1 ਦਸੰਬਰ 2023 ਤੋਂ ਲੋਕ ਸਭਾ ਚੋਣਾਂ-2024 ਦੇ ਐਲਾਨ ਤੱਕ ਵੋਟਰਾਂ ਲਈ ਇਹ ਕੇਂਦਰ ਉਪਲਬਧ ਰਹਿਣਗੇ
ਫਾਜ਼ਿਲਕਾ (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈਏਐੱਸ ਫਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਪੱਧਰ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ’ਤੇ ਈਵੀਐੱਮ ਪ੍ਰਦਰਸ਼ਨੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਦਸੰਬਰ 2023 ਤੋਂ ਲੋਕ ਸਭਾ ਚੋਣਾਂ-2024 ਦੇ ਐਲਾਨ ਤੱਕ ਵੋਟਰਾਂ ਲਈ ਇਹ ਕੇਂਦਰ ਉਪਲਬਧ ਰਹਿਣਗੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਲਗਾਇਆ ਜਾਣ ਵਾਲਾ ਪ੍ਰਦਰਸ਼ਨੀ ਕੇਂਦਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣ ਹਲਕਾ ਪੱਧਰ ’ਤੇ ਲਗਾਏ ਗਏ ਪ੍ਰਦਰਸ਼ਨੀ ਕੇਂਦਰ ਵਿਧਾਨ ਸਭਾ ਚੋਣ ਹਲਕਾ 79-ਜਲਾਲਾਬਾਦ ਲਈ ਐਸ.ਡੀ.ਐੱਮ. ਦਫਤਰ ਜਲਾਲਾਬਾਦ, ਵਿਧਾਨ ਸਭਾ ਚੋਣ ਹਲਕਾ 80-ਫਾਜਿਲਕਾ ਲਈ ਐੱਸਡੀਐੱਮ ਦਫਤਰ ਫਾਜਿਲਕਾ, ਵਿਧਾਨ ਸਭਾ ਚੋਣ ਹਲਕਾ 81- ਅਬੋਹਰ ਲਈ ਐੱਸਡੀਐੱਮ ਦਫਤਰ ਅਬੋਹਰ ਅਤੇ ਵਿਧਾਨ ਸਭਾ ਚੋਣ ਹਲਕਾ 82-ਬੱਲੂਆਣਾ ਲਈ ਬੀਡੀਪੀਓ ਦਫਤਰ ਅਬੋਹਰ ਵਿਖੇ ਲਗਾਏ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨੀ ਕੇਂਦਰਾਂ ਵਿੱਚ ਜਾ ਕੇ ਵੋਟਰ ਆਪਣੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਜਾਣ ਸਕਦਾ ਹੈ ਅਤੇ ਉਹ ਵੋਟ ਪਾ ਕੇ ਦੇਖ ਸਕਦਾ ਹੈ।