ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News ਸਾਬਕਾ ਸਰਪੰਚ ਨ...

    ਸਾਬਕਾ ਸਰਪੰਚ ਨੇ ਆਪਣੇ ਆਪ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

    Farmer Suicide Sachkahoon

    ਸਾਬਕਾ ਸਰਪੰਚ ਨੇ ਆਪਣੇ ਆਪ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

    ਨਿਹਾਲ ਸਿੰਘ ਵਾਲਾ (ਗੁਰਮੇਲ ਸਿੰਘ ਗੋਗੀ) ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਦੀਦਾਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਰੁਪਿੰਦਰ ਸਿੰਘ ਰੂਪੀ ਨੇ ਆਪਣੀ ਬਾਰਾਂ ਬੋਰ ਦੀ ਰਾਈਫਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ । ਮਿਲੀ ਜਾਣਕਾਰੀ ਮੁਤਾਬਿਕ ਰੁਪਿੰਦਰ ਸਿੰਘ ਰੂਪੀ ਚੁਬਾਰੇ ਵਿਚ ਬੈਠਾ ਸੀ ਜਦ ਕਿ ਉਸ ਦੇ ਖੇਤਾਂ ਵਿੱਚ ਝੋਨੇ ਦੀ ਕਟਾਈ ਹੋ ਰਹੀ ਸੀ।

    ਗੋਲੀ ਦੀ ਅਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਕੋਠੇ ਉਪਰ ਚੜ੍ਹ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਾਬਕਾ ਸਰਪੰਚਰੁਪਿੰਦਰ ਸਿੰਘ ਰੂਪੀ ਦੀ ਪਤਨੀ ਨੇ ਦੀਨਾ ਸਾਹਿਬ ਪੁਲਿਸ ਚੌਕੀ ਇੰਚਾਰਜ ਸੁਰਜੀਤ ਸਿੰਘ ਨੂੰ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ ਰੁਪਿੰਦਰ ਸਿੰਘ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਦਾ ਇੱਕ ਲੜਕਾ ਕਨੇਡਾ ਵਿੱਚ ਅਤੇ ਇੱਕ ਇੱਧਰ ਹੈ। ਰੁਪਿੰਦਰ ਸਿੰਘ ਮਿਲਾਪੜੇ ਸੁਭਾਅ ਦਾ ਚੰਗਾ ਵਿਅਕਤੀ ਸੀ। ਮਿ੍ਰਤਕ ਦੀ ਲਾਸ ਨੂੰ ਸਮਾਧ ਭਾਈ ਮਿਰਤਕ ਦੇਹ ਸੰਭਾਲ ਘਰ ਵਿੰਚ ਰਖਵਾ ਦਿੱਤਾ ਗਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here