ਡੇਰਾ ਸ਼ਰਧਾਲੂ ਨੇ ਠੰਢੇ ਮਿੱਠੇ ਪਾਣੀ ਦੀ ਛਬੀਲ ਮੌਕੇ ਪੌਦੇ ਵੰਡ ਕੇ ਦਿੱਤਾ ਖਾਸ ਸੁਨੇਹਾ

Cold Water Stall
ਮਲੇਰਕੋਟਲਾ : ਰਾਹਗੀਰਾਂ ਨੂੰ ਪਾਣੀ ਪਿਲਾਉਦੇ ਸੇਵਾਦਾਰ।

ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੌਦੇ ਵੀ ਵੰਡੇ Cold Water Stall

ਮਾਲੇਰਕੋਟਲਾ, (ਗੁਰਤੇਜ ਜੋਸੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਜੋ ਕੋਈ ਵੀ ਮਾਨਵਤਾ ਭਲਾਈ ਕਾਰਜ ਕਰਨ ਦਾ ਸੁਨੇਹਾ ਦਿੰਦੇ ਹਨ। ਸਾਧ-ਸੰਗਤ ਉਸ ਸੁਨੇਹੇ ‘ਤੇ ਵੱਧ ਚੜ੍ਹ ਕੇ ਅਮਲ ਕਰਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਗਰਮੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆ ਰਾਹੀਗਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਉਣ ਲਈ ਪਵਿੱਤਰ ਬਚਨ ਕੀਤੇ ਹਨ। Cold Water Stall

ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖਬਰ: ਸਰਕਾਰ ਸੂਬੇ ’ਚ 50,000 ਖਾਲੀ ਪੋਸਟਾਂ ’ਤੇ ਕਰੇਗੀ ਭਰਤੀ

ਇਸੇ ਕੜੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਬਲਾਕ ਮਾਲੇਰਕੋਟਲਾ/ਸੰਦੌੜ ਦੀ ਸਾਧ-ਸੰਗਤ ਨੇ ਸਥਾਨਕ ਰਾਏਕੋਟ ਰੋਡ ਸਥਿੱਤ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਠੰਢੇ ਪਾਣੀ ਦੀ ਛਬੀਲ ਲਗਾਈ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੌਦੇ ਵੀ ਵੰਡੇ। ਛਬੀਲ ’ਤੇ ਜੋ ਵੀ ਕੋਈ ਪਾਣੀ ਪੀਣ ਲਈ ਰੁਕਦਾ ਉਸ ਨੂੰ ਪੌਦਾ ਵੀ ਦਿੱਤਾ ਜਾਂਦਾ ਤਾਂ ਜੋ ਵਾਤਾਵਰਨ  ਸ਼ੁੱਧ ਹੋ ਸਕੇ। ਅੱਗ ਵਰਾਉਂਦੀ ਗਰਮੀ ਵਿੱਚ ਪਾਰਾ 45 ਡਿਗਰੀ ਨੂੰ ਪਾਰ ਹੋ ਰਿਹਾ ਹੈ। ਜੇਠ ਮਹੀਨੇ ਦੀ ਤਪਸ ‘ਚ ਡੇਰਾ ਸ਼ਰਧਾਲੂਆਂ ਵੱਲੋਂ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ ਹੈ। Cold Water Stall

ਅੱਤ ਦੀ ਪੈ ਰਹੀ ਇਸ ਗਰਮੀ ਵਿੱਚ ਆਉਣ ਜਾਣ ਵਾਲੇ ਲੋਕਾਂ ਛਬੀਲ ‘ਤੇ ਆ ਕੇ ਰੁਕਦੇ ਅਤੇ ਪਿਆਸ ਬੁਝਾਉਦੇ ਅਤੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਦੇ । ਜ਼ਿਕਰਯੋਗ ਹੈ ਕਿ ਸੇਵਾਦਾਰਾਂ ਵੱਲੋਂ ਪਾਣੀ ਪਿਲਾਉਣ ਦੇ ਨਾਲ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਵੀ ਵੰਡੇ। ਆਉਣ-ਜਾਣ ਵਾਲੇ ਪਾਣੀ ਪੀਦੇ ਅਤੇ ਸੇਵਾਦਾਰਾਂ ਦੀ ਸ਼ਲਾਘਾ ਕਰਦੇ।