ਔਰਤਾਂ ਨੂੰ 1500 ਰੁਪਏ ਮਹੀਨਾ ਦੇਵੇਗੀ ਸਰਕਾਰ, ਹੋ ਗਿਆ ਐਲਾਨ

Government

ਔਰਤਾਂ ਨੂੰ ਦੇਵੇਗੀ ਹਿਮਾਚਲ ਸਰਕਾਰ 1500 ਰੁਪਏ ਅਤੇ ਦਿੱਲੀ ਸਰਕਾਰ 1000 ਰੁਪਏ ਮਹੀਨਾ | Government

ਨਵੀਂ ਦਿੱਲੀ/ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਸੁੱਖੂ ਨੇ ਕਿਹਾ ਕਿ ਸੂਬੇ ਦੀਆਂ ਮੇਰੀਆਂ ਸਤਿਕਾਰਯੋਗ ਮਾਵਾਂ-ਭੈਣਾਂ ਦਾ ਸੂਬੇ ਦੇ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਨਮਨ ਕਰਦਿਆਂ ਇੱਕ ਮਹੱਤਵਪੂਰਨ ਐਲਾਨ ਕਰ ਰਿਹਾ ਹਾਂ। ‘ਇੰਦਰਾ ਗਾਂਧੀ ਪਿਆਰੀ ਬੈਹਨਾ ਸੁਖ ਸਨਮਾਨ ਨਿਧੀ’ ਯੋਜਨਾ ਤਹਿਤ ਹਰ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। (Government)

ਓਧਰ ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਨੇ ਸੋਮਵਾਰ (4 ਮਾਰਚ) ਨੂੰ ਕੇਜਰੀਵਾਲ ਸਰਕਾਰ ਦਾ 10ਵਾਂ ਬਜਟ ਪੇਸ਼ ਕੀਤਾ। ਬਜਟ ਵਿੱਚ ਸਿੱਖਿਆ ਲਈ 16,396 ਕਰੋੜ ਰੁਪਏ ਰੱਖੇ ਗਏ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਔਰਤਾਂ ਨੂੰ ਵਿਸ਼ੇਸ਼ ਤੋਹਫ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਹੁਣ ਦਿੱਲੀ ਦੀ ਹਰ ਔਰਤ ਨੂੰ 1000 ਰੁਪਏ ਦੇਵੇਗੀ। 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਕੇਜਰੀਵਾਲ ਸਰਕਾਰ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ 1000 ਰੁਪਏ ਦੇਵੇਗੀ।

Punjab Vidhan Sabha : ਪ੍ਰਤਾਪ ਬਾਜਵਾ ਆਏ ਤੂੰ-ਤੜਾਕ ’ਤੇ, ਮੁੱਖ ਮੰਤਰੀ ਨੂੰ ਬੋਲੇ ਅਪਸ਼ਬਦ

LEAVE A REPLY

Please enter your comment!
Please enter your name here