ਖੁਸ਼ਖਬਰੀ ! ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਦੇਵੇਗੀ 100-100 ਗਜ ਦੇ ਪਲਾਟ, ਮੁੱਖ ਮੰਤਰੀ ਦਾ ਐਲਾਨ

Government Schemes

ਚੰਡੀਗੜ੍ਹ। Government Schemes : ਹਰਿਆਣਾ ਸਰਕਾਰ ਸਮੇਂ-ਸਮੇਂ ’ਤੇ ਲੋਕਾਂ ਲਈ ਨਵੀਆਂ ਸਕੀਮਾਂ ਚਲਾਉਂਦੀ ਰਹਿੰਦੀ ਹੈ, ਹਾਲ ਹੀ ’ਚ ਸਰਕਾਰ ਨੇ ਸੂਬੇ ਦੇ ਗਰੀਬ ਪਰਿਵਾਰਾਂ ਲਈ ਹਜ਼ਾਰਾਂ ਪਲਾਟ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਮੁੱਖ ਮੰਤਰੀ ਸ਼ਹਿਰੀ ਰਿਹਾਇਸ਼ ਯੋਜਨਾ ਦੇ ਕਾਰਨ ਲੋਕਾਂ ਨੂੰ ਸੌ-ਸੌ ਗਜ ਪਲਾਟ ਦੇ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਚਲਾਈ ਗਈ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਕਾਰਨ ਗਰੀਬ ਪਰਿਵਾਰਾਂ ਨੂੰ ਆਪਣਾ ਘਰ ਬਨਵਾਉਣ ਦਾ ਅਧੂਰਾ ਸੁਪਨਾ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਇਸ ’ਚ ਲੋਕਾਂ ਨੂੰ ਇਨ੍ਹਾਂ 14 ਸ਼ਹਿਰਾਂ ’ਚ 14,200 ਪਲਾਟ ਦੇਣ ਦਾ ਐਲਾਨ ਕੀਤਾ ਹੈ।

ਸਰਸਾ ਸਮੇਤ ਇਨ੍ਹਾਂ ਸ਼ਹਿਰਾਂ ’ਚ ਮਿਲਣਗੇ ਪਲਾਟ | Government Schemes

ਇਸ ਯੋਜਨਾ ਦੇ ਤਹਿਤ ਹਰਿਆਣਾ ਦੇ ਸਰਸਾ, ਪਿੰਜੌਰ, ਰੇਵਾੜੀ, ਮਹਿੰਦਰਗੜ੍ਹ, ਜਗਾਧਰੀ, ਸਫ਼ੀਦੋਂ, ਗੋਹਾਨਾ, ਝੱਜਰ, ਚਰਖੀ ਦਾਦਰੀ, ਫਤਿਹਾਬਾਦ ਸਮੇਤ ਜੁਲਾਨਾ ’ਚ ਵੀ ਇਸ ਯੋਜਨਾ ’ਚ ਬਿਨੈ ਕਰਨ ਵਾਲਿਆਂ ਨੂੰ ਡ੍ਰਾਅ ਰਾਹੀਂ ਪਲਾਟ ਦਿੱਤੇ ਜਾਣਗੇ। (Government Schemes)

ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਕਰੋ ਬਿਨੈ

ਹਰਿਆਣਾ ਸਰਕਾਰ ਇਸ ਯੋਜਨਾ ਦੇ ਤਹਿਤ ਬਿਨੈ ਕਰਨ ਵਾਲੇ ਲੋਕਾਂ ਨੂੰ ਪਲਾਟ ਦੇ ਰਹੀ ਹੈ, ਇਸ ਦੀ ਆਫ਼ੀਸ਼ੀਅਲ ਵੈੱਬਸਾਈਟ hfa.haryana.gov.in ’ਤੇ ਜਾ ਕੇ ਬਿਨੈ ਕਰ ਸਕਦੇ ਹੋ। ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਲਈ ਹੈਲਪਲਾਈਨ ਨੰਬਰ 01723520001 ’ਤੇ ਮਿਲ ਸਕਦੀ ਹੈ।

Also Read : ਕਿਸਾਨ ਆਗੂਆਂ ਕੇਂਦਰ ਵੱਲੋਂ ਦਿੱਤੀ ਗਈ MSP ਨੂੰ ਦੱਸਿਆ ਗੁੰਮਰਾਹਕੁੰਨ ਪ੍ਰਚਾਰ

LEAVE A REPLY

Please enter your comment!
Please enter your name here