ਬੇਰੁਜ਼ਗਾਰੀ ਦਾ ਘੋਰ ਸੰਕਟ
ਕੋਰੋਨਾ ਸੰਕਟ ਵਿਚਕਾਰ ਦੇਸ਼ ਇਸ ਸਮੇਂ ਭਿਆਨਕ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ ਅੰਤਰਰਾਸ਼ਟਰੀ ਕਿਰਤ ਸੰਗਠਨ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਰ ਪਿਛਲੇ ਤਿੰਨ ਦਹਾਕਿਆਂ ਦੇ ਸਰਵਉੱਚ ਪੱਧਰ ’ਤੇ ਹੈ ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੋਨਮੀ ਅਰਥਾਤ ਸੀਐਮਆਈਈ ਦੇ ਅੰਕੜਿਆਂ ਅਨੁਸਾਰ ਮਈ 2021 ’ਚ ਬੇਰੁਜ਼ਗਾਰੀ ਦਰ 11.9 ਫੀਸਦੀ ’ਤੇ ਜਾ ਪਹੁੰਚੀ, ਜੋ ਅਪਰੈਲ ’ਚ 8 ਫੀਸਦੀ ਸੀ ਇਸ ਦੌਰਾਨ ਕਰੀਬ 1.53 ਕਰੋੜ ਭਾਰਤੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਸਭ ਤੋਂ ਮਾੜੀ ਗੱਲ ਇਹ ਹੈ ਕਿ ਹਾਲੇ ਵੀ ਬੇਰੁਜ਼ਗਾਰੀ ਦਰ ’ਚ ਲਗਾਤਾਰ ਵਾਧਾ ਜਾਰੀ ਹੈ ਬੀਤੀ 6 ਜੂਨ ਨੂੰ 30 ਦਿਨਾਂ ਦੀ ਔਸਤ ਬੇਰੁਜ਼ਗਾਰੀ ਦਰ 13 ਫੀਸਦੀ ਮਾਪੀ ਗਈ ਕਿਰਤ ਭਾਗੀਦਾਰੀ ਦਰ 40 ਫੀਸਦੀ ਦੇ ਪੱਧਰ ਤੋਂ ਵੀ ਹੇਠਾਂ ਆਉਂਦੇ ਹੋਏ 39.7 ਫੀਸਦੀ ਹੇਠਾਂ ਆ ਗਈ ਹੈ ਕਿਰਤ ਬਜ਼ਾਰ ਦੇ ਸਭ ਤੋਂ ਮਹੱਤਵਪੂਰਨ ਸੰਕੇਤਕ ਮੰਨੀ ਜਾਣ ਵਾਲਹ ਰੁਜ਼ਗਾਰ ਦਰ ’ਚ ਵੀ ਗਿਰਾਵਟ ਲਗਾਤਾਰ ਜਾਰੀ ਹੈ ਮਈ ’ਚ 35.3 ਫੀਸਦੀ ’ਤੇ ਰਹੀ ਰੁਜ਼ਗਾਰ ਦਰ 6 ਜੂਨ ਨੂੰ 34.6 ਫੀਸਦੀ ਦਰਜ ਕੀਤੀ ਗਈ ਅਪਰੈਲ-ਮਈ 2020 ’ਚ ਲੱਗੇ ਸਖ਼ਤ ਲਾਕਡਾਊਨ ਦੇ ਬਾਅਦ ਤੋਂ ਭਾਰਤੀ ਕਿਰਤ ਬਜ਼ਾਰ ਆਪਣੀ ਸਭ ਤੋਂ ਖਰਾਬ ਸਥਿਤੀ ’ਚ ਹੈ।
