ਦੁਨੀਆਂ ਦੀ ਡੋਲਦੀ ਆਰਥਿਕਤਾ

Economy

ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਦੇਸ਼ ਆਰਥਿਕ ਸਮੱਸਿਆਵਾਂ ਨਾਲ ਲਗਾਤਾਰ ਜੂਝ ਰਹੇ ਹਨ ਇਸ ਦੇ ਨਾਲ ਹੀ, ਰੂਸ-ਯੂਕਰੇਨ ਵਿਚਕਾਰ ਜੰਗ ਅਜੇ ਰੁਕੀ ਵੀ ਨਹੀਂ ਸੀ ਕਿ ਹਥਿਆਰਬੰਦ ਸੰਗਠਨ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਹੁਣ ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗ ਛਿੜ ਗਈ ਹੈ ਤੇ ਹੁਣ ਤਾਂ ਇੱਕ ਤਰ੍ਹਾਂ ਲਿਬਨਾਨ ਵੀ ਇਸ ਜੰਗ ’ਚ ਕੁੱਦ ਗਿਆ ਹੈ ਇਨ੍ਹਾਂ ਉਲਟ ਹਾਲਾਤਾਂ ਦਰਮਿਆਨ, ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ) ਨੇ ਆਪਣੀ ਕੌਮਾਂਤਰੀ ਆਰਥਿਕ ਪਰਿਦਿ੍ਰਸ਼ ਰਿਪੋਰਟ-2023 ’ਚ ਕਿਹਾ ਹੈ ਕਿ ਚਾਲੂ ਵਿੱਤ ਸਾਲ 2023-24 ’ਚ ਜਿੱਥੇ ਕੌਮਾਂਤਰੀ ਵਿਕਾਸ ਦਰ ਤਿੰਨ ਫੀਸਦੀ ਰਹੇਗੀ, ਉੱਥੇ ਭਾਰਤ ਦੀ ਵਿਕਾਸ ਦਰ 6.3 ਫੀਸਦੀ ਰਹੇਗੀ ਅੱਜ ਵੀ ਭਾਰਤ ਦੁਨੀਆ ’ਚ ਸਭ ਤੋਂ ਤੇਜ਼ ਵਿਕਾਸ ਦਰ ਵਾਲਾ ਦੇਸ਼ ਹੈ। (Economy)

ਇਹ ਵੀ ਪੜ੍ਹੋ : ਵਿਸ਼ਵ ਕੱਪ 2023 : ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 134 ਦੌੜਾਂ ਨਾਲ ਹਰਾਇਆ

ਇਸ ਲਈ ਅਮਰੀਕਾ ਤੇ ਰੂਸ ਦੇ ਨਾਲ-ਨਾਲ ਦੁਨੀਆ ਦੇ ਜ਼ਿਆਦਾਤਰ ਦੇਸ਼ ਭਾਰਤ ਨਾਲ ਲਗਾਤਾਰ ਆਰਥਿਕ ਮਿੱਤਰਤਾ ਵਧਾ ਰਹੇ ਹਨ ਕੌਮਾਂਤਰੀ ਕਰੰਸੀ ਫੰਡ ਨੇ ਆਪਣੇ ਵਿਸ਼ਵ ਆਰਥਿਕ ਅਨੁਮਾਨ ’ਚ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਇਸ ਸਾਲ ਪਹਿਲਾਂ ਦੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧੇਗੀ ਇਸ ਦੇ ਨਾਲ ਹੀ, ਇਸ ਸਾਲ ਅਤੇ ਅਗਲੇ ਸਾਲ ਵੀ ਦੁਨੀਆ ਦੀ ਸਭ ਤੋਂ ਤੇਜੀ ਨਾਲ ਵਧਦੀ ਮੁੱਖ ਅਰਥਵਿਵਸਥਾ ਬਣੀ ਰਹੇਗੀ ਉਂਜ, ਇੱਕ ਚਿੰਤਾਜਨਕ ਅਨੁਮਾਨ ਇਹ ਵੀ ਹੈ ਕਿ ਵਿਸ਼ਵ ਪੱਧਰ ’ਤੇ ਮਹਿੰਗਾਈ ਕਾਰਨ ਦੁਨੀਆ ’ਚ ਵਿਕਾਸ ਦਰ ਥੋੜ੍ਹੀ ਮੱਠੀ ਰਹੇਗੀ ਦੂਜੇ ਪਾਸੇ ਰੂਸ-ਯੂਕਰੇਨ ਜੰਗ ਨੇ ਯੂਰਪ ਸਮੇਤ ਵਿਸ਼ਵ ਦੇ ਕਈ ਦੇਸ਼ਾਂ ’ਚ ਤੇਲ ਤੇ ਊਰਜਾ ਦਾ ਸੰਕਟ ਵਧਾਇਆ ਹੈ ਇਸ ਤੋਂ ਇਲਾਵਾ ਹੁਣ ਅਰਬ ਖੇਤਰ ’ਚ ਜੰਗ ਛਿੜ ਗਿਆ ਹੈ। (Economy)

