12:30 ਵਜੇ ਸਿਰਫ਼ 8 ਵਿਧਾਇਕ ਹੀ ਚੁੱਕਣਗੇ ਸਹੁੰ
ਜਾਤੀ ਸਮੀਕਰਨ ਤੇ ਸਹਿਯੋਗੀਆਂ ਦਾ ਰੱਖਿਆ ਜਾਵੇਗਾ ਧਿਆਨ
ਚੰਡੀਗੜ੍ਹ (ਅਸ਼ਵਨੀ ਚਾਵਲਾ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੰਤਰੀ ਮੰਡਲ ਦਾ ਵਿਸਥਾਰ ਵੀਰਵਾਰ ਨੂੰ ਲੱਗਭਗ ਸਾਢੇ 12 ਵਜੇ ਹੋਵੇਗਾ ਪਰ ਮੰਤਰੀ ਮੰਡਲ ‘ਚ ਕੌਣ-ਕੌਣ ਸ਼ਾਮਲ ਹੋਵੇਗਾ, ਇਸ ਸਬੰਧੀ ਪੂਰੇ ਦਿਨ ਸ਼ਸ਼ੋਪੰਜ ਦਾ ਮਾਹੌਲ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਮਨੋਹਰ ਲਾਲ ਭਾਜਪਾ ਦੇ ਸੀਨੀਅਰ ਵਿਧਾਇਕਾਂ ਨੂੰ ਆਪਣੀ ਟੀਮ ‘ਚ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਉੰਥੇ ਜਨਨਾਇਕ ਜਨਤਾ ਪਾਰਟੀ ਨੇ ਵੀ ਆਪਣਾ ਕੋਟਾ ਮੰਗਿਆ ਜਿਸ ਨਾਲ ਉਨ੍ਹਾਂ ਦੇ ਸੀਨੀਅਰ ਆਗੂ ਮੰਤਰੀ ‘ਚ ਸ਼ਾਮਲ ਹੋ ਸਕਣ ਦੂਜੇ ਪਾਸੇ ਅਜ਼ਾਦ ਵਿਧਾਇਕਾਂ ਨੂੰ ਵੀ ਆਪਣਾ ਮੋਰਚਾ ਵੱਖ ਤੋਂ ਖੋਲ੍ਹਦਿਆਂ ਮੰਤਰੀ ਮੰਡਲ ‘ਚ ਸਥਾਨ ਦਿੱਤੇ ਜਾਣ ਦੀ ਮੰਗ ਰੱਖੀ ਬੁੱਧਵਾਰ ਦੇਰ ਰਾਤ ਤੱਕ ਇਹ ਤੈਅ ਨਹੀਂ ਹੋ ਸਕਿਆ ਕਿ ਕੌਣ-ਕੌਣ ਮੰਤਰੀ ਮੰਡਲ ‘ਚ ਸ਼ਾਮਲ ਹੋਣਗੇ ਤੇ ਕਿਸ ਨੂੰ ਮੰਤਰੀ ਮੰਡਲ ‘ਚੋਂ ਬਾਹਰ ਰੱਖਿਆ ਜਾਵੇਗਾ
ਮਨੋਹਰ ਲਾਲ ਖੱਟਰ ਨੇ ਜਨਨਾਇਕ ਜਨਤਾ ਪਾਰਟੀ ਦੇ ਮੁਖੀ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨਾਲ ਮੀਟਿੰਗ ਕਰਨ ਤੋਂ ਬਾਅਦ ਮੰਤਰੀ ਮੰਡਲ ਦੇ ਗਠਨ ਦੀ ਤਸਵੀਰ ਕੁਝ ਹੱਦ ਤੱਕ ਸਾਫ਼ ਕਰ ਲਈ ਹੈ ਪਰੰਤੂ ਅਚਾਨਕ ਅਜ਼ਾਦ ਵਿਧਾਇਕਾਂ ਦੇ ਵਿਰੋਧ ਨੂੰ ਵੇਖਦਿਆਂ ਹੁਣ ਉਸ ਸੂਚੀ ‘ਚ ਕੁਝ ਫੇਰਬਦਲ ਕੀਤਾ ਜਾ ਸਕਦਾ ਹੈ ਦੇਰ ਸ਼ਾਮ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਵੀਰਵਾਰ ਨੂੰ ਹੋਣ ਵਾਲੇ ਮੰਤਰੀ ਮੰਡਲ ਵਿਸਥਾਰ ‘ਚ ਭਾਜਪਾ ਦੇ ਸੀਨੀਅਰ ਵਿਧਾਇਕ ਅਨਿਲ ਵਿੱਜ, ਕੰਵਰ ਪਾਲ ਗੁੱਜਰ, ਬਨਵਾਰੀ ਲਾਲ, ਅਭੈ ਸਿੰਘ ਯਾਦਵ, ਮਹੀਪਾਲ ਢਾਂਡਾ, ਦੀਪਕ ਮੰਗਲਾ ਦਾ ਨਾਂਅ ਲੱਗਭਗ ਤੈਅ ਹੈ ਤੇ ਇਸ ਦੇ ਨਾਲ ਰਾਜਕੁਮਾਰ ਗੌਤਮ ਨੂੰ ਵੀ ਮੰਤਰੀ ਮੰਡਲ ‘ਚ ਸ਼ਾਮਲ ਹੋਣ ਦੀਆਂ ਚਰਚਾ ਚੱਲ ਰਹੀ ਹੈ
ਰਣਜੀਤ ਸਿੰਘ ਤੋਂ ਅਜ਼ਾਦ ਵਿਧਾਇਕ ਨਾਰਾਜ਼
ਅਜ਼ਾਦ ਵਿਧਾਇਕਾਂ ‘ਚੋਂ ਰਣਜੀਤ ਸਿੰਘ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰਨ ਦੀ ਚਰਚਾ ਮੰਗਲਵਾਰ ਰਾਤ ਤੋਂ ਹੀ ਜ਼ੋਰ ‘ਤੇ ਹੈ ਜਿਸ ਦੌਰਾਨ ਅਜ਼ਾਦ ਵਿਧਾਇਕ ਨਰਾਜ਼ ਵੀ ਹੋ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਅਗਵਾਈ ਰਣਜੀਤ ਸਿੰਘ ਕਰਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।