ਸੀਐਮਆਈਈ ਅਨੁਸਾਰ ਪਿਛਲੇ 4 ਹਫ਼ਤਿਆਂ ’ਚ ਬੇਰੁਜ਼ਗਾਰੀ ਦੀ ਸਥਿਤੀ ਤੇਜ਼ੀ ਨਾਲ ਵਿਗੜੀ ਹੈ ਇਹ ਸਿਲਸਿਲਾ 16 ਮਈ ਨੂੰ ਖ਼ਤਮ ਹੋਏ ਹਫ਼ਤੇ ਤੋਂ ਸਪੱਸ਼ਟ ਦਿਸ ਰਿਹਾ ਹੈ, ਜਦੋਂ ਉਸ ਹਫ਼ਤੇ ’ਚ ਕਿਰਤ ਹਿੱਸੇਦਾਰੀ ਦਰ 40.5 ਫੀਸਦੀ ’ਤੇ ਸੀ, ਜੋ ਪਿਛਲੇ ਸਾਲ ਦੇ ਲਾਕਡਾਊਨ ਤੋਂ ਬਾਅਦ ਕਈ ਮਹੀਨਿਆਂ ’ਚ 40.4 ਫੀਸਦੀ ਦੀ ਔਸਤ ਦਰ ਤੋਂ ਮਾਮੂਲੀ ਜ਼ਿਆਦਾ ਸੀ ਪਰ ਬੇਰੁਜ਼ਗਾਰੀ ਦਰ ਕਈ ਹਫ਼ਤਿਆਂ ਤੱਕ 8 ਫੀਸਦੀ ਦੇ ਆਸ-ਪਾਸ ਰਹਿਣ ਤੋਂ ਬਾਅਦ ਉਸ ਹਫ਼ਤੇ ’ਚ ਅਚਾਨਕ ਹੀ 14.5 ਫੀਸਦੀ ’ਤੇ ਜਾ ਪਹੁੰਚੀ ਇਸ ਦਾ ਮਤਲਬ ਹੈ ਕਿ 16 ਮਈ ਦੇ ਆਸ-ਪਾਸ ਵੱਡੀ ਗਿਣਤੀ ’ਚ ਲੋਕ ਬੇਰੁਜ਼ਗਾਰ ਹੋਏ ਅਤੇ ਉਨ੍ਹਾਂ ਨੂੰ ਕੋਈ ਨਵਾਂ ਰੁਜ਼ਗਾਰ ਨਹੀਂ ਮਿਲਿਆ।
23 ਮਈ ਨੂੰ ਸਮਾਪਤ ਹਫਤੇ ’ਚ ਬੇਰੁਜ਼ਗਾਰੀ ਦਰ 14.7 ਫੀਸਦੀ ਹੋ ਗਈ ਉੱਥੇ ਕਿਰਤ ਭਾਗੀਦਾਰੀ ਦਰ ਵੀ 39.4 ਫੀਸਦੀ ’ਤੇ ਪਹੁੰਚ ਗਈ ਦਰਅਸਲ ਉਸ ਤੋਂ ਪਹਿਲਾਂ ਦੇ ਹਫ਼ਤੇ ’ਚ ਆਮ ਤੋਂ ਜ਼ਿਆਦਾ ਬੇਰੁਜ਼ਗਾਰੀ ਦਰ ਨੇ ਲੋਕਾਂ ਨੂੰ ਰੁਜ਼ਗਾਰ ਭਾਲਣ ਲਈ ਵੀ ਨਿਰਉਤਸ਼ਾਹਿਤ ਕੀਤਾ ਕਿਰਤ ਭਾਗੀਦਾਰ ਦਰ ਦੇ ਘੱਟ ਹੋਣ ਅਤੇ ਉੱਚੀ ਬੇਰੁਜ਼ਗਾਰੀ ਦਰ ਦਾ ਨਤੀਜਾ ਇਹ ਹੋਇਆ ਕਿ ਰੁਜ਼ਗਾਰ ਦਰ ਕਰੀਬ ਇੱਕ ਸਾਲ ਦੇ ਘੱਟੋ-ਘੱਟ ਪੱਧਰ 33.6 ਫੀਸਦੀ ’ਤੇ ਪਹੁੰਚ ਗਈ ਇਹ 7 ਜੂਨ 2020 ਨੂੰ ਸਮਾਪਤ ਹਫ਼ਤੇ ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਸੀ 30 ਮਈ ਨੂੰ ਸਥਿਤੀ ’ਚ ਕੁਝ ਸੁਧਾਰ ਦਿਸਿਆ ਬੇਰੁਜ਼ਗਾਰੀ ਦਰ 14.7 ਫੀਸਦੀ ਤੋਂ ਘਟ ਕੇ 12.2 ਫੀਸਦੀ ਹੋ ਗਈ।
