School Hostel ’ਚ ਲੱਗੀ ਅੱਗ ਨੇ ਲਈ 13 ਦੀ ਜਾਨ

Fire
ਸੰਕੇਤਕ ਫੋਟੋ।

ਬੀਜਿੰਗ (ਏਜੰਸੀ)। ਚੀਨ ਦੇ ਹੇਨਾਨ ਪ੍ਰਾਂਤ ਦੇ ਨਾਨਯਾਂਗ ਸ਼ਹਿਰ ਦੇ ਫੈਂਗਚੇਂਗ ਕਾਉਂਟੀ ’ਚ ਇੱਕ ਸਕੂਲ ਦੇ ਹੋਸਟਲ (School Hostel) ’ਚ ਸ਼ੁੱਕਰਵਾਰ ਰਾਤ ਨੂੰ ਅੱਗ ਲੱਗਣ ਨਾਲ 13 ਜਣਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 11 ਵਜੇ ਸਥਾਨਕ ਅੱਗ ਬੁਝਾਊ ਦਸਤਾ ਵਿਭਗਾ ਦੇ ਦੁਸ਼ੁ ਟਾਉਨ ਦੇ ਯਾਨਸ਼ਾਨਪੁ ਪਿੰਡ ’ਚ ਯਿੰਗਕਾਈ ਸਕੂਲ ਦੇ ਹੋਸਟਲ ’ਚ ਅੱਗ ਲੱਗਣ ਦੀ ਸੂਚਨਾ ਮਿਲੀ।

ਬਚਾਅ ਮੁਲਾਜ਼ਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ 11:38 ਵਜੇ ਅੱਗ ਬੁਝਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਜਖ਼ਮੀ ਹੋ ਗਿਆ ਅਤੇ ਫਿਲਹਾਲ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਸਥਾਨਕ ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (School Hostel)

Also Read : ਰਾਮਪੁਰਾ ਫੂਲ ਦੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ’ਚ ਬਣਾਇਆ ਇੱਕ ਹੋਰ ਵਰਲਡ ਰਿਕਾਰਡ

LEAVE A REPLY

Please enter your comment!
Please enter your name here