ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ‘ਝਟਕਾ’

India-Canada dispute

ਕੈਨੇਡਾ ਸਰਕਾਰ ਵੱਲੋਂ ਜਨਵਰੀ ਤੋਂ ਪੜ੍ਹਾਈ ਲਈ ਨਵੇਂ ਨਿਯਮ | Sangrur News

  • ਮਾਹਿਰਾਂ ਦਾ ਮੰਨਣਾ ਇਹ ਨਿਯਮ ਵਿਦਿਆਰਥੀਆਂ ਦੇ ਹਿਤ ’ਚ | Sangrur News

ਸੰਗਰੂਰ (ਗੁਰਪ੍ਰੀਤ ਸਿੰਘ)। ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ 1 ਜਨਵਰੀ 2024 ਤੋਂ ਵਿਦੇਸ਼ਾਂ ਤੋਂ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਮਿਲ ਰਹੀਆਂ ਖ਼ਬਰਾਂ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਜੀਆਈਸੀ (ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ) ਵਿੱਚ ਪਹਿਲਾਂ ਨਾਲੋਂ ਦੁੱਗਣੇ ਪੈਸੇ ਰੱਖਣੇ ਜ਼ਰੂਰੀ ਹਨ, ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਆਰਥਿਕ ਦਸ਼ਾ ਵੀ ਮਜ਼ਬੂਤ ਹੋਣੀ ਜ਼ਰੂਰੀ ਹੈ ਜੇਕਰ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹਨ ਤਾਂ ਹੀ ਉਹ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾ ਸਕੇਗਾ ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਜਿੱਥੇ ਪੜ੍ਹਾਈ ਦੇ ਨਾਲ ਨਾਲ ਸੀਮਤ ਘੰਟੇ ਹੀ ਕੰਮ ਕਰਨ ਦੀ ਮਨਜ਼ੂਰੀ ਸੀ, ਉਥੇ ਹੁਣ ਵਿਦਿਆਰਥੀ ਫੁਲ ਟਾਈਮ ਕੰਮ ਕਰਨ ਸਕਦੇ ਹਨ। (Sangrur News)

ਹਾਸਲ ਹੋਈ ਜਾਣਕਾਰੀ ਮੁਤਾਬਕ ਨਵੇਂ ਵਰ੍ਹੇ 1 ਜਨਵਰੀ 2024 ਤੋਂ ਕੈਨੇਡਾ ਪੜ੍ਹਣ ਜਾਣ ਵਾਲਿਆਂ ਲਈ ਹੁਣ ਜੀਆਈਸੀ ਵਿੱਚ 20, 635 ਡਾਲਰ ਜਿਹੜੇ ਲਗਭਗ 12 ਤੋਂ 13 ਲੱਖ ਰੁਪਏ ਦੇ ਕਰੀਬ ਬਣਦੇ ਹਨ, ਰੱਖਣੇ ਜ਼ਰੂਰੀ ਹਨ। ਪਹਿਲਾਂ ਇਸ ’ਚ 10, 200 ਡਾਲਰ ਤੱਕ ਹੀ ਜ਼ਮਾਂ ਕਰਵਾਏ ਜਾਂਦੇ ਸਨ ਜੀਆਈਸੀ ਦੀ ਇਹ ਮਿਆਦ ਸਨ 2000 ਤੋਂ ਲਗਾਤਾਰ ਇਸ ਤਰ੍ਹਾਂ ਚੱਲ ਰਹੀ ਸੀ ਜਿਹੜੀ ਹੁਣ ਦੁੱਗਣੀ ਕਰ ਦਿੱਤੀ ਗਈ ਹੈ ਇਹ ਵੀ ਪਤਾ ਲੱਗਿਆ ਹੈ ਕਿ ਜੀਆਈਸੀ ਦੀ ਮਿਆਦ ਹਰ ਸਾਲ ਵਧਾਈ ਜਾਂ ਘਟਾਈ ਜਾ ਸਕੇਗੀ ਕਿਉਂਕਿ ਇਸ ਨੂੰ ਸਰਕਾਰ ਵੱਲੋਂ ਰਹਿਣ ਸਹਿਣ ਦੇ ਨਾਲ ਜੋੜ ਦਿੱਤਾ ਗਿਆ ਹੈ ਇਸ ਦਾ ਅਸਰ ਸਾਰੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੌਜਵਾਨਾਂ ’ਤੇ ਸਿੱਧੇ ਤੌਰ ’ਤੇ ਪਵੇਗਾ। (Sangrur News)

ਇਹ ਵੀ ਪੜ੍ਹੋ : ਪੰਜਾਬ ’ਚ ਪੰਚਾਇਤੀ ਚੋਣਾਂ ਦਾ ਵੱਡਾ ਅਪਡੇਟ, ਇਸ ਸਮੇਂ ਹੋ ਸਕਦੀਆਂ ਨੇ ਚੋਣਾਂ

ਇਸ ਤੋਂ ਇਲਾਵਾ ਨਵੇਂ ਵਰ੍ਹੇ ਤੋਂ ਵਿਦਿਆਰਥੀਆਂ ਲਈ ਕੰਮ ਕਰਨ ਦੀ ਮਿਆਦ ਕਰਕੇ ਫੁੱਲ ਟਾਈਮ ਕਰ ਦਿੱਤੀ ਗਈ ਹੈ, ਹੁਣ ਵਿਦਿਆਰਥੀ ਸਾਰਾ ਸਮਾਂ ਕੰਮ ਕਰ ਸਕਦਾ ਹੈ ਇਸ ਤੋਂ ਇਲਾਵਾ ਪੋਸਟ ਵਰਕ ਵੀਜ਼ਾ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਕਾਰਨ ਹੁਣ ਪੰਜਾਬ ਤੋਂ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ 20 ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚ ਹੋਇਆ ਕਰੇਗਾ ਇਸ ਵਿੱਚ 12 ਲੱਖ ਦੇ ਕਰੀਬ ਜੀਆਈਸੀ ਅਤੇ 6 ਤੋਂ 8 ਲੱਖ ਵਿਦਿਆਰਥੀਆਂ ਦੀ ਕਾਲਜ ਫੀਸ ਲੱਗੇਗੀ ਪਹਿਲਾਂ ਇਸ ਤੋਂ ਲਗਭਗ ਅੱਧੇ ਖਰਚੇ ’ਤੇ ਕੈਨੇਡਾ ਪੜ੍ਹਾਈ ਲਈ ਜਾਇਆ ਜਾ ਸਕਦਾ ਹੈ। (Sangrur News)

ਇਸ ਸਬੰਧੀ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਹੁਣ ਸਿਰਫ਼ ਸਰਦੇ ਪੁੱਜਦੇ ਪਰਿਵਾਰਾਂ ਦੇ ਬੱਚੇ ਹੀ ਕੈਨੇਡਾ ਪੜ੍ਹਾਈ ਲਈ ਜਾ ਸਕਣਗੇ ਕਿਉਂਕਿ 20 ਲੱਖ ਰੁਪਏ ਦਾ ਇਕਦਮ ਖਰਚਾ ਕਰਨ ਦੇ ਸਮਰਥ ਪਰਿਵਾਰਾਂ ਦੀ ਗਿਣਤੀ ਕਾਫ਼ੀ ਘੱਟ ਹੈ ਸੰਗਰੂਰ ’ਚ ਆਇਲਟਸ ਦੀ ਤਿਆਰੀ ਕਰ ਰਹੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਸ ਨੂੰ ਪੁਰਾਣੇ ਨਿਯਮਾਂ ਤਹਿਤ ਹੀ ਫੀਸ ਤੇ ਹੋਰ ਫੰਡ ਇਕੱਠੇ ਕਰਨ ਲਈ ਵੱਡੇ ਪੱਧਰ ’ਤੇ ਚਾਰਾ ਜ਼ੋਈ ਕਰਨੀ ਪੈ ਰਹੀ ਸੀ ਪਰ ਹੁਣ ਪਹਿਲਾਂ ਨਾਲੋਂ ਲਗਭਗ ਦੁੱਗਣੇ ਪੈਸੇ ਇਕੱਠੇ ਕਰਨੇ ਉਨ੍ਹਾਂ ਦੇ ਪਰਿਵਾਰ ਦੇ ਵਿੱਤੋਂ ਬਾਹਰ ਦੀ ਗੱਲ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਦੁਚਿੱਤੀ ਵਿੱਚ ਹੈ। (Sangrur News)

