ਪੰਜਾਬ ’ਚ ਅਸਲ ਮੁੱਦਿਆਂ ਤੋਂ ਭੱਜ ਰਹੀ ਹੈ ਸਰਕਾਰ : ਅਸ਼ਵਨੀ ਸ਼ਰਮਾ (Ashwani Sharma BJP Punjab)
- ਪੰਜਾਬ ’ਚ ਭ੍ਰਿਸ਼ਟਾਚਾਰ ਖੁਦ ਮੰਤਰੀ ਕਰ ਰਹੇ ਹਨ
- 6 ਮਹੀਨੇ ਚ 12 ਹਜਾਰ ਕਰੋੜ ਰੁਪਏ ਕਰਜ ਲਿਆ ਗਿਆ ਹੈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਭਾਜਪਾ ਪ੍ਰਧਾਨ ਨੇ ਆਪ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਅਸਲ ਮੁੱਦਿਆਂ ਤੋਂ ਭੱਜ ਰਹੀ ਹੈ। ਪੰਜਾਬ ’ਚ ਕਾਨੂੰਨ ਵਿਵਸਥਾ ਚੰਗੀ ਨਹੀਂ ਹੈ। ਆਮ ਆਦਮੀ ਪਾਰਟੀ ਨੇ ਵੋਟਾਂ ਲੈਣ ਤੋਂ ਪਹਿਲਾਂ ਕਿਹਾ ਕਿ ਅਸੀਂ ਅਮਨ ਕਾਨੂੰਨ ਦੀ ਸਥਿਤੀ ਠੀਕ ਕਰਾਂਗੇ ਪਰ ਪੰਜਾਬ ’ਚ ਇਸ ਤੋਂ ਉਲਟ ਹੋ ਰਿਹਾ ਹੈ। ਪੰਜਾਬ ’ਚ ਲੁੱਟ ਹੋ ਰਹੀ ਹੈ,ਕਤਲ ਹੋ ਰਹੇ ਹਨ। ਪੰਜਾਬ ’ਚ ਭ੍ਰਿਸ਼ਟਾਚਾਰ ਖੁਦ ਮੰਤਰੀ ਕਰ ਰਹੇ ਹਨ। ਅਜੇ ਵੀ ਫੌਜਾ ਸਿੰਘ ਸਰਾਰੀ ਨੂੰ ਹਟਾਇਆ ਨਹੀਂ ਗਿਆ ਹੈ। ਕੱਟੜ ਇਮਾਨਦਾਰ ਕਹਿਲਾਉਣ ਵਾਲੀ ਪਾਰਟੀ ਖੁਦ ਭ੍ਰਿਸ਼ਟਾਚਾਰ ਹੋ ਗਈ ਹੈ।
ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ 1000 ਰੁਪਏ ਕਿੱਥੇ ਗਏ
ਉਨ੍ਹਾਂ ਕਿਹਾ ਨਾਜਾਇਜ਼ ਮਾਇਨਿਗ ਪੰਜਾਬ ’ਚ ਰਹੀ ਹੈ। ਸਰਕਾਰ ਨੂੰ ਹਾਈਕੋਰਟ ਤੋਂ ਰੋਜ਼ਾਨਾ ਝਾੜ ਪੈ ਰਹੀ ਹੈ। ਸੂਬੇ ’ਚ ਰੇਤ ਲਿਫਾਫੇ ’ਚ ਵੀ ਨਹੀਂ ਮਿਲ ਰਿਹਾ ਹੈ। ਪੰਜਾਬ ’ਚ ਸਿਰਫ ਇੰਡਸਟਰੀ ਬੰਦ ਨਹੀਂ ਹੋਈ ਲੋਕਾਂ ਦੇ ਇਮੋਸ਼ਨ ਨਾਲ ਇਹ ਖੇਡੇ ਰਹੇ ਹਨ। ਅਸ਼ਨਵੀ ਸ਼ਰਮਾ ਨੇ ਅੱਗੇ ਕਿਹਾ ਕਿ ਵੋਟਾਂ ਵੇਲੇ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ 1000 ਰੁਪਏ ਕਿੱਥੇ ਗਏ। ਇਹ ਨੌਟੰਕੀ ਕਰਨ ਵਾਲੀ ਸਰਕਾਰ ਹੈ। ਇਨ੍ਹਾਂ ਨੇ ਪੰਜਾਬ ’ਚ ਮੁਹੱਲਾ ਕਲੀਨਿਕ 16000 ਦਾ ਵਾਅਦਾ ਕੀਤਾ ਸੀ, ਪਰੁੰਤੂ ਬਣਾਏ ਸਿਰਫ 100 ਹਨ। ਇਹੀ ਨਹੀਂ ਆਯੂਸਮਾਨ ਸਕੀਮ ਯੋਜਨਾ ਹੀ ਬੰਦ ਕਰ ਦਿਤੀ ਗਈ ਹੈ।
ਲੋਕਾਂ ਨਾਲ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ
ਉਨ੍ਹਾਂ ਕਿਹਾ ਕਿ ਦਿੱਲੀ ਵਾਲੀ ਸ਼ਰਾਬ ਪਾਲਿਸੀ ਪੰਜਾਬ ’ਚ ਲਾਗੂ ਕੀਤੀ ਤਾਂ ਹੁਣ ਇਹਦੀ ਤਪਸ਼ ਜ਼ਰੂਰ ਪੰਜਾਬ ’ਚ ਆਏਗੀ। ਉਨ੍ਹਾਂ ਕਿਹਾ ਕਿ ਇਹ ਭਾੜੇ ਵਾਲੀ ਸਰਕਾਰ ਹੈ, ਕੁੰਭਕਰਨੀ ਨੀਂਦ ’ਚ ਚਲ ਰਹੀ ਹੈ। ਇਹ ਸਰਕਾਰ ਨਿਰਾ ਡਰਾਮੇਬਾਜ਼ੀ ਕਰ ਰਹੀ ਹੈ। ਲੋਕਾਂ ਨਾਲ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ। ਪੰਜਾਬ ਸਰਕਾਰ ਨੇ ਸਿਰਫ 6 ਮਹੀਨੇ ’ਚ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ।
ਉਨ੍ਹਾਂ ਕਿਹਾ ਸੂਬੇ ’ਚ ਕਾਨੂੰਨ ਵਿਵਸਥਾ ਠੱਪ ਹੋਈ ਪਈ ਹੈ। ਬਿਨ੍ਹਾਂ ਸੁਰੱਖਿਆ ’ਚ ਰਹਿਣ ਵਾਲੇ ਅੱਜ ਸਭ ਤੋਂ ਜਿਆਦਾ ਅਸੁਰੱਖਿਆ ’ਚ ਰਹਿ ਰਹੇ ਹਨ। ਉਨ੍ਹਾਂ ਕਿਹਾ ਟ੍ਰੇਲਰ ਤਾਂ ਹਿੱਟ ਫਿਲਮ ਦਾ ਸੀ ਪਰ ਫਲਾਪ ਸ਼ੋ ਨਿਕਲਿਆ। ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਦਾ ਝੂਠਾ ਜ਼ਰੂਰ ਭਗਵੰਤ ਮਾਨ ਨੇ ਖਾ ਲਿਆ ਹੈ, ਜਿਸ ਕਾਰਨ ਬੀਐਮਡਬਲਿਊ ਦੇ ਮਾਮਲੇ ’ਚ ਝੂਠ ਬੋਲਿਆ ਹੈ। ਆਪ ਆਪਣੇ ਵਿਧਾਇਕਾਂ ਨੂੰ ਮੰਡੀ ’ਚ ਪੇਸ਼ ਕਰ ਰਹੀ ਹੈ। ਇਹੋ ਜਿਹਾ ਇਹਨਾਂ ਨੂੰ ਜਵਾਬ ਦਿੱਤਾ ਜਾਵੇਗਾ ਕਿ ਇਹ ਅੱਗੇ ਤੋਂ ਇਹੋਂ ਜਿਹਾ ਨਹੀਂ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