10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਪੂਰੇ ਤਾਰਾਨਗਰ ਵਿੱਚੋਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਰਿਹਾ ਮੋਹਰੀ | CBSE Result
ਤਾਰਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਪੇਂਡੂ ਇਲਾਕੇ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਹਰ ਸਾਲ ਆਪਣੀ ਚਮਕ ਵਧਾ ਰਿਹਾ ਹੈ। ਇਸ ਸਕੂਲ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਮੇਸ਼ਾ ਮੋਹਰੀ ਕਿਹਾ ਜਾਂਦਾ ਹੈ। ਇਸੇ ਲੜੀ ਤਹਿਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਲ ਹੀ ਵਿੱਚ ਸੀਬੀਐੱਸਈ ਬੋਰਡ ਪ੍ਰੀਖਿਆ (CBSE Result) ਵਿੱਚ ਬਾਜੀ ਮਾਰ ਕੇ ਆਪਣਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।
ਬੱਚਿਆਂ ਅਤੇ ਸਕੂਲ ਮੈਨੇਜਮੈਂਟ ਨੇ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨੂੰ ਦਿੱਤਾ। ਸਕੂਲ ਦੀ ਪਿ੍ਰੰਸੀਪਲ ਭਾਰਤੀ ਇੰਸਾਂ ਨੇ ਦੱਸਿਆ ਕਿ 10ਵੀਂ ਵਿੱਚ ਕੁੱਲ 20 ਲੜਕੀਆਂ ਸਨ, ਜਿਨ੍ਹਾਂ ਵਿੱਚ ਅਕਸ਼ਿਤਾ ਨੇ 97%, ਕ੍ਰਤਿਕਾ ਨੇ 92.4%, ਤਨੀਸ਼ਾ ਨੇ 91%, ਪਿ੍ਰਆ ਨੇ 88%, ਬਸੰਤੀ ਪ੍ਰੇਮਚੰਦ ਨੇ 88%, ਰੇਣੂ ਡੁੂਡੀ ਨੇ 88%, ਤਨਵੀ ਨੇ 84.4%, ਗਾਇਤਰੀ ਨੇ 81%, ਅੰਜੀਕਾ ਨੇ 81% ਅਤੇ ਮਨੀਸ਼ਾ ਨੇ 80% ਅੰਕ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ
ਇਸ ਤਰ੍ਹਾਂ ਸੀਬੀਐੱਸਈ 10ਵੀਂ ਜਮਾਤ ਦਾ ਪ੍ਰੀਖਿਆ ਦਾ ਨਤੀਜਾ 100% ਰਿਹਾ ਅਤੇ ਅਕਸ਼ਿਤਾ ਪੂਰੇ ਤਾਰਾਨਗਰ ਵਿੱਚ ਟਾਪਰ ਰਹੀ। ਇਸੇ ਤਰ੍ਹਾਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਸੀਬੀਐਸਈ 12ਵੀਂ ਆਰਟਸ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿੱਚ ਪ੍ਰਣਿਕਾ ਸਵਾਮੀ ਨੇ 88.2%, ਸਿਮਰਨਜੀਤ ਨੇ 82.4%, ਵਰਸ਼ਾ ਨੇ 80%, ਸਿੱਕਮ ਨੇ 80% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ 12ਵੀਂ ਆਰਟਸ ਦਾ ਨਤੀਜਾ ਵੀ 100 ਫੀਸਦੀ ਰਿਹਾ। ਵਿਦਿਆਰਥੀਆਂ, ਸਟਾਫ ਮੈਂਬਰ ਅਤੇ ਪਿ੍ਰੰਸੀਪਲ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।