ਤਾਂ ਚਿੰਤਾ ਬਹੁਤ ਜ਼ਿਆਦਾ ਵਧ ਗਈ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਦੁਨੀਆ ਭਰ ’ਚ ਇੱਕ ਤਿਹਾਈ ਤੋਂ ਜ਼ਿਆਦਾ ਤੇਲ ਦੀ ਸਪਲਾਈ ਅਰਬ ਦੇਸ਼ਾਂ ਤੋਂ ਹੀ ਹੁੰਦੀ ਹੈ ਇਸ ਲਈ ਜੇਕਰ ਸਪਲਾਈ ਪ੍ਰਭਾਵਿਤ ਹੁੰਦੀ ਹੈ, ਤਾਂ ਦੁਨੀਆ ਭਰ ’ਚ ਮਾੜੇ ਹਾਲਾਤ ਬਣ ਜਾਣਗੇ ਭਾਰਤ ’ਚ ਹੁਣ ਤਾਂ ਤਿਉਹਾਰੀ ਮੌਸਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੁਸਹਿਰਾ, ਦੀਵਾਲੀ, ਦਿਵਸ, ਨਵਾਂ ਸਾਲ, ਨਰਾਤੇ, ਮਹਾਂਸ਼ਿਵਰਾਤਰੀ, ਹੋਲੀ ਵਰਗੇ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਨ੍ਹਾਂ ਨੂੰ ਭਾਰਤ ਦੇ ਨਾਗਰਿਕ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਤੇ ਇਨ੍ਹਾਂ ਤਿਉਹਾਰਾਂ ਦਾ ਭਾਰਤੀ ਅਰਥਵਿਵਸਥਾ ’ਚ ਭਾਰੀ ਯੋਗਦਾਨ ਰਹਿੰਦਾ ਹੈ ਇਸ ਦੇ ਨਾਲ ਹੀ, ਭਾਰਤ ’ਚ ਹੁਣ ਧਾਰਮਿਕ ਤੇ ਅਧਿਆਤਮਕ ਸੈਰ-ਸਪਾਟਾ ਵੀ ਬਹੁਤ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੇ, ਜਿਸ ਨਾਲ ਯਕੀਨਨ ਭਾਰਤ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਦੂੂਜੇ ਪਾਸੇ ਭਾਰਤ ਵੀ ਜੰਗ ਪ੍ਰਭਾਵਿਤ ਖੇਤਰਾਂ ਨੂੰ ਸ਼ਾਂਤੀ ਦੀ ਅਪੀਲ ਕਰ ਚੁੱਕਿਆ ਹੈ, ਜਿਸ ’ਚ ਸਾਰਿਆਂ ਦੀ ਭਲਾਈ ਹੀ ਹੈ। (Economy)