ਸਿਆਸੀ ਮੌਕਾਪ੍ਰਸਤੀ ਦੀ ਖੇਡ

ਸਿਆਸੀ ਮੌਕਾਪ੍ਰਸਤੀ ਦੀ ਖੇਡ

ਉੱਤਰ ਪ੍ਰਦੇਸ਼ ‘ਚ ਬਹੁਜਨ ਸਮਾਜ ਪਾਰਟੀ ਦੇ ਸੱਤ ਬਾਗੀ ਵਿਧਾਇਕਾਂ ਨੂੰ ਪਾਰਟੀ ਸੁਪਰੀਮੋ ਮਾਇਆਵਤੀ ਨੇ ਪਾਰਟੀ ‘ਚੋਂ ਬਰਖ਼ਾਸਤ ਕਰ ਦਿੱਤਾ ਹੈ ਇਹਨਾਂ ਵਿਧਾਇਕਾਂ ‘ਤੇ ਵਿਧਾਨ ਪ੍ਰੀਸ਼ਦ ਚੋਣਾਂ ‘ਚ ਸਮਾਜਵਾਦੀ ਪਾਰਟੀ ਦਾ ਸਾਥ ਦੇਣ ਦਾ ਦੋਸ਼ ਹੈ ਬੇਸ਼ੱਕ ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਪਰ ਇਹ ਘਟਨਾ ਚੱਕਰ ਮੱਧ ਪ੍ਰਦੇਸ਼ ਦੇ ਪ੍ਰਸੰਗ ‘ਚ ਵੀ ਬੜੀ ਮਹੱਤਵਪੂਰਨ ਹੋ ਗਿਆ ਹੈ ਵਿਧਾਇਕਾਂ ਵੱਲੋਂ ਬਦਲੀ ਜਾਂਦੀ ਵਫ਼ਾਦਾਰੀ ਅਸਲ ‘ਚ ਅਹੁਦੇਦਾਰੀਆਂ ਦੇ ਲੋਭ ਦਾ ਨਤੀਜਾ ਹੈ ਉੱਤਰ ਪ੍ਰਦੇਸ਼ ‘ਚ ਬਸਪਾ ਦੇ ਬਾਗੀ ਵਿਧਾਇਕਾਂ ਨੇ ਮਾਇਆਵਤੀ ‘ਤੇ ਭਾਜਪਾ ਨਾਲ ਮਿਲਣ ਦਾ ਦੋਸ਼ ਲਾਇਆ ਹੈ

ਇੱਧਰ ਮਾਇਆਵਤੀ ਦਾ ਸਮਾਜਵਾਦੀ ਪਾਰਟੀ ਨਾਲ ਬਣ ਰਿਹਾ 36 ਦਾ ਅੰਕੜਾ ਉਹਨਾਂ ਦੀ ਭਾਜਪਾ ਨਾਲ ਨੇੜਤਾ ਦਾ ਕਾਰਨ ਬਣ ਰਿਹਾ ਹੈ ਬੀਤੇ ਦਿਨੀਂ ਮਾਇਆਵਤੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਨੂੰ ਵੀ ਵੋਟ ਦੇਣ ਤੋਂ ਗੁਰੇਜ਼ ਨਹੀਂ ਕਰਨਗੇ ਇਹ ਰੁਝਾਨ ਮੱਧ ਪ੍ਰਦੇਸ਼ ‘ਚ ਵਿਧਾਨ ਸਭਾ ਦੀਆਂ 28 ਸੀਟਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਨਵੇਂ ਸਮੀਕਰਨ ਪੈਦਾ ਕਰੇਗਾ ਬਸਪਾ 28 ਸੀਟਾਂ ‘ਚੋਂ 27 ‘ਤੇ ਚੋਣਾਂ ਲੜ ਰਹੀ ਹੈ

