ਸਾਡੇ ਨਾਲ ਸ਼ਾਮਲ

Follow us

15.8 C
Chandigarh
Tuesday, February 17, 2026
More
    Home ਸੂਬੇ ਪੰਜਾਬ ਸਕੂਲ ਤੋਂ ਵਾਪਸ...

    ਸਕੂਲ ਤੋਂ ਵਾਪਸ ਘਰ ਜਾਂਦੀਆਂ ਲੜਕੀਆਂ ਨੂੰ ਟਰੱਕ ਨੇ ਕੁਚਲਿਆ

    Accident

    ਸਕੂਲ ਤੋਂ ਵਾਪਸ ਘਰ ਜਾਂਦੀਆਂ ਲੜਕੀਆਂ ਨੂੰ ਟਰੱਕ ਨੇ ਕੁਚਲਿਆ

    (ਮੋਹਨ ਸਿੰਘ) ਮੂਣਕ। ਟਰੱਕ ਦੀ ਲਪੇਟ ’ਚ ਆਉਣ ਨਾਲ ਇੱਕ ਕੁੜੀ ਗੰਭੀਰ ਜ਼ਖਮੀ ’ਤੇ ਦੋ ਹੋਰਨਾ ਦੇ ਮਾਲੂਮੀ ਸੱਟਾ ਲੱਗਣ ਦਾ ਪਤਾ ਚੱਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਕੁੜੀਆਂ ਸਕੂਲ ’ਚ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਪਾਤੜਾ ਜਾਖਲ ’ਤੇ ਪੈਦਲ ਜਾ ਰਹੀਆਂ ਸਨ ’ਤੇ ਪਿੱਛੋਂ ਪਾਤੜਾ ਸਾਇਡ ਤੋਂ ਆ ਰਹੇ ਅਠਾਰਾ ਚੱਕੀ ਟਰੱਕ ਨੇ ਅਚਾਨਕ ਹੀ ਲੜਕੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿੰਨ੍ਹਾਂ ’ਚ ਇੱਕ ਲੜਕੀ ੱਜੀ (10) ਪੁੱਤਰੀ ਜਗਤਾਰ ਸਿੰਘ ਵਾਸੀ ਬੱਲਰਾ ਰੋਡ ਮੂਣਕ ਦੇ ਗੰਭੀਰ ਸੱਟਾਂ ਹੋਣ ਕਾਰਨ ਸਰਕਾਰੀ ਹਸਪਤਾਲ ਮੂਣਕ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਅਤੇ ਬਾਕੀਆ ਕੁੜੀਆਂ ਦੇ ਮਾਲੂਮੀ ਸੱਟਾਂ ਲੱਗੀਆਂ, ਜਿੰਨ੍ਹਾਂ ਨੂੰ ਸਰਕਾਰੀ ਹਸਪਤਾਲ ਮੂਣਕ ਵਿਖੇ ਮੱਲਮ ਪੱਟੀ ’ਤੇ ਦਵਾਈ ਦਿੱਤੀ ਗਈ ਜੋ ਕਿ ਬਿਲਕੁਲ ਠੀਕ ਹਨ। ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ’ਤੇ ਲੜਕੀ ਦੇ ਪਰਿਵਾਰ ਵਾਲਿਆ ਦੇ ਬਿਆਨ ’ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here