ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਖੁਸ਼ੀ ਦੇ ਮੌਕੇ ’ਤੇ ਮਨੁੱਖਤਾ ਦੀ ਸੇਵਾ (Humanity) ਕਰਨ ਨੂੰ ਆਪਣਾ ਪਹਿਲਾ ਫ਼ਰਜ਼ ਸਮਝਦੇ ਹਨ। ਇਸੇ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ’ਚ ਨਿੱਤ ਨਵੀਆਂ ਮੰਜਲਾਂ ਛੂਹ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਸਰਸਾ ’ਚ ਲੰਗਰ ਸੰਮਤੀ ਦੇ ਸੇਵਾਦਾਰ ਮਨਪ੍ਰੀਤ ਇੰਸਾਂ, ਸੂਰਜ ਇੰਸਾਂ, ਬਬਲੂ ਇੰਸਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਿੱਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸੇ ਤਰ੍ਹਾਂ ਸੁਖਵਿੰਦਰ ਇੰਸਾਂ ਨੇ ਲੋੜਵੰਦ ਮਰੀਜ਼ ਲਈ ਪਲੇਟਲੈਟਸ ਦਾਨ ਕਰਕੇ ਮਰੀਜ਼ ਦੇ ਇਲਾਜ਼ ‘ਚ ਮੱਦਦ ਕੀਤੀ।

ਦੱਸ ਦਈਏ ਕਿ ਉਕਤ ਡੇਰਾ ਸ਼ਰਧਾਲੂ ਹਮੇਸ਼ਾ ਹੀ ਲੋੜਵੰਦਾਂ ਦੇ ਇਲਾਜ਼ ਲਈ ਖ਼ੂਨਦਾਨ ਕਰਨ ਲਈ ਤੱਤਪਰ ਰਹਿੰਦੇ ਹਨ। ਮਨਪ੍ਰੀਤ ਇੰਸਾਂ ਨੇ 23ਵੀਂ ਵਾਰ, ਸੂਰਜ ਇੰਸਾਂ ਨੇ 25ਵੀਂ ਵਾਰ ਤੇ ਬਬਲੂ ਇੰਸਾਂ ਨੇ ਦੂਜੀ ਵਾਰ ਖ਼ੂਨਦਾਨ ਕਰਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ।