ਸਕੱਤਰ ਪੇਟੇਰੀ ਟਾਲਸ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਕਈ ਦਹਾਕਿਆਂ ਤੋਂ ਵਿਗਿਆਨੀ ਚਿਤਾਵਨੀ ਦੇ ਰਹੇ ਹਨ, ਹਜ਼ਾਰਾਂ ਪੰਨਿਆਂ ਦੀਆਂ ਢੇਰਾਂ ਰਿਪੋਰਟਾਂ ਪ੍ਰਕਾਸ਼ਿਤ ਹੋ ਗਈਆਂ ਹਨ। (Climate Crisis)

ਜਲਵਾਯੂ ’ਤੇ ਦਰਜਨਾਂ ਸੰਮੇਲਨ ਹੋ ਗਏ ਹਨ, ਫਿਰ ਵੀ ਅਸੀਂ ਹਾਲੇ ਵੀ ਗਲਤ ਦਿਸ਼ਾ ’ਚ ਵਧ ਰਹੇ ਹਾਂ ਸੰਸਾਰਿਕ ਤਾਪਮਾਨ ’ਚ ਲਗਾਤਾਰ ਹੋ ਰਹੇ ਵਾਧੇ ਅਤੇ ਮੌਸਮ ਦਾ ਵਿਗੜਦਾ ਮਿਜਾਜ਼ ਸਮੂਹ ਮਨੁੱਖ ਜਾਤੀ ਲਈ ਗੰਭੀਰ ਚਿੰਤਾ ਬਣਦਾ ਜਾ ਰਿਹਾ ਹੈ ਭਾਰਤ ਦੇ ਹੀ ਸੰਦਰਭ ’ਚ ਦੇਖੀਏ ਤਾਂ ਹੁਣ ਸਰਦੀਆਂ ਘੱਟ ਹੋ ਰਹੀਆਂ ਹਨ ਅਤੇ ਗਰਮ ਦਿਨ ਵਧ ਰਹੇ ਹਨ, ਬਰਸਾਤ ਦੇ ਮੌਸਮ ’ਚ ਵੀ ਕਿਤੇ ਸੋਕੇ ਵਰਗੀ ਸਥਿਤੀ ਬਣੀ ਰਹਿੰਦੀ ਹੈ ਤੇ ਕਿਤੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਹੈ। (Climate Crisis)

ਇਹ ਵੀ ਪੜ੍ਹੋ : ਭਾਰਤ ਨੇ ਅਸਟਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ

ਇਸ ਸਾਲ ਵੀ ਹਿਮਾਚਲ, ਉੱਤਰਾਖੰਡ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਤੋਂ ਲੈ ਕੇ ਦੇਸ਼ ਦੇ ਕਈ ਹਿੱਸਿਆਂ ’ਚ ਪਾਣੀ ਨਾਲ ਹੁੰਦੀ ਤਬਾਹੀ ਦਾ ਭਿਆਨਕ ਮੰਜਰ ਦੇਖਿਆ ਜਾਂਦਾ ਰਿਹਾ ਹੈ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਨਾਲ ਪੈਦਾ ਹੋਏ ਖਤਰਿਆਂ ਬਾਰੇ ਜਾਗਰੂਕਤਾ ਵਧਾਉਣਾ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ ਦਰਅਸਲ, ਵਾਤਾਵਰਣਕ ਹਾਲਾਤਾਂ ਨੂੰ ਵਿਗੜਨ ਤੋਂ ਰੋਕਣ ਲਈ ਕੁਝ ਵੀ ਨਾ ਕਰਕੇ ਅਸੀਂ ਨਾ ਸਿਰਫ਼ ਵਾਤਵਰਨ ਨੂੰ ਸਗੋਂ ਖੁਦ ਨੂੰ ਵੀ ਖਤਰੇ ’ਚ ਪਾ ਰਹੇ ਹਾਂ ਕਿਉਂਕਿ ਸਾਡੀ ਸਿਹਤ ਸਾਡੇ ਵਾਤਾਵਰਨ ਨਾਲ ਜੁੜੀ ਹੈ ਅਤੇ ਵਾਤਾਵਰਨ ਨੂੰ ਹੋ ਰਹੇ ਲਗਾਤਾਰ ਨੁਕਸਾਨ ਨਾਲ ਮਨੁੱਖੀ ਜੀਵਨ ਨੂੰ ਵੀ ਨੁਕਸਾਨ ਝੱਲਣਾ ਪੈਂਦਾ ਹੈ ਵਧਦੇ ਪ੍ਰਦੂਸ਼ਣ ਅਤੇ ਕੁਦਰਤ ਨਾਲ ਖਿਲਵਾੜ ਕਾਰਨ ਗਰੀਨ ਹਾਊਸ ਪ੍ਰਭਾਵ। (Climate Crisis)

ਜਲਵਾਯੂ ਪਰਿਵਰਤਨ, ਸ਼ਹਿਰੀਕਰਨ ਆਦਿ ਕਾਰਨ ਸਾਡੇ ਭੋਜਨ, ਪਾਣੀ ਤੇ ਹਵਾ ਦੀ ਗੁਣਵੱਤਾ ’ਤੇ ਸਿੱਧਾ ਅਸਰ ਪੈਂਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ਼, ਚਮੜੀ ਸਬੰਧੀ ਰੋਗ ਸਮੇਤ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਵੀ ਹੋ ਰਹੀਆਂ ਹਨ ਵਾਤਾਵਰਨ ਦਾ ਮਿਜ਼ਾਜ ਖਰਾਬ ਹੋਣ ਨਾਲ ਸਾਡੀ ਸਿਹਤ ਵੀ ਖਰਾਬ ਹੋ ਰਹੀ ਹੈ, ਜਿਸ ਦਾ ਸਿੱਧਾ ਅਸਰ ਸਾਡੀ ਰੋਗ ਰੋਕੂ ਸਮਰੱਥਾ ’ਤੇ ਪੈਂਦਾ ਹੈ ਜੈਵ ਈਂਧਨ ਦੀ ਥਾਂ ਅਕਸ਼ੈ ਊਰਜਾ ਦੇ ਸਰੋਤਾਂ ’ਤੇ ਜ਼ੋਰ, ਜੰਗਲਾਂ ਦੇ ਖ਼ਾਤਮੇ ’ਤੇ ਰੋਕ, ਪੌਦੇ ਲਾਉਣ ’ਤੇ ਜ਼ੋਰ, ਨਿੱਜੀ ਆਵਾਜਾਈ ਦੀ ਥਾਂ ’ਤੇ ਜਨਤਕ ਆਵਾਜਾਈ ਨੂੰ ਹੱਲਾਸ਼ੇਰੀ, ਸੀਮਿਤ ਅੰਨ ਉਤਪਾਦਨ, ਭੋਜਨ ਦੀ ਬਰਬਾਦੀ ’ਤੇ ਰੋਕ ਲਾ ਕੇ ਵੀ ਗਰੀਨ ਹਾਊਸ ਗੈਸਾਂ ਦੀ ਮਾਤਰਾ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। (Climate Crisis)