ਬਜ਼ੁਰਗਾਂ ਦਾ ਸਨਮਾਨ ਵਧਾਉਣ ਦੀ ਤਿਆਰੀ ’ਚ ਮੁੱਖ ਮੰਤਰੀ | Pension Scheme
ਚੰਡੀਗੜ੍ਹ। ਹਰ ਵਰਗ ਦੀ ਤੋਂ ਤਾਰੀਫ਼ ਲੈਣ ਲਈ ਹਰਿਆਣਾ ਸਰਕਾਰ ਹਮੇਸ਼ਾ ਹੀ ਨਵੀਆਂ-ਨਵੀਆਂ ਸਕੀਮਾਂ ਲਿਆਉਣ ਲਈ ਤਿਆਰ ਰਹਿੰਦੀ ਹੈ। ਹਰਿਆਣਾ ਸਰਕਾਰ ਦਿਲਖਿੱਚਵੀਆਂ ਯੋਜਨਾਵਾਂ ਲਿਆ ਕੇ ਹਰ ਵਰਗ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਹਿਤ ਹੁਣ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਰਿਆਣਾ ਦੇ 18 ਲੱਖ ਬਜੁਰਗਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ’ਚ ਹਨ। ਮੁੱਖ ਮੰਤਰੀ ਖੱਟਰ ਇੱਕ ਵਾਰ ਫਿਰ ਬੁਢਾਪਾ ਪੈਨਸਨ (Pension Scheme) ਵਿੱਚ 250 ਰੁਪਏ ਦਾ ਵਾਧਾ ਕਰਨ ਜਾ ਰਹੇ ਹਨ, ਇਸ ਬਾਰੇ ਵੀ ਉਨ੍ਹਾਂ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ 6 ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਦੇ ਬਜ਼ੁਰਗਾਂ ਨੂੰ ਪੈਨਸ਼ਨ ਵਧਾ ਕੇ 3000 ਰੁਪਏ ਕਰ ਦੇਣਗੇ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦਸੰਬਰ ਮਹੀਨੇ ਵਿੱਚ ਬੁਢਾਪਾ ਪੈਨਸ਼ਨ ਵਧਾਉਣ ਦਾ ਐਲਾਨ ਕਰ ਸਕਦੇ ਹਨ।
ਵਾਅਦੇ ਕਰਕੇ ਨਿਭਾਉਣ ਵਾਲਾ ਮੁੱਖ ਮੰਤਰੀ ਖੱਟਰ | Pension Scheme
ਖੱਟਰ ਨੇ ਕਿਹਾ ਕਿ ਅਸੀਂ ਆਪਣੇ ਵਾਅਦੇ ਨਿਭਾਉਣ ਵਾਲੇ ਮੁੱਖ ਮੰਤਰੀ ਹਾਂ, ਅਸੀਂ ਬਜ਼ੁਰਗਾਂ ਨੂੰ 3 ਹਜਾਰ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਇਸ ਵਾਅਦੇ ਨੂੰ ਜ਼ਰੂਰ ਪੂਰਾ ਕਰਾਂਗੇ। ਅਸੀਂ ਬਜ਼ੁਰਗਾਂ ਦੀ ਪੈਨਸ਼ਨ ਵਿੱਚ ਲਗਾਤਾਰ ਵਾਧਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਯਾਦ ਰਹੇ, 2013 ਵਿੱਚ ਬਜ਼ੁਰਗਾਂ ਦੀ ਪੈਨਸ਼ਨ 1000 ਰੁਪਏ ਸੀ। ਪਰ ਸਾਡੀ ਸਰਕਾਰ ਬਣਨ ਤੋਂ ਬਾਅਦ ਪਿਛਲੇ 10 ਸਾਲਾਂ ਵਿੱਚ ਅਸੀਂ ਹਰ ਸਾਲ ਪੈਨਸਨ ਵਿੱਚ 200-250 ਰੁਪਏ ਦਾ ਵਾਧਾ ਕੀਤਾ ਹੈ ਅਤੇ ਅੱਜ ਹਰਿਆਣਾ ਵਿੱਚ ਬਜ਼ੁਰਗਾਂ ਦੀ ਪੈਨਸ਼ਨ 2750 ਰੁਪਏ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਸੀਂ ਹਰਿਆਣਾ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਵਿੱਚ ਵਾਧਾ ਕਰਦੇ ਰਹਾਂਗੇ।
ਇਹ ਵੀ ਪੜ੍ਹੋ : ਹੁਣ ਇਹ ਸਰਕਾਰ ਵੀ ਬੱਸ ਸਫ਼ਰ ਦੀ ਦੇਣ ਜਾ ਰਹੀ ਐ ਵੱਡੀ ਸਹੂਲਤ, ਲਵੋ ਪੂਰੀ ਜਾਣਕਾਰੀ
ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ 2023-24 ਲਈ ਪੇਸ਼ ਕੀਤੇ ਬਜਟ ਵਿੱਚ ਬੁਢਾਪਾ ਪੈਨਸ਼ਨ ਵਿੱਚ ਵੀ ਵਾਧਾ ਕੀਤਾ ਸੀ। ਹਰਿਆਣਾ ਦੇ ਸੀਐਮ ਖੱਟਰ ਨੇ ਐਲਾਨ ਕੀਤਾ ਸੀ ਕਿ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵਿੱਚ 250 ਰੁਪਏ ਦਾ ਵਾਧਾ ਕੀਤਾ ਗਿਆ ਹੈ। 1 ਅਪ੍ਰੈਲ 2023 ਤੋਂ ਸਾਰੇ ਲਾਭਪਾਤਰੀਆਂ ਨੂੰ 2750 ਰੁਪਏ ਦੀ ਪੈਨਸਨ ਮਿਲੇਗੀ। ਪਹਿਲਾਂ ਇਹ ਪੈਨਸਨ 2500 ਰੁਪਏ ਸੀ।
- ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਬੁਢਾਪਾ ਪੈਨਸ਼ਨ ਵਿੱਚ 250 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਲਿਆ ਹੈ। (Pension Scheme)
- ਬਜ਼ੁਰਗਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਰਾਜ ਸਰਕਾਰ ਨੇ ਬੁਢਾਪਾ ਪੈਨਸ਼ਨ ’ਤੇ ਨਿਸਚਿਤ ਆਮਦਨ ਸੀਮਾ ਵੀ ਵਧਾ ਦਿੱਤੀ ਸੀ,
- ਜਿਸ ਦੇ ਅਨੁਸਾਰ ਹਰਿਆਣਾ ਦੇ ਬਜੁਰਗ 3 ਲੱਖ ਤੱਕ ਦੀ ਸਾਲਾਨਾ ਆਮਦਨ ਸੀਮਾ ’ਤੇ ਵੀ ਬੁਢਾਪਾ ਪੈਨਸ਼ਨ ਦੇ ਹੱਕਦਾਰ ਸਨ।
- ਪਹਿਲਾਂ ਇਹ ਸੀਮਾ 2 ਲੱਖ ਸਾਲਾਨਾ ਤੱਕ ਸੀ। (Pension Scheme)
- ਯਾਨੀ ਸਿਰਫ 2 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਬਜੁਰਗ ਹੀ ਬੁਢਾਪਾ ਪੈਨਸ਼ਨ ਦਾ ਲਾਭ ਲੈ ਸਕਦੇ ਹਨ।