ਕਿਰਤ ਭਾਗੀਦਾਰੀ ਦਰ ਦੇ ਘੱਟ ਹੋਣ ਅਤੇ ਬੇਰੁਜ਼ਗਾਰੀ ਦਰ ਦੇ ਜ਼ਿਆਦਾ ਹੋਣ ਦਾ ਮਤਲਬ ਹੈ ਕਿ ਰੁਜ਼ਗਾਰ ਦਰ ’ਚ ਵੀ ਗਿਰਾਵਟ ਆਈ ਹੈ ਇਸ ਤਰ੍ਹਾਂ ਅਸਲ ਰੁਜ਼ਗਾਰ ਪਰਿਦ੍ਰਿਸ਼ ਵੀ ਵਿਗੜਿਆ ਹੈ ਰੁਜ਼ਗਾਰ ਦਰ ਅਪਰੈਲ 2021 ’ਚ 36.8 ਫੀਸਦੀ ’ਤੇ ਸੀ ਅਤੇ ਮਈ 2021 ’ਚ ਇਹ 35.3 ਫੀਸਦੀ ’ਤੇ ਆ ਗਈ ਇਸ ਦਾ ਅਸਰ 1.53 ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦੇ ਤੌਰ ’ਤੇ ਸਾਹਮਣੇ ਆਇਆ ਬੀਤੀ 6 ਜੂਨ ਨੂੰ ਰੁਜ਼ਗਾਰ ਦਰ ਦੀ 30 ਰੋਜ਼ਾ ਔਸਤ 34.6 ਫੀਸਦੀ ’ਤੇ ਆ ਗਈ ਬੀਤੇ ਹਫ਼ਤੇ ’ਚ ਤਾਂ ਇਹ 33.9 ਫੀਸਦੀ ਦੇ ਖਰਾਬ ਪੱਧਰ ’ਤੇ ਆ ਗਿਆ ਇਸ ਦਾ ਮਤਲਬ ਹੈ ਕਿ ਹੋਰ ਬਹੁਤ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਗਵਾਉਣਾ ਪਿਆ ਹੈ।
ਅਸਲ ਵਿਚ ਜਨਵਰੀ 2021 ਤੋਂ ਹੀ ਰੁਜ਼ਗਾਰ ਲਗਾਤਾਰ ਘੱਟ ਹੋ ਰਿਹਾ ਹੈ ਜਨਵਰੀ ’ਚ 40.07 ਕਰੋੜ ਦੇ ਸਿਖ਼ਰ ’ਤੇ ਰਿਹਾ ਰੁਜ਼ਗਾਰ ਦੇ ਲਗਾਤਾਰ ਹੇਠਾਂ ਆਉਣ ਦੀ ਕਹਾਣੀ ਕਾਫ਼ੀ ਦਰਦਨਾਕ ਹੈ ਸੀਐਮਆਈਈ ਅਨੁਸਾਰ, ਫ਼ਰਵਰੀ ’ਚ ਰੁਜ਼ਗਾਰ 25 ਲੱਖ ਘੱਟ ਹੋਇਆ, ਤਾਂ ਮਾਰਚ ’ਚ 10 ਲੱਖ ਇਸ ਨਾਲ ਲੱਗਾ ਕਿ ਸਥਿਤੀ ਸੁਧਰ ਰਹੀ ਹੈ, ਪਰ ਅਪਰੈਲ ’ਚ 74 ਲੱਖ ਅਤੇ ਮਈ ’ਚ ਤਾਂ 1.53 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਇਸ ਤਰ੍ਹਾਂ ਜਨਵਰੀ ਤੋਂ ਮਈ ਤੱਕ ਕੁੱਲ 2.53 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ।
ਹਾਲੀਆ ਅੰਕੜੇ ਦੱਸਦੇ ਹਨ ਕਿ ਰੁਜ਼ਗਾਰ ’ਚ ਗਿਰਾਵਟ ਦਾ ਸਿਲਸਿਲਾ ਜੂਨ ਦੇ ਪਹਿਲੇ ਹਫ਼ਤੇ ’ਚ ਵੀ ਰੁਕਿਆ ਨਹੀਂ ਹੈ ਸੀਐਮਆਈਈ ਦੇ ਮੁੱਖ ਕਾਰਜਪਾਲਕ ਅਧਿਕਾਰੀ ਮਹੇਸ਼ ਵਿਆਸ ਅਨੁਸਾਰ ਹੁਣ ਹੌਲੀ-ਹੌਲੀ ਰੁਜ਼ਗਾਰ ਘਾਣ ਰੁਕਣ ਦੀ ਸੰਭਾਵਨਾ ਹੈ, ਕਿਉਂਕਿ ਮਹਾਂਮਾਰੀ ਦੀ ਵਜ੍ਹਾ ਨਾਲ ਲੱਗੀਆਂ ਪਾਬੰਦੀਆਂ ਹੁਣ ਹੌਲੀ-ਹੌਲੀ ਹਟਣ ਲੱਗੀਆਂ ਹਨ ਮਈ ਦੇ ਮਹੀਨੇ ’ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਸਥਾਨਕ ਪੱਧਰ ’ਤੇ ਲੱਗੇ ਲਾਕਡਾਊਨ ਦੀ ਮਾਰ ਝੱਲਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਨੂੰ ਅਗਲੇ ਕੁਝ ਹਫ਼ਤਿਆਂ ’ਚ ਰਾਹਤ ਮਿਲ ਸਕਦੀ ਹੈ ਕਰੀਬ 1.7 ਕਰੋੜ ਦਿਹਾੜੀ ਮਜ਼ਦੂਰਾਂ ਅਤੇ ਰੇਹੜੀ ਫੜੀ ਵਾਲਿਆਂ ਵਰਗੇ ਛੋਟੇ ਕਾਰੋਬਾਰੀਆਂ ਨੂੰ ਮਈ 2021 ’ਚ ਬੇਰੁਜ਼ਗਾਰ ਹੋਣਾ ਪਿਆ।
ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਦੇ ਕੰਮ ਬੰਦ ਹੋਣ ਦਾ ਕਾਰਨ ਮਈ ’ਚ ਲੱਗਾ ਲਾਕਡਾਊਨ ਹੀ ਸੀ ਅਜਿਹੇ ’ਚ ਜੂਨ ’ਚ ਅਨਲਾਕ ਹੋਣ ਦੀ ਸਥਿਤੀ ’ਚ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਮੁੜ ਮਿਲ ਸਕਦਾ ਹੈ ਅਸੰਗਠਿਤ ਖੇਤਰ ’ਚ ਰੁਜ਼ਗਾਰ ਤੇਜ਼ੀ ਨਾਲ ਪੈਦਾ ਹੁੰਦੇ ਹਨ, ਪਰ ਸੰਗਠਿਤ ਖੇਤਰ ’ਚ ਰੁਜ਼ਗਾਰ ਸਮਾਪਤ ਹੋਣ ਤੋਂ ਬਾਅਦ ਮੁੜ ਪੈਦਾ ਹੋਣ ’ਚ ਕਾਫ਼ੀ ਸਮਾਂ ਲੱਗਦਾ ਹੈ ਇਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ’ਚ ਅਸੰਗਠਿਤ ਖੇਤਰ ’ਚ ਰੁਜ਼ਗਾਰ ਦੀ ਸਥਿਤੀ ’ਚ ਸੁਧਾਰ ਦਿਸੇਗਾ, ਪਰ ਸੰਗਠਿਤ ਖੇਤਰ ’ਚ ਲੰਮੇ ਸਮੇਂ ਤੱਕ ਸਥਿਤੀ ਖਰਾਬ ਰਹੇਗੀ ਲਾਕਡਾਊਨ ਤੋਂ ਇਲਾਵਾ ਵੀ ਰੁਜ਼ਗਾਰ ’ਚ ਸਥਾਈ ਗਿਰਾਵਟ ਦੇਖੀ ਗਈ ਹੈ ਜਨਵਰੀ 2021 ਤੋਂ ਗੈਰ-ਖੇਤੀ ਖੇਤਰ ’ਚ ਕੁੱਲ 3.68 ਕਰੋੜ ਲੋਕਾਂ ਦਾ ਰੁਜ਼ਗਾਰ ਖੁੱਸ ਚੁੱਕਾ ਹੈ ਇਨ੍ਹਾਂ ’ਚ ਦਿਹਾੜੀਦਾਰ ਮਜ਼ਦੂਰਾਂ ਦੀ ਗਿਣਤੀ 2.31 ਕਰੋੜ ਹੈ, ਜਦੋਂਕਿ ਤਨਖਾਹੀਏ ਕਰਮਚਾਰੀਆਂ ਦੀ ਗਿਣਤੀ 85 ਲੱਖ ਹੈ।
