ਮਹੀਨੇ ਦੇ 21 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਨਾ ਤਾਂ ਰੈਗੂਲਰ ਪ੍ਰਿੰਸੀਪਲ ਲਾਇਆ ਤੇ ਨਾ ਹੀ ਕਿਸੇ ਹੋਰ ਕਾਲਜ ਦੇ ਪ੍ਰਿੰਸੀਪਲ ਨੂੰ ਦਿੱਤੀਆਂ ਮਹਿੰਦਰਾ ਕਾਲਜ ਦੀਆਂ ਪਾਵਰਾਂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੰਜਾਬ ਦਾ ਮਸਹੂਰ ਅਤੇ ਪਟਿਆਲਾ ਸ਼ਹਿਰ ਦੀ ਸਾਨ ਸਰਕਾਰੀ ਮਹਿੰਦਰਾ ਕਾਲਜ ਬਿਨ੍ਹਾਂ ਪ੍ਰਿੰਸੀਪਲ ਦੇ ਚੱਲ ਰਿਹਾ ਹੈ ਅਤੇ ਲਗਭਗ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਵ ਵੀ ਸਰਕਾਰ ਵੱਲੋਂ ਨਾ ਤਾਂ ਕਾਲਜ ’ਚ ਰੈਗੂਲਰ ਪ੍ਰਿੰਸੀਪਲ ਕਾਲਜ ’ਚ ਲਾਇਆ ਅਤੇ ਨਾ ਹੀ ਕਿਸੇ ਹੋਰ ਕਾਲਜ ਦੇ ਪ੍ਰਿੰਸੀਪਲ ਨੂੰ ਮਹਿੰਦਰਾ ਕਾਲਜ ਦੀਆਂ ਪਾਵਰਾਂ ਦਿੱਤੀਆਂ ਗਈਆਂ। ਜਿਸ ਕਾਰਨ ਕਾਲਜ ਦੇ ਸਾਰੇ ਕੰਮ ਰੁਕੇ ਹੋਏ ਅਤੇ ਮਹਿੰਦਰਾ ਕਾਲਜ ਦੇ ਗੈਸਟ ਫੈਕਲਟੀ ਪ੍ਰੋਫੈਸਰਜ਼, ਐਚ.ਈ.ਆਈ.ਐਸ ਕਲਰਕ ਅਤੇ ਕਲਾਸ ਫੋਰ ਨੂੰ ਮਹੀਨੇ ਦੇ 21 ਦਿਨ ਬੀਤ ਜਾਣ ਦੇ ਬਾਵਜੂਦ ਵੀ ਤਨਖਾਹ ਨਸੀਬ ਨਹੀਂ ਹੋਈ।
ਇਸ ਮੌਕੇ ਇੱਕਠੇ ਹੋਏ ਕਾਲਜ ਮੁਲਾਜ਼ਮਾਂ ਨੇ ਮਹਿੰਦਰਾ ਕਾਲਜ ਦੇ ਗੇਟ ਅੱਗੇ ਜ਼ਬਰਦਸਤ ਰੋਸ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮ ਨੇ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ 31 ਜਨਵਰੀ 2023 ਨੂੰ ਰਿਟਾਇਰ ਹੋ ਗਏ ਸਨ ਅਤੇ ਨਿਯਮਾਂ ਅਨੁਸਾਰ 01 ਫਰਵਰੀ 2023 ਤੋਂ ਜਾਂ ਤਾਂ ਕੋਈ ਰੈਗੂਲਰ ਪ੍ਰਿੰਸੀਪਲ ਕਾਲਜ ਵਿੱਚ ਲਾਇਆ ਜਾਂਦਾ ਬਣਦਾ ਸੀ ਜਾਂ ਫਿਰ ਕਿਸੇ ਹੋਰ ਕਾਲਜ ਪਿ੍ਰੰਸੀਪਲ ਨੂੰ ਕਾਲਜ ਦੀਆਂ ਪ੍ਰਿੰਸੀਪਲ ਦੀਆਂ ਪਾਵਰਾਂ ਦੇਣੀਆਂ ਬਣਦੀਆਂ ਸਨ।
ਮਹਿੰਦਰਾ ਕਾਲਜ ਵਿੱਚ ਲਗਭਗ 8000 ਵਿਦਿਆਰਥੀ ਪੜ੍ਹਦੇ ਹੋਣ ਅਤੇ ਲਗਭਗ 300 ਕਰਮਚਾਰੀ ਹੋਣ ਕਾਰਨ ਕਾਲਜ ਬਿਨਾਂ ਰੈਗੂਲਰ ਪ੍ਰਿੰਸੀਪਲ ਤੋਂ ਚਲਾਉਣਾ ਸੰਭਵ ਨਹੀਂ
ਉਨ੍ਹਾਂ ਕਿਹਾ ਕਿ ਇਨ੍ਹਾਂ ਪਾਵਰਾਂ ਵਿੱਚ ਡੀ.ਡੀ.ਓ. ਪਾਵਰਾਂ ਸ਼ਾਮਲ ਹਨ ਜਿਨ੍ਹਾਂ ਤੋਂ ਬਿਨਾਂ ਕਾਲਜ ਵਿਖੇ ਨਾ ਤਾਂ ਕਿਸੇ ਦੀ ਤਨਖਾਹ ਨਿਕਲ ਸਕਦੀ ਹੈ ਅਤੇ ਨਾ ਹੀ ਕੋਈ ਅਦਾਇਗੀ / ਖਰਚ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੀ.ਡੀ.ਓ. ਪਾਵਰਾਂ ਕਿਸੇ ਕੋਲ ਨਾ ਹੋਣ ਕਾਰਨ ਮਹਿੰਦਰਾ ਕਾਲਜ ਦੇ ਗੈਸਟ ਫੈਕਲਟੀ ਪ੍ਰੋਫੈਸਰਜ਼, ਐਚ.ਈ.ਆਈ.ਐਸ. ਕਲਰਕ ਅਤੇ ਕਲਾਸ ਫੋਰ ਨੂੰ ਅੱਜ ਤੱਕ ਵੀ ਤਨਖਾਹ ਨਹੀਂ ਮਿਲ ਸਕੀ। ਪ੍ਰਧਾਨ ਰਾਮ ਲਾਲ ਰਾਮ ਨੇ ਕਿਹਾ ਕਿ ਫਰਵਰੀ ਵਿੱਚ ਕਾਲਜ ਦੇ 8000 ਵਿਦਿਆਥੀਆਂ ਦੀ ਪ੍ਰੀਖਿਆ ਫੀਸ ਦੀ ਅਦਾਇਗੀ ਪੰਜਾਬੀ
ਯੂਨੀਵਰਸਿਟੀ ਨੂੰ ਕੀਤੀ ਜਾਣੀ ਹੈ।
ਜਿਸ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਕਾਰਨ ਪ੍ਰਤੀ ਵਿਦਿਆਰਥੀ ਸੈਂਕੜੇ ਰੁਪਏ ਜੁਰਮਾਨਾ ਕਾਲਜ ਨੁੂੰ ਭਰਨਾ ਪਏਗਾ। ਉਨ੍ਹਾਂ ਕਿਹਾ ਕਿ ਮਹਿੰਦਰਾ ਕਾਲਜ ਵਿੱਚ ਲਗਭਗ 8000 ਵਿਦਿਆਰਥੀ ਪੜ੍ਹਦੇ ਹੋਣ ਅਤੇ ਲਗਭਗ 300 ਕਰਮਚਾਰੀ ਹੋਣ ਕਾਰਨ ਇਸ ਕਾਲਜ ਨੁੂੰ ਬਿਨਾਂ ਰੈਗੂਲਰ ਪ੍ਰਿੰਸੀਪਲ ਤੋਂ ਚਲਾਉਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਮਹਿੰਦਰਾ ਕਾਲਜ ਦੀ ਹਰ ਰੋਜ਼ ਦੇ ਆਪਣੇ ਖਰਚੇ ਹਨ ਜੋ ਕਿ ਬਿਨ੍ਹਾਂ ਪ੍ਰਿੰਸੀਪਲ ਤੋਂ ਕਰਨੇ ਸੰਭਵ ਨਹੀਂ ਹਨ।
ਪ੍ਰਿੰਸੀਪਲ ਤੋਂ ਬਿਨ੍ਹਾਂ ਨਾ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਨਸੀਬ ਹੋਈਆਂ ਅਤੇ ਨਾ ਹੀ ਕੋਈ ਹੋਰ ਅਦਾਇਗੀ/ਖਰਚ ਕੀਤਾ ਜਾ ਸਕਦਾ ਹੈ : ਪ੍ਰਧਾਨ ਰਾਮ ਲਾਲ ਰਾਮ
