ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਨੂੰ ਪੂਰੀ ਗੰਭੀਰਤਾ ਨਾਲ ਲਵੇ ਸਰਕਾਰ :ਰਾਜੂ ਖੰਨਾ

ਬਿਮਾਰੀ ਕਾਰਨ ਮਰ ਚੁੱਕੀਆਂ ਮੱਝਾਂ ਤੇ ਗਾਵਾਂ ਤੇ ਪਾਲਕ ਕਿਸਾਨਾਂ ਨੂੰ ਤੁਰੰਤ ਸਰਕਾਰ ਮੁਆਵਜ਼ਾ ਜਾਰੀ ਕਰੇ

(ਅਨਿਲ ਲੁਟਾਵਾ) ਅਮਲੋਹ। ਪੱਛਮੀ ਭਾਰਤ ਤੋਂ ਹੋਈ ਪਸ਼ੂਆਂ ਦੀ ਚਮੜੀ ਰੋਗ ਦੀ ਲਾਗ ਦੀ ਬਿਮਾਰੀ ਲੰਪੀ ਸਕਿਨ (Lumpy Skin) ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੱਕ ਵੀ ਪਹੁੰਚ ਚੁੱਕੀ ਹੈ। ਇਸ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਵੱਡੀ ਗਿਣਤੀ ਵਿੱਚ ਮੱਝਾਂ ਤੇ ਗਾਵਾਂ ਆ ਚੁੱਕੀਆਂ ਹਨ। ਪਰ ਇਸ ਬਿਮਾਰੀ ਨੂੰ ਲੈ ਕੇ ਕਿ ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਗੰਭੀਰ ਨਹੀਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੰਪੀ ਸਕਿੱਨ (Lumpy Skin) ਬਿਮਾਰੀ ਜਿਸ ਦੇ ਨਾਲ ਸੈਂਕੜੇ ਪਸ਼ੂ ਖਾਸ ਕਰਕੇ ਗਾਵਾਂ ਇਸ ਦੀ ਬਿਮਾਰੀ ਦੀ ਲਪੇਟ ‘ਚ ਆ ਚੁੱਕੀਆਂ ਹਨ ਅਤੇ ਅਨੇਕਾਂ ਪਸ਼ੂਆਂ ਦੀ ਇਸ ਬੀਮਾਰੀ ਕਾਰਨ ਮੌਤ ਵੀ ਹੋ ਚੁੱਕੀ ਹੈ। ਜਿਸ ਨਾਲ ਖੇਤੀਬਾੜੀ ਨਾਲ ਸਹਾਇਕ ਧੰਦਾ ਕਰਕੇ ਗੁਜ਼ਾਰਾ ਕਰਦੇ ਲੋਕ ਅਤੇ ਡੇਅਰੀ ਫਾਰਮ ਪਸ਼ੂ ਪਾਲਣ ਦੇ ਧੰਦੇ ਨੂੰ ਖੋਰਾ ਲੱਗ ਰਿਹਾ ਹੈ ਜੋ ਕਿਸਾਨ ਅਪਣੀ ਵਧੀਆ ਨਸਲ ਦੀਆ ਗਾਵਾਂ ਰੱਖ ਕੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ। ਉਹਨਾਂ ਪਸ਼ੂ ਪਾਲਕਾਂ ਦਾ ਆਰਥਿਕ ਲੰਪੀ ਸਕਿਨ ਬਿਮਾਰੀ ਕਾਰਨ ਨੁਕਸਾਨ ਹੋ ਰਿਹਾ ਹੈ ਤੇ ਪਸ਼ੂਆ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਰਾਜੂ ਖੰਨਾ ਨੇ ਸਰਕਾਰ ਨੂੰ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਭੇਜ ਕੇ ਉਚੇਚਾ ਧਿਆਨ ਦੇਣ ਲਈ ਵੀ ਅਪੀਲ ਕੀਤੀ ਅਤੇ ਨਾਲ-ਨਾਲ ਨਕਲੀ ਦਵਾਈਆ ਵੇਚਣ ਵਾਲੇ ਡੀਲਰਾਂ ਅਤੇ ਦੁਕਾਨਦਾਰਾ ਤੇ ਸਰਕਾਰ ਨੂੰ ਨਕੇਲ ਪਾਉਣ ਦੀ ਗੱਲ ਵੀ ਆਖੀ।

ਅਮਲੋਹ: ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਆਈ ਮੱਝ ਤੇ ਗਾਂ।


ਲੰਪੀ ਸਕਿਨ ਬਿਮਾਰੀ ਤੇ ਕਾਬੂ ਪਾਉਣ ਲਈ ਤੁਰੰਤ ਯੋਗ ਦਵਾਈਆਂ ਕਿਸਾਨਾਂ ਨੂੰ ਫਰੀ ਦਿੱਤੀਆਂ ਜਾਣ

ਉਹਨਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਤੇ ਕਾਬੂ ਪਾਉਣ ਲਈ ਤੁਰੰਤ ਯੋਗ ਦਵਾਈਆਂ ਕਿਸਾਨਾਂ ਨੂੰ ਫਰੀ ਦਿੱਤੀਆਂ ਜਾਣ ਤਾਂ ਜੋ ਪਸ਼ੂ ਪਾਲਣ ਧੰਦੇ ਨੂੰ ਬਚਾਇਆ ਜਾ ਸਕੇ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਡੇਅਰੀ ਫਾਰਮ ਅਤੇ ਪਸ਼ੂ ਪਾਲਕ ਕਿਸਾਨ ਅਤੇ ਡੁੱਬ ਰਹੇ ਡੇਅਰੀ ਫਾਰਮ ਅਤੇ ਪਾਲਣ ਵਰਗੇ ਸਹਾਇਕ ਧੰਦੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਜਿੰਨਾ ਕਿਸਾਨਾਂ ਦੇ ਪਸ਼ੂ ਇਸ ਬੀਮਾਰੀ ਨਾਲ ਪੀੜਤ ਹਨ ਉਹਨਾਂ ਪਿੰਡਾਂ ਵਿੱਚ ਜਾ ਕਿ ਪਸ਼ੂ ਪਾਲਣ ਵਿਭਾਗ ਨੂੰ ਤੁਰੰਤ ਕੈਂਪ ਲਗਾ ਕਿ ਪਸ਼ੂਆਂ ਨੂੰ ਯੋਗ ਦਵਾਈ ਦੇਣੀ ਚਾਹੀਦੀ ਹੈ। ਤੇ ਜਿਹਨਾਂ ਕਿਸਾਨਾਂ ਤੇ ਪਸ਼ੂ ਪਾਲਕਾਂ ਦੀਆਂ ਨਸਲੀ ਮੱਝਾਂ ਤੇ ਗਾਵਾਂ ਇਸ ਬਿਮਾਰੀ ਦੀ ਭੇਂਟ ਚੜ੍ਹ ਚੁੱਕੀਆਂ ਹਨ। ਉਹਨਾਂ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਤੁਰੰਤ ਪਸ਼ੂ ਦੀ ਨਸਲ ਦੇ ਦੁੱਧ ਅਨੁਸਾਰ ਯੋਗ ਮੁਆਵਜ਼ਾ ਵੀ ਤੁਰੰਤ ਦੇਣਾਂ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