ਇੰਗਲੈਂਡ-ਪਾਕਿਸਤਾਨ ਦਰਮਿਆਨ ਪਹਿਲਾ ਟੀ-20 ਮੀਂਹ ਦੀ ਭੇਂਟ ਚੜ੍ਹਿਆ

ਬੇਸਿੱਟਾ ਰਿਹਾ ਪਹਿਲਾ ਟੀ-20 ਮੈਚ

  • ਦੂਜਾ ਮੈਚ 30 ਅਗਸਤ ਨੂੰ ਖੇਡਿਆ
  • ਬੇਂਟਨ ਦੀ ਸ਼ਾਨਦਾਰ ਪਾਰੀ ਸਦਕਾ ਇੰਗਲੈਂਡ ਨੇ 16.1 ਓਵਰਾਂ ‘ਚ 6 ਵਿਕਟਾਂ ‘ਤੇ 131 ਦੌੜਾਂ ਬਣਾਈਆ

ਮੈਨਚੇਸਟਰ। ਇੰਗਲੈਂਡ ਤੇ ਪਾਕਿਸਤਾਨ ਦਰਮਿਆਨ ਸ਼ੁੱਕਰਵਾਰ ਨੂੰ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ ਮੀਂਹ ਦੀ ਭੇਂਟ ਚੜ੍ਹ ਗਿਆ ਤੇ ਇਸ ਨੂੰ ਰੱਦ ਕਰਨਾ ਪਿਆ, ਜਿਸ ਨਾਲ ਇਹ ਮੁਕਾਬਲਾ ਬੇਸਿੱਟਾ ਰਿਹਾ।

ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਤੇ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਗਲੈਂਡ ਦੀ ਟੀਮ ਨੇ ਸਲਾਮੀ ਬੱਲੇਬਾਜ਼ੀ ਟਾਮ ਬੇਂਟਨ ਦੀ ਸ਼ਾਨਦਾਰ ਪਾਰੀ ਸਦਕਾ 71 ਦੌੜਾਂ ਦੀ ਅਰਧ ਸੈਂਕੜੇਵਾਲੀ ਪਾਰੀ ਸਦਕਾ 16.1 ਓਵਰਾਂ ‘ਚ 6 ਵਿਕਟਾਂ ‘ਤੇ 131 ਦੌੜਾਂ ਬਣਾ ਲਈਆਂ ਸਨ ਪਰ ਉਦੋਂ ਹੀ ਮੀਂਹ ਸ਼ੁਰੂ ਹੋ ਗਿਆ ਤੇ ਮੈਚ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ ਤੇ ਇਸ ਨੂੰ ਰੱਦ ਕਰਨਾ ਪਿਆ ਤੇ ਮੈਚ ਬੇਸਿੱਟਾ ਰਿਹਾ। ਦੋਵਾਂ ਟੀਮਾਂ ਦਰਮਿਆਨ ਲੜੀ ਦਾ ਦੂਜਾ ਮੈਚ 30 ਅਗਸਤ ਨੂੰ ਖੇਡਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.