ਇਸ ਤਰ੍ਹਾਂ ਤੈਅ ਹੀ ਹੈ ਕਿ ਜੇਕਰ ਬਸਪਾ ਜਿੰਨੀਆਂ ਵੀ ਸੀਟਾਂ ਜਿੱਤਦੀ ਹੈ ਉਸ ਦਾ ਫ਼ਾਇਦਾ ਭਾਜਪਾ ਨੂੰ ਹੀ ਮਿਲੇਗਾ ਬਸਪਾ ਮੱਧ ਪ੍ਰਦੇਸ਼ ‘ਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਜਿੱਥੋਂ ਤੱਕ ਬਸਪਾ ਦੇ ਯੂਪੀ ਨਾਲ ਸਬੰਧਿਤ ਸੱਤ ਵਿਧਾਇਕਾਂ ਦਾ ਸਵਾਲ ਹੈ ਅਜਿਹੀ ਅਦਲਾ-ਬਦਲੀ ਸਿਆਸੀ ਅਸਥਿਰਤਾ ਦੇ ਰੁਝਾਨ ਨੂੰ ਹੀ ਉਤਸ਼ਾਹਿਤ ਕਰੇਗੀ ਮੱਧ ਪ੍ਰਦੇਸ਼ ਪਹਿਲਾਂ ਹੀ ਸਿਆਸੀ ਅਸਥਿਰਤਾ ਦੀ ਮਿਸਾਲ ਬਣ ਚੁੱਕਾ ਹੈ ਦੇਸ਼ ਦੇ ਇਤਿਹਾਸ ‘ਚ ਇਹ ਮਹੱਤਵਪੂਰਨ ਅਧਿਆਇ ਹੈ

ਜਦੋਂ ਇੱਕ ਸੂਬੇ ਦੀਆਂ 28 ਸੀਟਾਂ ‘ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਮੱਧ ਪ੍ਰਦੇਸ਼ ਵਾਂਗ ਹੀ ਰਾਜਸਥਾਨ ਦੀ ਗਹਿਲੋਤ ਸਰਕਾਰ ਵੀ ਕਈ ਵਾਰ ਡਿੱਗਦੀ-ਡਿੱਗਦੀ ਬਚੀ ਹਾਲਾਤ ਇਹ ਹਨ ਕਿ ਦਲਬਦਲੂ ਕਾਨੂੰਨ ਵੀ ਬੇਮਾਅਨੇ ਹੋ ਰਿਹਾ ਹੈ ਸਰਕਾਰ ਡੇਗਣ ਲਈ ਪਾਰਟੀ ਬਦਲਣ ਦੀ ਬਜਾਇ ਵਿਰੋਧੀ ਪਾਰਟੀ ਦੇ ਮੈਂਬਰਾਂ ਦਾ ਅਸਤੀਫਾ ਦੇਣ ਦਾ ਨਵਾਂ ਫਾਰਮੂਲਾ ਨਿੱਕਲ ਆਇਆ ਹੈ ਅਸਤੀਫਾ ਦੇਣ ‘ਤੇ ਆਗੂਆਂ ਨੂੰ ਦੂਜੀ ਪਾਰਟੀ ਟਿਕਟ ਥਮਾ ਦੇਂਦੀ ਹੈ ਦਲਬਦਲੀ ਰੋਕਥਾਮ ਕਾਨੂੰਨ ਵੀ ਕੁਝ ਹੱਦ ਤੱਕ ਹੀ ਅਸਰਦਾਰ ਰਹਿ ਗਿਆ ਹੈ ਅਸਲ ‘ਚ ਅਹੁਦੇਦਾਰੀਆਂ, ਮੰਤਰੀ ਦੀ ਕੁਰਸੀ ਤੇ ਸੱਤਾਸੁਖ ਦੀ ਖਿੱਚ ਹੀ ਸਿਆਸੀ ਅਸਥਿਰਤਾ ਦਾ ਕਾਰਨ ਬਣ ਰਹੀ ਹੈ ਵਧ ਰਿਹਾ ਲੋਭ ਦੇਸ਼ ਲਈ ਨੁਕਸਾਨਦੇਹ ਹੈ ਵਾਰ-ਵਾਰ ਚੋਣਾਂ ਨਾ ਸਿਰਫ਼ ਆਰਥਿਕ ਬੋਝ ਬਣਦਾ ਹੈ ਸਗੋਂ ਇਸ ਨਾਲ ਵਿਕਾਸ ਕਾਰਜ ਵੀ ਪ੍ਰਭਾਵਿਤ ਹੁੰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.