ਵਿਦਿਆਰਥੀਆਂ ਨੇ ਫਾਈਲਾਂ ਲਾਉਣ ’ਚ ਲਿਆਂਦੀ ਹਨੇਰੀ

ਨਵੇਂ ਨਿਯਮਾਂ ਤੋਂ ਬਾਅਦ ਕੈਨੇਡਾ ਪੜ੍ਹਾਈ ਲਈ ਵਿਦਿਆਰਥੀਆਂ ਨੇ ਦਸੰਬਰ ਮਹੀਨੇ ਵਿੱਚ ਅਰਜ਼ੀਆਂ ਲਾਉਣੀਆਂ ਆਰੰਭ ਕਰ ਦਿੱਤੀਆਂ ਹਨ ਵੱਡੀ ਗਿਣਤੀ ਵਿਦਿਆਰਥੀ ਜਿਹੜੀ ਆਇਲਟਸ ਦੀ ਪ੍ਰੀਖਿਆ ਪਾਸ ਕਰਕੇ ਇੰਤਜ਼ਾਰ ’ਚ ਉਨ੍ਹਾਂ ਵੱਲੋਂ ਤੇਜ਼ੀ ਨਾਲ ਆਪਣੇ ਵੀਜ਼ਾ ਪ੍ਰਾਸੈਸੱਸ ਨੂੰ ਪੂਰਿਆਂ ਕਰਨਾ ਆਰੰੰਭ ਕਰ ਦਿੱਤਾ ਹੈ ਇਕਦਮ ਆਇਲਸ ਤੇ ਇਮੀਗ੍ਰੇਸ਼ਨ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਭੀੜ ਨਜ਼ਰ ਆਉਣ ਲੱਗੀ ਹੈ ਮਾਹਿਰਾਂ ਦਾ ਮੰਨਣਾ ਹੈ ਹੁਣ ਤੇਜ਼ੀ ਕਰਨ ਦਾ ਕੋਈ ਲਾਭ ਨਹੀਂ ਹੈ, ਜਿਸ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋ ਸਕਦੀਆਂ ਹਨ। (Sangrur News)

ਨਵੇਂ ਨਿਯਮ ਪੰਜਾਬ ਦੇ ਵਿਦਿਆਰਥੀਆਂ ਦੇ ਹਿੱਤ ’ਚ : ਮਾਹਿਰ

ਜਦੋਂ ਇਸ ਸਬੰਧੀ ਸੰਗਰੂਰ ਦੇ ਤਹਿਦਿਲ ਇਮੀਗ੍ਰੇਸ਼ਨ ਦੇ ਐੱਮਡੀ ਸ: ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਮਾਮਲੇ ਵਿੱਚ ਤੇਜ਼ੀ ਨਾ ਕਰਨ ਕੈਨੇਡਾ ਸਰਕਾਰ ਵੱਲੋਂ ਜਿਹੜੇ ਨਿਯਮ ਬਣਾਏ ਗਏ ਹਨ, ਉਹ ਵਿਦਿਆਰਥੀਆਂ ਦੇ ਹਿਤ ਵਿੱਚ ਹੀ ਹਨ ਕਿਉਂਕਿ ਜੀਆਈਸੀ ਦੀ ਫੀਸ ਵਿਦਿਆਰਥੀ ਦੀ ਆਪਣੀ ਫੀਸ ਹੁੰਦੀ ਹੈ, ਜਿਹੜੀ ਪਹਿਲਾਂ 1 ਸਾਲ ਦੀ ਭਰਾਈ ਜਾਂਦੀ ਸੀ। ਹੁਣ ਉਹ ਲਗਾਤਾਰ 2 ਵਰ੍ਹਿਆਂ ਦੀ ਭਰਾਈ ਜਾ ਸਕੇਗੀ। (Sangrur News)

ਇਸ ਦਾ ਫਾਇਦਾ ਇਹ ਹੋਵੇਗਾ ਕਿ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਨਹੀਂ ਰਹੇਗਾ ਪਹਿਲਾਂ ਵੀ ਵਿਦਿਆਰਥੀ ਵੀ ਲਗਭਗ ਏਨੇ ਪੈਸੇ ਹੀ ਭਰਾਏ ਜਾਂਦੇ ਸਨ ਪਰ ਨਵੇਂ ਨਿਯਮਾਂ ਤਹਿਤ ਇਹ ਪੈਸੇ ਇਕੱਠੇ ਭਰਨੇ ਹੋਣਗੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੁਣ ਕੰਮ ਦਾ ਪੂਰਾ ਸਮਾਂ ਮਿਲ ਸਕੇਗਾ ਇਸੇ ਤਰ੍ਹਾਂ ਗੱਲਬਾਤ ਕਰਦਿਆਂ ਸੇਠੀ ਇੰਟਰਨੈਸ਼ਨਲ ਇੰਮੀਗ੍ਰੇਸ਼ਨ ਦੇ ਪੰਕਜ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ, ਬੱਸ ਇਹ ਜ਼ਰੂਰ ਹੈ ਕਿ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਥੋੜ੍ਹਾ ਜ਼ਿਆਦਾ ਪੈਸਾ ਆਪਣੇ ਖਾਤੇ ਵਿੱਚ ਰੱਖਣਾ ਹੋਵੇਗਾ। (Sangrur News)