ਸੱਚੇ ਸਤਿਗੁਰੂ ਜੀ ਨੇ ਬਖਸ਼ੀ ਜੌੜੇ ਬੱਚਿਆਂ ਦੀ ਦਾਤ

parmpita ji

ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਮਸਤਾਨਾ ਜੀ ਦੀ ਕਿਰਪਾ ਨਾਲ ਤੁਹਾਡੇ ਦੋ ਬੱਚੇ ਹੋਣਗੇ’’

ਸੰਨ 1985 ਦੀ ਗੱਲ ਹੈ ਮੇਰੇ ਘਰ ਚਾਰ ਲੜਕੀਆਂ ਤੋਂ ਬਾਅਦ ਇੱਕ ਲੜਕੇ ਨੇ ਜਨਮ ਲਿਆ ਅਸੰਤੁਲਿਤ ਹਾਰਮੋਨ ਕਾਰਨ ਲੜਕੇ ਨੂੰ ਸਿਰ ਵਧਣ ਦੀ ਬਿਮਾਰੀ ਸੀ ਉਸ ਦੀ ਗੰਭੀਰ ਬਿਮਾਰੀ ਨੂੰ ਵੇਖਦੇ ਹੋਏ ਅਸੀਂ ਉਸ ਨੂੰ ਪਟਿਆਲਾ ਦੇ ਇੱਕ ਵੱਡੇ ਹਸਪਤਾਲ ਲੈ ਗਏ ਉੱਥੇ ਡਾਕਟਰਾਂ ਨੇ ਸਿਰ ਦਾ ਆਪ੍ਰੇਸ਼ਨ ਕੀਤਾ ਉਸ ਸਮੇਂ ਲੜਕਾ ਠੀਕ ਹੋ ਗਿਆ ਸੀ ਅਸੀਂ ਆਪਣੇ ਘਰ ਵਾਪਸ ਆ ਗਏ।

ਲਗਭਗ 20 ਦਿਨਾਂ ਬਾਅਦ ਉਹੀ ਬਿਮਾਰੀ ਮੁੜ ਸ਼ੁਰੂ ਹੋ ਗਈ ਸਾਨੂੰ ਬਹੁਤ ਹੀ ਚਿੰਤਾ ਰਹਿਣ ਲੱਗੀ ਸਾਡੇ ਅੰਦਰ ਖਿਆਲ ਆਇਆ ਕਿ ਜੇਕਰ ਬੱਚੇ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਵਾ ਦੇਈਏ ਤਾਂ ਇਸ ਦਾ ਕਲਿਆਣ ਹੋ ਸਕਦਾ ਹੈ ਇਹ ਸੋਚ ਕੇ ਅਸੀਂ ਉਸ ਨੂੰ ਸਰਸਾ ਆਸ਼ਰਮ ਲੈ ਆਏ ਅਗਲੇ ਦਿਨ ਸਵੇਰੇ ਅਸੀਂ ਮਜ਼ਲਿਸ ’ਚ ਆ ਕੇ ਬੈਠ ਗਏ।

ਮਜ਼ਲਿਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਨੇ ਕਿਹਾ, ‘‘ਜਿਸ ਨੇ ਗੱਲ ਕਰਨੀ ਹੈ ਉਹ ਖੜੇ੍ਹ ਹੋ ਕੇ ਕਰ ਸਕਦਾ ਹੈ’’ ਇਹ ਸੁਣ ਕੇ ਅਸੀਂ ਵੀ ਖੜੇ੍ਹ ਹੋ ਗਏ ਅਤੇ ਲੜਕੇ ਦੀ ਬਿਮਾਰੀ ਬਾਰੇ ਦੱਸਿਆ।

ਇਹ ਗੱਲ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਹੱਸ ਪਏ ਅਤੇ ਕਹਿਣ ਲੱਗੇ, ‘‘ਕਿਸੇ ਨੂੰ ਬਾਦਸ਼ਾਹ ਨੂੰ ਮਿਲਣ ਦਾ ਮੌਕਾ ਵੀ ਮਿਲ ਜਾਵੇ ਅਤੇ ਬਾਦਸ਼ਾਹ ਆਪਣੀ ਪੂਰੀ ਖੁਸ਼ੀ ’ਚ ਵੀ ਹੋਵੇ, ਫਿਰ ਵੀ ਕੌਡੀਆਂ ਦਾ ਵਪਾਰ….’’ ਇਹ ਗੱਲ ਪੂਜਨੀਕ ਪਰਮ ਪਿਤਾ ਜੀ ਨੇ ਵਿਚਾਲੇ ਹੀ ਰੋਕ ਦਿੱਤੀ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਕਿਹਾ, ‘‘ਜੇਕਰ ਬੇਟਾ ਆਪਣੇ ਦੁੱਖ ਬਾਪ ਕੋਲ ਨਹੀਂ ਰੋਏਗਾ ਤਾਂ ਕਿਸ ਕੋਲ ਰੋਏਗਾ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਮਸਤਾਨਾ ਜੀ ਦੀ ਕਿਰਪਾ ਨਾਲ ਤੁਹਾਡੇ ਦੋ ਬੱਚੇ ਹੋਣਗੇ।’’

ਇੰਨਾ ਕਹਿ ਕੇ ਪੂਜਨੀਕ ਪਰਮ ਪਿਤਾ ਜੀ ਤੇਰਾਵਾਸ ’ਚ ਚਲੇ ਗਏ ਅਸੀਂ ਵਾਪਸ ਆਪਣੇ ਘਰ ਆ ਗਏ ਕੁਝ ਦਿਨਾਂ ਬਾਅਦ ਸਾਡੇ ਬਿਮਾਰ ਲੜਕੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਬਚਨਾਂ ਅਨੁਸਾਰ ਸਾਡੇ ਘਰ ਜੌੜੇ ਬੱਚੇ ਪੈਦਾ ਹੋਏ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਦੇ ਬਚਨ ਸੱਚ ਸਾਬਤ ਹੋਏ।
-ਸ੍ਰੀ ਮੇਘਨਾਥ, ਕੈਥਲ (ਹਰਿਆਣਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