ਪੰਜਾਬ ਰਾਜਪਾਲ ਨਹੀਂ ਪਏ ਨਰਮ, ਤਿੰਨ ਬਿੱਲਾਂ ’ਤੇ ਦਸਤਖ਼ਤ ਕਰਨ ਤੋਂ ਕੋਰੀ ਨਾਂਹ

Punjab Raj Bhavan
Banwari Lal Purohit

ਰਾਸ਼ਟਰਪਤੀ ਨਾਲ ਕਰਨਗੇ ਸਲਾਹ, ਸੰਵਿਧਾਨ ਦੀ ਧਾਰਾ 200 ਦਾ ਦਿੱਤਾ ਹਵਾਲਾ

  • 3 ਬਿੱਲ ਪਿੱਛਲੇ ਮਹੀਨੇ ਤੋਂ ਕਰ ਰਹੇ ਹਨ ਪਾਸ ਹੋਣ ਦਾ ਇੰਤਜਾਰ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਤਿੰਨ ਬਿਲਾਂ ਨੂੰ ਪਾਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਇਨਾਂ ਤਿੰਨ ਬਿੱਲਾਂ ‘ਤੇ ਆਪਣੇ ਦਸਤਖ਼ਤ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਸਲਾਹ ਕਰਨਗੇ, ਉਸ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਏਗਾ।

ਪੰਜਾਬ ਦੇ ਰਾਜਪਾਲ ਵੱਲੋਂ ਇਹ ਫੈਸਲਾ ਕੀਤੇ ਜਾਣ ਤੋਂ ਬਾਅਦ ਹੁਣ ਇਨਾਂ ਬਿੱਲਾਂ ਦੇ ਪਾਸ ਹੋਣ ‘ਤੇ ਹੀ ਸੁਆਲਿਆਂ ਨਿਸ਼ਾਨ ਲੱਗ ਗਿਆ ਹੈ, ਕਿਉਂਕਿ ਰਾਸ਼ਟਰਪਤੀ ਭਵਨ ਜਾਣ ਵਾਲੇ ਜਿਆਦਾਤਰ ਬਿੱਲ ਲਟਕ ਹੀ ਜਾਂਦੇ ਹਨ ਅਤੇ ਸਾਲ ਤੋਂ ਜਿਆਦਾ ਸਮਾਂ ਉਨਾਂ ਬਿੱਲਾਂ ਸਬੰਧੀ ਫੈਸਲਾ ਕਰਨ ’ਤੇ ਹੀ ਲੱਗ ਜਾਂਦੇ ਹਨ। ਇਸ ਕਰਕੇ ਹੁਣ ਇਨਾਂ ਤਿੰਨ ਬਿੱਲਾਂ ਦੇ ਲੱਟਕਣ ਦਾ ਖਦਸਾ ਜਤਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਭਲਾਈ ਸਕੀਮਾਂ ਸਬੰਧੀ ਕਰ ਦਿੱਤਾ ਵੱਡਾ ਐਲਾਨ, ਲੋਕ ਉੱਠਾਉਣ ਲਾਹਾ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 19 ਤੇ 20 ਜੂਨ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਕਈ ਬਿੱਲ ਪਾਸ ਕੀਤੇ ਸਨ, ਜਿਨਾਂ ਵਿੱਚ ਪੰਜਾਬ ਯੂਨੀਵਰਸਿੱਟੀ ਕਾਨੂੰਨ ਸੋਧ ਬਿੱਲ 2023, ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ 2023 ਵੀ ਸ਼ਾਮਲ ਸੀ। ਇਨਾਂ ਤਿੰਨੇ ਬਿੱਲ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪਾਸ ਕਰਨ ਦੀ ਥਾਂ ’ਤੇ ਆਪਣੇ ਕੋਲ ਰੱਖਿਆ ਹੋਇਆ ਸੀ। (Banwari Lal Purohit)

ਹੁਣ ਸੁਪਰੀਮ ਕੋਰਟ ਦੇ ਆਦੇਸ਼ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇਹ ਬਿੱਲ ਪਾਸ ਕਰਨ ਦੀ ਗੁਜਾਰਿਸ਼ ਕੀਤੀ ਸੀ ਪਰ ਬੁੱਧਵਾਰ ਨੂੰ ਬਨਵਾਰੀ ਲਾਲ ਪੁਰੋਹਿਤ ਵੱਲੋਂ ਇਨਾਂ ਬਿੱਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਹਾਲ ਪਾਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 200 ਦੇ ਅਨੁਸਾਰ ਇਹ ਤਿੰਨ ਬਿੱਲ ਰਾਸ਼ਟਰਪਤੀ ਦੇ ਨਾਲ ਵਿਚਾਰ ਕਰਨ ਲਈ ਰਿਜ਼ਰਵ ਰੱਖੇ ਹੋਏ ਹਨ। ਇਸ ਲਈ ਰਾਸ਼ਟਰਪਤੀ ਵੱਲੋਂ ਅਗਲੇ ਆਦੇਸ਼ ਆਉਣ ਤੱਕ ਇਹ ਬਿੱਲ ਰਿਜ਼ਰਵ ਹੀ ਰਹਿਣਗੇ।