ਥੋੜ੍ਹੀ ਦੇਰ ’ਚ ਕਿਸਾਨਾਂ ਦੀ ਚੌਥੇ ਗੇੜ ਦੀ ਮੀਟਿੰਗ, ਕੀ ਬਣੇਗੀ ਗੱਲ!

Farmers Meeting

ਮੁੱਖ ਮੰਤਰੀ ਮਾਨ ਵੀ ਮੀਟਿੰਗ ’ਚ ਹੋਣਗੇ ਸ਼ਾਮਲ Farmers Meeting 

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਚੌਥੇ ਗੇੜ ਦੀ ਮੀਟਿੰਗ ਥੋਡ਼੍ਹੀ ਦੇਰ ’ਚ ਹੋਣ ਜਾ ਰਹੀ ਹੈ। ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿੱਚ ਹੋਵੇਗੀ। ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੁਣ ਤੱਕ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਜੋ ਕਿ ਬੇਸਿੱਟਾ ਰਹੀਆਂ ਹਨ। ਅੱਜ ਚੌਥੇ ਗੇੜ ਦੀ ਮੀਟਿੰਗ ਹੈ ਜੋ ਕਿ ਅਹਿਮ ਮੰਨੀ ਜਾ ਰਹੀ ਹੈ। Farmers Meeting

ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਕੇਂਦਰ ਵੱਲੋਂ ਤਿੰਨ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ, ਨਿਤਿਆਨੰਦ ਰਾਏ ਸ਼ਾਮਲ ਹੋਣਗੇ। ਜਿਕਰਯੋਗ ਹੈ ਕਿ ਤੀਜੀ ਮੀਟਿੰਗ ’ਚ ਵੀ  ਮੁੱਖ ਮੰਗਾਂ ਸਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ। ਅੱਜ ਉਮੀਦ ਕੀਤੀ ਜਾ ਰਹੀ ਹੈ ਮੀਟਿੰਗ ’ਚ ਸਿੱਟਾ ਜ਼ਰੂਰ ਨਿਕਲੇਗਾ।  Farmers Meeting

Internet | ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਨਾਲ ਹੁਣ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਵੀ ਇੰਟਰਨੈੱਟ ਬੰਦ

ਪਟਿਆਲਾ (ਸੱਚ ਕਹੂੰ ਨਿਊਜ਼)। ਕਿਸਾਨਾਂ ਦੇ ਪੰਜਾਬ ਤੋਂ ਹਰਿਆਣਾ ਵਿੱਚੋਂ ਹੁੰਦੇ ਹੋਏ ਦਿੱਲੀ ਕੂਚ ਕਾਰਨ ਹਰਿਆਣਾ ਦੀਆਂ ਹੱਦਾਂ ਬੰਦ ਹਨ। ਇਸ ਦੌਰਾਨ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਇੰਟਰਨੈੱਟ (Internet) ਦੀ ਸਰਵਿਸ ਬੰਦ ਕਰਨ ਦਿੱਤੀ ਗਈ ਹੈ। ਇਸ ਬੰਦ ਦੀ ਮਿਆਦ ਨੂੰ ਹੁਣ 24 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਇੰਟਰਨੈੱਟ ਦੀ ਸੇਵਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਬੰਦ ਕੀਤੀ ਗਈ ਹੈ। ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਹਰਿਆਣਾ ਬਾਰਡਰ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ 17 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਾ ਦਿੱਤੀ ਗਈ ਸੀ, ਹੁਣ ਇਹ ਰੋਕ ਹੋਰ ਵਧਾ ਦਿੱਤੀ ਗਈ ਹੈ।

ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਿਕ ਪੰਜਾਬ ਦੇ ਸੱਤ ਜਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ 24 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਹੁਕਮਾਂ ਵਿੱਚ ਪਟਿਆਲਾ ਸੰਭੂ, ਜੁਲਕਾ, ਪਾਸੀਆਂ, ਪਾਤੜਾਂ, ਘਨੌਰ, ਦੇਵੀਗੜ੍ਹ, ਮੋਹਾਲੀ ਦਾ ਲਾਲੜੂ ਬਠਿੰਡਾ ਦਾ ਸੰਗਤ, ਮਾਨਸਾ ਦਾ ਸਰਦੂਲਗੜ੍ਹ, ਬੋਹਾ, ਫਤਿਹਗੜ੍ਹ ਸਾਹਿਬ, ਸੰਗਰੂਰ ਦਾ ਖਨੌਰੀ, ਮੂਣਕ, ਲਹਿਰਾ, ਸੁਨਾਮ, ਛਾਜਲੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਿੱਲਿਆਂਵਾਲੀ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਣਗੀਆਂ।

LEAVE A REPLY

Please enter your comment!
Please enter your name here