ਐਚ-1 ਬੀ ਵੀਜ਼ਾ ਧਾਰਕ ਮੁੜ ਆਪਣੀ ਨੌਕਰੀ ‘ਤੇ ਪਰਤ ਸਕਦੇ ਹਨ (H-1B visa)
- ਭਾਰਤੀਆਂ ਲੋਕਾਂ ਨੂੰ ਹੋਵੇਗਾ ਸਭ ਤੋਂ ਵਧ ਫਾਇਦਾ
ਅਮਰੀਕਾ। ਸੰਸਾਰ ਭਰ ‘ਚ ਕੋਰੋਨਾ ਮਹਾਂਮਾਰੀ ਦੌਰਾਨ ਵਧ ਰਹੀ ਬੇਰੁਜ਼ਗਾਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਜ਼ਾ ਧਾਰਕਾਂ ਲਈ ਅੱਜ ਵੱਡਾ ਐਲਾਨ ਕੀਤਾ। ਉਨ੍ਹਾਂ ਐਚ-1 ਬੀ ਵੀਜ਼ਾ ਦੇ ਨਿਯਮਾਂ ਵਿਚ ਭਾਰਤੀ ਛੋਟ ਦਿੱਤੀ ਹੈ। ਜਿਨ੍ਹਾਂ ਕੋਲ (H-1B visa) ਐਚ-1 ਬੀ ਵੀਜ਼ਾ ਹੈ, ਉਨ੍ਹਾਂ ਵਿਅਕਤੀਆਂ ਨੂੰ ਸ਼ਰਤਾਂ ਤਹਿਤ ਅਮਰੀਕਾ (ਐਚ-1 ਬੀ ਵੀਜ਼ਾ) ਆਉਣ ਦੀ ਇਜ਼ਾਜਤ ਦਿੱਤੀ ਹੈ, ਜਿਸ ਨਾਲ ਭਾਰਤ ਦੇ ਸੈਂਕੜੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।
America ਅਮਰੀਕਾ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਜੇਕਰ ਐੱਚ-1ਬੀ ਵੀਜ਼ਾ ਧਾਰਕ ਉਸੇ ਕੰਪਨੀ ਨਾਲ ਮੁੜ ਜੁੜਨਾ ਚਾਹੁੰਦੇ ਹਨ, ਜਿਵੇਂ ਪਾਬੰਦੀਆਂ ਦੇ ਐਲਾਨ ਤੋਂ ਪਹਿਲਾਂ ਜੁੜੇ ਸਨ ਉਹਨਾਂ ਦੀ ਵਾਪਸੀ ਹੋਵੇਗੀ ਅਤੇ ਉਹਨਾਂ ਨੂੰ ਆਪਣੇ ਜੀਵਨਸਾਥੀ ਅਤੇ ਬੱਚਿਆਂ ਨੂੰ ਵੀ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ।
ਉਨ੍ਹਾਂ ਕਿਹਾ ਕਿ ਜੋ ਵੀ ਬਿਨੈਕਾਰ America ਅਮਰੀਕਾ ‘ਚ ਪਹਿਲਾਂ ਹੀ ਆਪਣੀ ਕੰਪਨੀ ਵਿਚ ਨੌਕਰੀ ਦੇ ਲਈ ਉਸੇ ਅਹੁਦੇ ਲਈ ਅਪੀਲ ਕਰਨਗੇ ਤਾਂ ਇਸ ਨਾਲ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਐਲਾਨ ਕੋਵਿਡ-19 ਦੌਰਾਨ ਵਧ ਰਹੀ ਬੇਰੁਜ਼ਗਾਰੀ ਲਈ ਲਾਹੇਵੰਦ ਸਾਬਤ ਹੋਵੇਗਾ।
(H-1B visa)ਐੱਚ-1ਬੀ ਵੀਜ਼ਾ ਧਾਰਕਾਂ ਲਈ ਜ਼ਰੂਰੀ ਸ਼ਰਤਾਂ
ਵੀਜ਼ਾ ਧਾਰਕ ਦੀ ਪਤਨੀ ਅਤੇ ਬੱਚੇ ਵੀ ਪ੍ਰਾਇਮਰੀ ਵੀਜ਼ਾ ਦੇ ਨਾਲ ਅਮਰੀਕਾ ਆ ਸਕਦੇ ਹਨ।
ਕੋਈ ਐੱਚ-1ਬੀ ਵੀਜ਼ਾ ਧਾਰਕ ਵਾਪਸ ਪਾਬੰਦੀ ਲੱਗਣ ਤੋਂ ਪਹਿਲਾਂ ਆਪਣੀ ਪੁਰਾਣੀ ਨੌਕਰੀ ‘ਤੇ ਅਮਰੀਕਾ ਆ ਸਕਦਾ ਹੈ।।
ਤਕਨੀਕੀ ਮਾਹਿਰ, ਸੀਨੀਅਰ ਲੇਵਲ ਮੈਨੇਜਰ ਅਤੇ ਉਹਨਾਂ ਲੋਕਾਂ ਨੂੰ ਵੀ America ਅਮਰੀਕਾ ਆਉਣ ਦੀ ਆਗਿਆ ਹੈ ਜਿਹਨਾਂ ਦੇ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ।
ਕੀ ਹੈ ਐੱਚ-1ਬੀ ਵੀਜ਼ਾ (H-1B visa)
ਐੱਚ-1 ਬੀ ਵੀਜ਼ਾ (H-1B visa) ਦੇ ਤਹਿਤ ਅਮਰੀਕੀ ਕੰਪਨੀਆਂ ਤਕਨੀਕੀ ਜਾਂ ਹੁਨਰਮੰਦ ਵਾਲੇ ਅਹੁਦਿਆਂ ‘ਤੇ ਦੂਜੇ ਦੇਸ਼ਾਂ ਦੇ ਪੇਸ਼ੇਵਰਾਂ ਦੀ ਨਿਯੁਕਤ ਕਰਦੀ ਹੈ। ਅਮਰੀਕਾ ‘ਚ ਇਹ ਕੰਪਨੀਆਂ ਐੱਚ-1ਬੀ ਵੀਜ਼ਾ ਰਾਹੀਂ ਦੱਖਣ ਏਸ਼ੀਆ ਦੇ ਹਜ਼ਾਰਾਂ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਦੀ ਹੈ।। ਇਸ ਵੀਜ਼ਾ ਜ਼ਰੀਏ ਵੱਡੀ ਗਿਣਤੀ ਵਿਚ ਭਾਰਤੀ ਅਤੇ ਚੀਨੀ ਪੇਸ਼ੇਵਰ America ਅਮਰੀਕਾ ‘ਚ ਜਾ ਕੇ ਨੌਕਰੀ ਕਰਦੇ ਹਨ ਅਤੇ ਉਹਨਾਂ ਵਿਅਕਤੀਆਂ ਨੂੰ ਇਸ ਵੀਜ਼ਾ ਦੇ ਅਧਾਰ ‘ਤੇ ਨੌਕਰੀ ‘ਤੇ ਰੱਖਿਆ ਜਾਂਦਾ ਹੈ ਜੋ ਉੱਚ ਸਿੱਖਿਆ ਪ੍ਰਾਪਤ ਹੁੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