ਆਪਣੇ ਹੱਥੀ ਦੋ ਸਾਲ ਪਹਿਲਾਂ ਲਗਾਏ ਪੌਦੇ ਨੂੰ ਪਾਣੀ ਪਾਉਣ ਪਹੁੰਚੇ ਸਾਬਕਾ ਐਸ ਐਚ ਓ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਪੌਦੇ ਲਗਾਉਣ ਦੀ ਮੁਹਿੰਮ ਦੌਰਾਨ 15 ਅਗਸਤ 2019 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਦਿਹਾੜੇ ਤੇ ਅਜਾਦੀ ਦਿਹਾੜੇ ਮੌਕੇ ਤੇ ਪੌਦੇ ਲਗਾਉਣ ਦੀ ਰਸਮ ਦਾ ਉਦਘਾਟਨ ਕਰਨ ਲਈ ਵਿਸੇਸ਼ ਮਹਿਮਾਨ ਦੇ ਤੌਰ ’ਤੇ ਬਲਾਕ ਤਲਵੰਡੀ ਭਾਈ ਦੇ ਨਾਮ ਚਰਚਾ ਘਰ ਵਿੱਚ ਪੁਲਿਸ ਥਾਣਾ ਤਲਵੰਡੀ ਭਾਈ ਦੇ ਉਸ ਵੇਲੇ ਦੇ ਮੁੱਖੀ ਇੰਸਪੈਕਟਰ ਸਾ ਗੁਰਦਿਆਲ ਸਿੰਘ ਫਿਰੋਜ਼ਪੁਰ ਪਹੁੰਚੇ ਸਨ। ਜਿਨ੍ਹਾਂ ਨੇ ਸਾਧ ਸੰਗਤ ਦੀ ਹਾਜਰੀ ਦੌਰਾਨ ਪੌਦਾ ਲਾਉਣ ਦਾ ਉਦਘਾਟਨ ਕਰਦਿਆਂ ਆਪਣੇ ਕਰ ਕਮਲਾਂ ਨਾਲ ਪਹਿਲਾਂ ਚੀਕੂ ਦਾ ਪੌਦਾ ਲਗਾਇਆ ਸੀ ਜੋ ਹੁਣ ਕਾਫੀ ਵੱਡਾ ਹੋ ਗਿਆ ਹੈ।
ਜੋ ਕੇ ਬੀਤੇ ਕੱਲ੍ਹ ਨਾਮ ਚਰਚਾ ਘਰ ਵਿੱਚ ਹੋ ਰਹੀ ਤਲਵੰਡੀ ਭਾਈ ਦੀ ਬਲਾਕ ਪੱਧਰੀ ਨਾਮ ਚਰਚਾ ਵਿੱਚ ਸਾਬਕਾ ਇੰਸਪੈਕਟਰ ਗੁਰਦਿਆਲ ਸਿੰਘ ਫਿਰੋਜ਼ਪੁਰ ਨੇ ਰਟਾਰਿਡ ਹੌਣ ਤੋਂ ਬਾਅਦ ਵਿਸੇਸ਼ ਤੌਰ ਤੇ ਪਹੁੰਚੇ ਤੇ ਨਾਮ ਚਰਚਾ ਵਿੱਚ ਹਾਜਰੀ ਭਰ ਗੁਰੂ ਜੱਸ ਨੂੰ ਧਿਆਨ ਨਾਲ ਸੁਣਿਆਂ। ਨਾਮ ਚਰਚਾ ਵਿੱਚ ਪਹੁੰਚਣ ਤੇ ਸਾਧ ਸੰਗਤ ਨੇ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਦੇ ਨਾਅਰੇ ਨਾਲ ਸਾਬਕਾ ਇੰਸਪੈਕਟਰ ਗੁਰਦਿਆਲ ਸਿੰਘ ਫਿਰੋਜ਼ਪੁਰ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨ੍ਹਾਂ ਨੇ ਆਪਣੀ ਤਲਵੰਡੀ ਭਾਈ ਡਿਊਟੀ ਦੌਰਾਨ ਸਾਧ ਸੰਗਤ ਨਾਲ ਰਲਕੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਆਪਣੀ ਹੱਥੀ 15 ਅਗਸਤ 2019 ਨੂੰ ਲਗਾਏ ਗਏ ਚੀਕੂ ਦੇ ਪੌਦੇ ਨੂੰ ਪਾਣੀ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਅੱਛਰ ਸਿੰਘ ਇੰਸਾਂ 45 ਮੈਂਬਰ, ਵਿਜੈ ਕੁਮਾਰ ਇੰਸਾਂ ਬਲਾਕ ਭੰਗੀਦਾਸ ਤਲਵੰਡੀ ਭਾਈ, ਗੁਰਨਾਮ ਸਿੰਘ ਇੰਸਾਂ ਬਲਾਕ ਭੰਗੀਦਾਸ ਹਕੂਮਤ ਸਿੰਘ ਵਾਲਾ, ਅਸੋਕ ਕੁਮਾਰ ਸਹਿਰੀ ਭੰਗੀਦਾਸ, ਡਾ ਜੈਕਰਨ ਇੰਸਾਂ, ਲਖਵੀਰ ਸਿੰਘ ਇੰਸਾਂ ਮੁੱਦਕੀ, ਪਰਮਿੰਦਰ ਸਿੰਘ ਇੰਸਾਂ ਸੋਢੀ ਵਾਲਾ, ਧਰਮਪਾਲ ਇੰਸਾਂ, ਨਿਹਾਲ ਚੰਦ ਇੰਸਾਂ, ਕੁਲਦੀਪ ਸਿੰਘ ਇੰਸਾਂ ਬੱਗਾ ਤੇ ਪ੍ਰੈਸ ਕਲੱਬ ਫਿਰੋਜ਼ਪੁਰ ਦਿਹਾਤੀ ਦੇ ਸਕੱਤਰ ਡਾ. ਬਸੰਤ ਸਿੰਘ ਆਦਿ ਮੌਜੂਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