ਨਤੀਜਾ: 3 ਤੋਂ 4 ਫੀਸਦੀ ਬੇਰੁਜ਼ਗਾਰੀ ਦਰ ਨੂੰ ਭਾਰਤੀ ਅਰਥਵਿਵਸਥਾ ਲਈ ਆਮ ਮੰਨਿਆ ਜਾ ਸਕਦਾ ਹੈ, ਪਰ ਜੂਨ ਦੇ ਪਹਿਲੇ ਹਫ਼ਤੇ ’ਚ ਬੇਰੁਜ਼ਗਾਰੀ ਦਰ 13.6 ਫੀਸਦੀ ’ਤੇ ਪਹੁੰਚ ਚੁੱਕੀ ਹੈ ਅਜਿਹੇ ’ਚ ਸਵਾਲ ਉੱਠਦਾ ਹੈ ਕਿ 3-4 ਫੀਸਦੀ ਬੇਰੁਜ਼ਗਾਰੀ ਦਰ ਦੀ ਸਥਿਤੀ ਕਦੋਂ ਤੱਕ ਆ ਸਕਦੀ ਹੈ? ਹਾਲੇ ਕੋਰੋਨਾ ਦੀ ਦੂਜੀ ਲਹਿਰ ਕਾਰਨ ਇਹ ਸਥਿਤੀ ਹੈ ਪਰ ਦੂਜੀ ਲਹਿਰ ਤੋਂ ਪਹਿਲਾਂ ਵੀ ਸੀਐਮਆਈਈ ਅਨੁਸਾਰ ਫ਼ਰਵਰੀ ’ਚ 25 ਲੱਖ ਰੁਜ਼ਗਾਰ ਅਤੇ ਮਾਰਚ ’ਚ 10 ਲੱਖ ਰੁਜ਼ਗਾਰ ਘੱਟ ਹੋਇਆ ਹੈ ਇਸ ਤੋਂ ਇਲਾਵਾ ਦੂਜੀ ਲਹਿਰ ਤੋਂ ਪਹਿਲਾਂ ਵੀ ਲੰਮੇ ਸਮੇਂ ਤੱਕ ਬੇਰੁਜ਼ਗਾਰੀ ਦਰ 8 ਫੀਸਦੀ ਰਹੀ ਇਹ 8 ਫੀਸਦੀ ਦੀ ਦਰ ਵੀ ਬੇਹੱਦ ਖ਼ਤਰਨਾਕ ਹੈ ਬੇਰੁਜ਼ਗਾਰੀ ਨੂੰ ਆਮ 3-4 ਫੀਸਦੀ ਵਾਲੀ ਦਰ ’ਚ ਲਿਆਉਣ ਲਈ ਅਰਥਵਿਵਸਥਾ ’ਚ ਮੰਗ ’ਚ ਵੱਡੇ ਵਾਧੇ ਦੀ ਜ਼ਰੂਰਤ ਹੈ ।
ਸਰਕਾਰ ਨੂੰ ਇਸ ਸਮੇਂ ਸਮਾਜ ਦੇ ਵਾਂਝੇ ਵਰਗ ਨੂੰ ਸਿੱਧੀ ਨਗਦ ਰਾਸ਼ੀ ਦੇ ਕੇ ਸਹਿਯੋਗ ਪ੍ਰਦਾਨ ਕਰਨਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੀ ਖਰੀਦ ਸਮਰੱਥਾ ’ਚ ਵਾਧਾ ਹੋਵੇਗਾ, ਮੰਗ ’ਚ ਵਾਧੇ ਨਾਲ ਉਤਪਾਦਨ ’ਚ ਵਾਧਾ ਹੋਵੇਗਾ ਜਦੋਂ ਉਤਪਾਦਨ ’ਚ ਵਾਧਾ ਹੋਵੇਗਾ, ਉਦੋਂ ਸੁਭਾਵਿਕ ਤੌਰ ’ਤੇ ਰੁਜ਼ਗਾਰ ਪੈਦਾ ਹੋਵੇਗਾ ਹੀ ਸਰਕਾਰ ਹਾਲੇ ਵੀ ਕਈ ਸਮਾਜਿਕ ਯੋਜਨਾਵਾਂ ਦੁਆਰਾ ਇਹ ਕੰਮ ਕਰ ਰਹੀ ਹੈ, ਪਰ ਉਹ ਲੋੜੀਂਦਾ ਨਹੀਂ ਹੈ ਬੇਰੁਜ਼ਗਾਰੀ ਦੀ ਇਸ ਅਣਉਮੀਦੀ ਸਥਿਤੀ ’ਚ ਸਰਕਾਰ ਨੂੰ ਵੱਡੇ ਫੈਸਲੇ ਵੀ ਲੈਣੇ ਹੋਣਗੇ।
ਰਾਹੁਲ ਲਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।