ਮਿਹਨਤ ਦਾ ਫ਼ਲ
ਇੱਕ ਰਾਜੇ ਦੇ ਦੋ ਪੁੱਤਰ ਸਨ ਦੋਵੇਂ ਹੀ ਹੋਣਹਾਰ ਸਨ, ਰਾਜੇ ਨੂੰ ਦੋਵੇਂ ਹੀ ਪੁੱਤਰ ਬਰਾਬਰ ਲੱਗਦੇ ਸਨ ਉਸ ਦੇ ਅੱਗੇ ਸਮੱਸਿਆ ਇਹ ਵੀ ਸੀ ਕਿ ਉਹ ਆਪਣੇ ਰਾਜ ਭਾਗ ਦਾ ਦਾਅਵੇਦਾਰ ਕਿਸ ਨੂੰ ਐਲਾਨੇ, ਕਿਉਂਕਿ ਦੋਵਾਂ ‘ਚ ਹੀ ਉਸ ਨੂੰ ਕੋਈ ਕਮੀ ਨਜ਼ਰ ਨਹੀਂ ਆਉਂਦੀ ਸੀ ਰਾਜਾ ਪਰੇਸ਼ਾਨ ਰਹਿਣ ਲੱਗਾ ਮੰਤਰੀ ਨੇ ਰਾਜਾ ਨੂੰ ਪਰੇਸ਼ਾਨ ਦੇਖ ਕੇ ਪੁੱਛਿਆ ਤਾਂ ਰਾਜੇ ਨੇ ਚਿੰਤਾ ਦਾ ਕਾਰਨ ਦੱਸਿਆ ਮੰਤਰੀ ਨੇ ਇੱਕ ਜੁਗਤ ਦੱਸੀ ਉਸ ਨੇ ਕਿਹਾ ਕਿ ਦੋਵਾਂ ਨੂੰ ਕਿਸੇ ਜੋਤਸ਼ੀ ਕੋਲ ਭੇਜ ਕੇ ਇਨ੍ਹਾਂ ਦੀ ਕਿਸਮਤ ਦੇਖਦੇ ਹਾਂ ਰਾਜੇ ਨੇ ਅਜਿਹਾ ਹੀ ਕੀਤਾ, ਦੋਵਾਂ ਨੂੰ ਜੋਤਸ਼ੀ ਕੋਲ ਭੇਜਿਆ, ਜੋਤਸ਼ੀ ਨੇ ਦੋਵਾਂ ਦੀ ਕੁੰਡਲੀ ਦੇਖੀ ਤਾਂ ਕਿਹਾ ਕਿ ਦੋਵੇਂ ਹੀ ਰਾਜਾ ਬਣਨ ਦੇ ਲਾਇਕ ਹਨ
ਦੋਵਾਂ ਦੀ ਕਿਸਮਤ ਸੁਖੀ ਜੀਵਨ ਵੱਲ ਸੰਕੇਤ ਕਰ ਰਹੀ ਹੈ ਦੋਵੇਂ ਹੀ ਖੁਸ਼ ਹੋ ਗਏ, ਪਰ ਸਮੱਸਿਆ ਜਿਉਂ ਦੀ ਤਿਉਂ ਰਹੀ ਮੰਤਰੀ ਨੇ ਕਿਹਾ ਰਾਜਾ ਜੀ ਹੁਣ ਥੋੜ੍ਹਾ ਸਮਾਂ ਇੰਤਜ਼ਾਰ ਕਰੋ, ਫਿਰ ਤੁਸੀਂ ਖੁਦ ਰਾਜ ਪਦ ਦੇ ਦਾਅਵੇਦਾਰ ਨੂੰ ਚੁਣ ਲਵੋਗੇ ਰਾਜੇ ਦੇ ਵੱਡੇ ਪੁੱਤਰ ਨੇ ਤਾਂ ਜੋਤਸ਼ੀ ਦੀ ਗੱਲ ‘ਤੇ ਪੂਰਾ ਹੀ ਯਕੀਨ ਕਰ ਲਿਆ ਕਿ ਕਿਸਮਤ ‘ਚ ਰਾਜਾ ਬਣਨਾ ਹੀ ਲਿਖਿਆ ਹੈ ਉਹ ਬੇਫਿਕਰ ਹੋ ਗਿਆ ਤੇ ਛੋਟੇ ਰਾਜਕੁਮਾਰ ਨੇ ਸੋਚਿਆ ਕਿ ਜਦੋਂ ਰਾਜਾ ਬਣਨਾ ਕਿਸਮਤ ‘ਚ ਲਿਖਿਆ ਹੈ ਤਾਂ ਕਿਉਂ ਨਾ ਰਾਜੇ ਦੇ ਫ਼ਰਜ ਦੇਖ ਲਏ ਜਾਣ ਉਸ ਨੇ ਜਨਤਾ ‘ਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ
ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ, ਰਾਜ ਦੇ ਹੋਰ ਕੰਮਾਂ ਵੱਲ ਧਿਆਨ ਦੇਣ ਲੱਗਾ ਰਾਜੇ ਤੱਕ ਇਹ ਸੂਚਨਾ ਪਹੁੰਚ ਗਈ ਕਿ ਜਨਤਾ ਛੋਟੇ ਰਾਜਕੁਮਾਰ ਨੂੰ ਰਾਜੇ ਦੇ ਰੂਪ ‘ਚ ਦੇਖਣਾ ਚਾਹੁੰਦੀ ਹੈ ਰਾਜੇ ਨੇ ਉਸ ਨੂੰ ਆਪਣੇ ਰਾਜ ਦਾ ਦਾਅਵੇਦਾਰ ਐਲਾਨ ਦਿੱਤਾ ਇਸ ਗੱਲ ‘ਤੇ ਵੱਡਾ ਪੁੱਤਰ ਗੁੱਸੇ ਹੋਣ ਲੱਗਾ ਤਾਂ ਰਾਜੇ ਨੇ ਉਸ ਨੂੰ ਸਮਝਾਇਆ ਕਿ ਰਾਜ ਸੁੱਖ ਤੇਰੀ ਕਿਸਮਤ ‘ਚ ਹੈ ਪਰ ਤੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜ਼ੂਦ ਆਪਣੇ ਕਰਤੱਵ ਦਾ ਮਾਰਗ ਨਹੀਂ ਫੜ੍ਹਿਆ ਤੂੰ ਇਹ ਮੰਨ ਲਿਆ ਹੈ ਕਿ ਤੂੰ ਹੀ ਰਾਜਾ ਬਣੇਗਾ ਤੇ ਬੇਫਿਕਰ ਹੋ ਗਿਆ, ਜਦੋਂ ਕਿ ਛੋਟੇ ਰਾਜਕੁਮਾਰ ਨੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖ ਕੇ ਉਸ ਮੁਤਾਬਕ ਕੰਮ ਕੀਤਾ ਜਿਸ ਲਈ ਉਹ ਰਾਜਾ ਚੁਣ ਲਿਆ ਗਿਆ ਇਸ ਲਈ ਕਿਸਮਤ ‘ਤੇ ਭਰੋਸਾ ਕਰਕੇ ਮਿਹਨਤ ਕਰਨੀ ਨਹੀਂ ਛੱਡ ਦੇਣੀ ਚਾਹੀਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.