Chandigarh: ਪੰਜਾਬ ਦੇ ਵਿੱਤ ਮੰਤਰੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਆਖਿਆ, ਹਰਿਆਣਾ ਨੂੰ ਇੱਕ ਇੰਚ ਵੀ ਜ਼ਮੀਨ ਨਹੀਂ ਦਿਆਂਗੇ

Chandigarh
Chandigarh: ਪੰਜਾਬ ਦੇ ਵਿੱਤ ਮੰਤਰੀ ਨੇ ਰਾਜਪਾਲ ਨੇ ਕੀਤੀ ਮੁਲਾਕਾਤ, ਆਖਿਆ, ਹਰਿਆਣਾ ਨੂੰ ਇੱਕ ਇੰਚ ਵੀ ਜ਼ਮੀਨ ਨਹੀਂ ਦਿਆਂਗੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਹਨ। ਇਹ ਮੁੱਦਾ ਪੂਰਾ ਗਰਮਾਇਆ ਹੋਇਆ ਹੈ। ਅੱਜ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। Chandigarh

ਇਹ ਵੀ ਪੜ੍ਹੋ: Fazilka News: ਸਕੇ ਭਰਾਵਾਂ ਦੀ ਜੋੜੀ ਦੀ ਕਹਾਣੀ ਸੁਣ ਕੇ ਦਿਲ ਹੋ ਜਾਵੇਗਾ ਬਾਗੋ-ਬਾਗ, ਪੜ੍ਹੋ ਤੇ ਜਾਣੋ

ਮੀਟਿੰਗ ਤੋਂ ਬਾਅਦ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਚੰਡੀਗਡ਼੍ਹ ਪੰਜਾਬ ਦਾ ਹੈ ਅਤੇ ਪੰਜਾਬ ਦੀ ਰਾਜਧਾਨੀ ਹੈ। ਉਨਾਂ ਕਿਹਾ ਕਿ “ਜਦੋਂ ਹਰਿਆਣਾ ਅਤੇ ਪੰਜਾਬ ਦਾ ਗਠਨ ਹੋਇਆ ਸੀ, ਇਹ ਬਹੁਤ ਸਪੱਸ਼ਟ ਸੀ ਕਿ ਦੋਵਾਂ ਦੀਆਂ ਵੱਖਰੀਆਂ ਰਾਜਧਾਨੀਆਂ ਹੋਣਗੀਆਂ। 60 ਸਾਲਾਂ ਬਾਅਦ ਵੀ ਉਹ (ਹਰਿਆਣਾ) ਆਪਣੀ ਰਾਜਧਾਨੀ ਅਤੇ ਵਿਧਾਨ ਸਭਾ ਨਹੀਂ ਬਣਾ ਸਕੇ ਹਨ। ਆਪਣੀ ਵਿਧਾਨ ਸਭਾ ਨਹੀਂ ਬਣਾ ਸਕੇ। ਹੁਣ 60 ਸਾਲ ਬਾਅਦ ਪੰਜਾਬ ਦੀ ਰਾਜਧਾਨੀ ਦੀ ਉੱਤੇ ਕਲੇਮ ਕਰ ਰਹੇ ਹੈ ਅਤੇ ਪੰਜਾਬ ’ਤੇ ਕਲੇਮ ਕਰ ਰਹੇ ਹਨ। ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ। ਮੈ ਉਨ੍ਹਾਂ ਨੂੰ ਐਡਵਾਈਜ਼ ਕਰਦਾ ਹਾਂ ਕਿ ਉਹ ਆਪਣੀ ਰਾਜਧਾਨੀ ਪੰਚਕੂਲਾ ’ਚ ਕਿਉਂ ਨਹੀਂ ਬਣਾ ਸਕਦੇ। ਜਿੱਥੇ ਉਹ ਜ਼ਮੀਨ ਦੇਣਾ ਚਾਹੁੰਦੇ ਹਨ ਉਹ ਤਾਂ ਬਿਲਕੁਲ 500 ਮੀਟਰ ਉੱਤੇ ਹੈ ਇੱਕ ਕਿਲੋਮੀਟਰ ਅੰਦਰ ਹੈ ਤਾਂ ਉੱਥੋਂ ਕਿਉਂ ਨਹੀਂ ਬਣਾ ਰਹੇ। Chandigarh

ਮੈਂ ਚਾਹੁੰਦਾ ਹਾਂ ਕਿ ਇੱਕ ਵਾਰ ਫਿਰ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ। ਆਪਣੀ ਰਾਜਧਾਨੀ ਪੰਚਕੂਲਾ ਨੂੰ ਹੀ ਬਣਾ ਲੈਣੀ ਚਾਹੀਦਾ ਹੈ ਤੇ ਪੰਚਕੂਲਾ ’ਚ ਹੀ ਵਿਧਾਨ ਸਭਾ ਬਣਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਨੂੰ ਕੋਈ ਵੀ ਲਡ਼ਾਈ ਲਡ਼ਨੀ ਪਏ ਲਡ਼ਾਂਗਾ। ਅਸੀ ਚੰਡੀਗਡ਼੍ਹ ਨੂੰ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਡਟ ਕੇ ਪੰਜਾਬ ਦੇ ਤਿੰਨ ਕਰੋਡ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖਡ਼ੀ ਹੈ। ਅਸੀ ਇਂੱਕ ਇੰਜ ਵੀ ਜ਼ਮੀਨ ਹਰਿਆਣਾ ਨੂੰ ਨਹੀਂ ਦੇਵਾਂਗਾ।