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਮਹਿੰਦਰਾ ਕਾਲਜ ਦਾ ਰੈਗੂਲਰ ਪਿ੍ਰੰਸੀਪਲ ਲਗਾਉਣ ਸਬੰਧੀ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਜਲਦ ਤੋਂ ਜਲਦੀ ਪ੍ਰਿੰਸੀਪਲ ਤਇਨਾਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਸਟਾਫ ਨੂੰ ਤਨਖਾਹਾਂ ਦਿੱਤੀਆਂ ਜਾ ਸਕਣ ਅਤੇ ਬਾਕੀ ਅਦਾਇਗੀ ਵੀ ਸਮੇਂ ਸਿਰ ਕੀਤੀਆਂ ਜਾ ਸਕਣ।
ਪ੍ਰਧਾਨ ਰਾਮ ਲਾਲ ਰਾਮ ਨੇ ਦੱਸਿਆ ਕਿ 10 ਫਰਵਰੀ 2023 ਨੂੰ ਵੀ ਇੱਕ ਗੇਟ ਰੈਲੀ ਕਰਕੇ ਸਰਕਾਰ ਨੂੰ ਅਤੇ ਡੀ.ਪੀ.ਆਈ. ਨੂੰ ਵੀ ਬੇਨਤੀ ਕੀਤੀ ਸੀ ਪਰੰਤੂ ਉਸ ਬੇਨਤੀ ਨੂੰ ਵੀ ਸਰਕਾਰ ਨੇ ਅਤੇ ਡੀ.ਪੀ.ਆਈ., ਆਫਿਸ ਨੇ ਵੀ ਕੋਈ ਨੋਟਿਸ ਨਹੀਂ ਲਿਆ। ਜਿਸ ਕਾਰਨ ਮੁਲਾਜਮਾਂ ਅਤੇ ਵਿਦਿਆਰਥੀਆਂ ਵਿੱਚ ਬਹੁਤ ਰੋਸ ਹੈ। ਇਸ ਲਈ ਸਾਨੂੰ ਮੁੜ ਅੱਜ ਰੈਲੀ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਦੀ ਜਿੰਮੇਵਾਰੀ ਸਰਕਾਰ ਤੇ ਡੀ.ਪੀ. ਆਈ. ਆਫਿਸ ਦੀ ਹੈ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਮੰਗ ਦਾ ਜਲਦ ਹੱਲ ਨਾ ਹੋਣ ’ਤੇ ਆਉਣ ਵਾਲੇ ਸਮੇਂ ਵਿੱਚ ਸਮੂਹ ਕਾਲਜ ਮੁਲਾਜਮਾਂ ਵੱਲੋਂ ਡੀ.ਪੀ.ਆਈ ਆਫਿਸ ਅੱਗੇ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਸੁਰੇਸ਼ ਕੁਮਾਰ (ਮੰਗਾ), ਬਲਜਿੰਦਰ ਸਿੰਘ, ਮਨਦੀਪ ਸਿੰਘ, ਹਲਦਾਰ ਰਾਮ, ਸੋਨੂੰ, ਸੁਨੀਤਾ, ਸੋਨੀਆ, ਪਰਮਜੀਤ ਕੌਰ, ਸੂਨੀਤਾ ਸਹੋਤਾ, ਰਾਜ ਕੌਰ, ਵੀਰਪਾਲ ਕੌਰ, ਸਾਰਿਕ, ਰਾਜ ਰਾਣੀ, ਅਵਤਾਰ ਸਿੰਘ, ਪਰਮਜੀਤ ਸਿੰਘ, ਸੁਰਜ ਕੁਮਾਰ, ਸੁਖਦੇਵ, ਕ੍ਰਿਸ਼ਨ ਕੁਮਾਰ, ਮਹਿੰਦਰ ਸਿੰਘ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।