ਘੱਗਾ ਵਿਖੇ ਛੱਪੜ ਟੁੱਟਣ ਕਾਰਨ 50 ਏਕੜ ਤੋਂ ਵੱਧ ਫਸਲ ਤਬਾਹ

Crop Destroyed Sachkahoon

ਘੱਗਾ ਵਿਖੇ ਛੱਪੜ ਟੁੱਟਣ ਕਾਰਨ 50 ਏਕੜ ਤੋਂ ਵੱਧ ਫਸਲ ਤਬਾਹ

ਨਗਰ ਪੰਚਾਇਤ ਦੀ ਲਾਪਰਵਾਹੀ ਕਿਸਾਨਾਂ ’ਤੇ ਭਾਰੀ ਪਈ

(ਮਨੋਜ ਕੁਮਾਰ) ਘੱਗਾ। ਪਿੰਡ ਘੱਗਾ ਦੀ ਨਗਰ ਪੰਚਾਇਤ ਕੋਲ ਪੰਜਾਬ ਭਰ ਦੀਆਂ ਨਗਰ ਪੰਚਾਇਤਾਂ ਵਿੱਚੋਂ ਸਭ ਤੋਂ ਵੱਡਾ ਛੱਪੜ ਹੋਣ ਦੇ ਬਾਵਜੂਦ ਸੀਵਰੇਜ ਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਰਿਹਾ ਹੈ ਅਤੇ ਬੀਤੇ ਦਿਨ ਪਾਣੀ ਨਾਲ ਨੱਕੋ ਨੱਕ ਭਰੇ ਛੱਪੜ ਦਾ ਕਿਨਾਰਾ ਟੁੱਟਣ ਕਾਰਨ ਪਾਣੀ ਖੇਤਾਂ ਵਿੱਚ ਫੈਲ ਗਿਆ ਜਿਸ ਕਾਰਨ ਪਿੰਡ ਘੱਗਾ ਅਤੇ ਦਫਤਰੀਵਾਲਾ ਦੇ ਕਿਸਾਨਾਂ ਦੀ ਪੰਜਾਹ ਏਕੜ ਤੋਂ ਵੱਧ ਕਣਕ ਦੀ ਫਸਲ ਤਬਾਹ ਹੋ ਗਈ।

ਮੌਕੇ ’ਤੇ ਹਾਜ਼ਰ ਕਿਸਾਨ ਪਵਿੱਤਰ ਸਿੰਘ, ਰਾਜ ਸਿੰਘ, ਮੱਖਣ ਸਿੰਘ ਅਤੇ ਮਿੱਠੂ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਪਿੰਡ ਘੱਗਾ ਦੇ ਛੱਪੜ ਦੇ ਨਾਲ ਲੱਗਦੇ ਹਨ ਜਿਹੜਾ ਕਿ ਗਾਰ ਮਿੱਟੀ ਅਤੇ ਪਾਣੀ ਨਾਲ ਕੰਢਿਆਂ ਤੱਕ ਭਰਿਆ ਰਹਿੰਦਾ ਹੈ ਜਿਸ ਦੀ ਸਫਾਈ ਅਤੇ ਪਾਣੀ ਦੇ ਨਿਕਾਸ ਲਈ ਨਗਰ ਪੰਚਾਇਤ ਘੱਗਾ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ 2021 ਵਿੱਚ ਕਿਸਾਨਾਂ ਵੱਲੋਂ ਆਪਣੇ ਖਰਚੇ ’ਤੇ ਖੁਦ ਹੀ ਛੱਪੜ ਦੀ ਸਫਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਲਈ ਨਗਰ ਪੰਚਾਇਤ ਘੱਗਾ ਕੋਲੋਂ ਮਨਜੂਰੀ ਦੀ ਮੰਗ ਕੀਤੀ ਗਈ ਸੀ, ਪ੍ਰੰਤੂ ਨਗਰ ਪੰਚਾਇਤ ਨੇ ਇਸ ਕੰਮ ਵਾਸਤੇ ਟੈਂਡਰ ਪ੍ਰਕਿਰਿਆ ਜਾਰੀ ਹੋਣ ਦਾ ਬਹਾਨਾ ਲਗਾ ਕੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਜਿਸ ਦਾ ਨੁਕਸਾਨ ਹੁਣ ਕਿਸਾਨਾਂ ਨੂੰ ਭੁਗਤਣਾ ਪਿਆ ਹੈ। ਬੀਤੇ ਦਿਨ ਪਾਣੀ ਦਾ ਦਬਾਅ ਨਾ ਸਹਾਰਦੇ ਹੋਏ ਛੱਪੜ ਦੇ ਕਿਨਾਰੇ ਟੁੱਟਣ ਕਾਰਨ ਪਿੰਡ ਘੱਗਾ ਅਤੇ ਦਫਤਰੀਵਾਲਾ ਦੇ ਦਰਜਨਾਂ ਕਿਸਾਨਾਂ ਦੀ ਪੰਜਾਹ ਏਕੜ ਤੋਂ ਵੱਧ ਕਣਕ ਦੀ ਫਸਲ ਤਬਾਹ ਹੋ ਗਈ ਹੈ । ਕਿਸਾਨਾਂ ਨੂੰ ਦੋਹਰੀ ਮਾਰ ਇਹ ਪਈ ਹੈ ਕਿ ਕਣਕ ਦੀ ਬਿਜਾਈ ਦਾ ਸਮਾਂ ਲੰਘਣ ਕਾਰਨ ਹੁਣ ਉਹ ਦੁਬਾਰਾ ਆਪਣੇ ਖੇਤਾਂ ਵਿੱਚ ਕੋਈ ਵੀ ਫਸਲ ਦੀ ਬਿਜਾਈ ਨਹੀਂ ਕਰ ਸਕਦੇ।

ਇੱਕਤਰ ਹੋਏ ਕਿਸਾਨਾਂ ਨੇ ਨਗਰ ਪੰਚਾਇਤ ਘੱਗਾ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਪੈਂਤੀ ਹਜ਼ਾਰ ਦੇ ਹਿਸਾਬ ਦੇ ਨਾਲ ਠੇਕਾ ਅਤੇ ਪੰਜ ਹਜ਼ਾਰ ਰੁਪਏ ਕਣਕ ਦੀ ਬਿਜਾਈ ’ਤੇ ਆਇਆ ਖਰਚਾ ਦਿੱਤਾ ਜਾਵੇ ਤਾਂਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਕਿਸਾਨਾਂ ਨੇ ਕਿਹਾ ਕਿ ਜੇਕਰ ਨਗਰ ਪੰਚਾਇਤ ਵੱਲੋਂ ਉਨ੍ਹਾਂ ਨੂੰ ਬਣਦਾ ਮੁਆਵਜਾ ਨਾ ਦਿੱਤਾ ਗਿਆ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਰਾਜ ਸੰਧੂ, ਗੁਰਦੇਵ ਸਿੰਘ, ਮੋਹਨ ਸਿੰਘ, ਮਹਿੰਦਰ ਸਿੰਘ ਸਰਨਜੀਤ ਸਿੰਘ, ਗੁਰਜੰਟ ਸਿੰਘ, ਮਹਿੰਦਰ ਸਿੰਘ, ਰਤਨ ਸਿੰਘ, ਹਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਤਜਿੰਦਰ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਨਸਤਰ ਸਿੰਘ, ਸੰਦੀਪ ਪੰਨੂ, ਕਰਨੈਲ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ, ਮਿੱਠੂ ਸਿੰਘ ਅਤੇ ਜਗਤਾਰ ਸਿੰਘ ਆਦਿ ਕਿਸਾਨ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