ਨਾਮ ਚਰਚਾ ਕਰ ਅੱਖਾਂਦਾਨੀ ਅਤੇ ਸਰੀਰਦਾਨੀ ਕ੍ਰਿਸ਼ਨ ਸਿੰਘ ਇੰਸਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

Mohali News
ਮੋਹਾਲੀ: ਅੱਖਾਂ ਦਾਨੀ ਅਤੇ ਸਰੀਰ ਦਾਨੀ ਕ੍ਰਿਸ਼ਨ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਭੇਂਟ ਕਰਦੇ ਹੋਏ ਸੇਵਾ ਮੁਕਤ ਕਰਨਲ ਬ੍ਰਿਜ ਮਹਾਜਨ ਅਤੇ ਹੋਰ ਸਾਥੀ।

ਸੱਚਖੰਡ ਵਾਸੀ ਦੇ ਪਰਿਵਾਰਕ ਮੈਂਬਰਾਂ ਨੇ 5 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਿਆ |  Mohali News

ਮੋਹਾਲੀ (ਐੱਮ. ਕੇ. ਸ਼ਾਇਨਾ)। ਮਾਨਵਤਾ ਦੀ ਸੇਵਾ ‘ਚ ਹਮੇਸ਼ਾ ਮੋਹਰੀ ਰਹਿਣ ਵਾਲੇ ਬਲਾਕ ਮੋਹਾਲੀ ਸੈਕਟਰ 70 ਦੇ ਰਹਿਣ ਵਾਲੇ ਕ੍ਰਿਸ਼ਨ ਸਿੰਘ ਇੰਸਾਂ ਹਾਲ ਹੀ ‘ਚ ਆਪਣੇ ਜੀਵਨ ਦੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ। ਉਨ੍ਹਾਂ ਦੇ ਨਮਿਤ ਨਾਮ ਚਰਚਾ ਸੈਕਟਰ 48 ਸੀ, ਕਮਿਊਨਿਟੀ ਸੈਂਟਰ, ਚੰਡੀਗੜ੍ਹ ਵਿਖੇ ਹੋਈ। Mohali News

ਨਾਮ ਚਰਚਾ ‘ਚ ਪਹੁੰਚੀਆਂ ਸੰਗਤਾਂ ਅਤੇ ਰਿਸ਼ਤੇਦਾਰਾਂ ਨੇ ਸੇਂਜਲ ਅੱਖਾਂ ਨਾਲ ਕ੍ਰਿਸ਼ਨ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਮੋਹਾਲੀ ਦੇ ਬਲਾਕ ਪ੍ਰੇਮੀ ਸੇਵਕ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ। ਨਾਮ ਚਰਚਾ ਵਿੱਚ ਮਨੁੱਖੀ ਜੀਵਨ ਦੇ ਮੁੱਲ ਦੀ ਵਿਆਖਿਆ ਵਾਲੇ ਸ਼ਬਦ ਭਜਨ ਗਾਏ ਗਏ। ਸ਼ਬਦ ਭਜਨਾਂ ਰਾਹੀਂ ਮਨੁੱਖਾ ਜੀਵਨ ਨੂੰ ਅਨਮੋਲ ਸਮਝਦਿਆਂ ਸਿਮਰਨ ਸੇਵਾ ਦੀ ਮਹੱਤਤਾ ਦੱਸੀ ਗਈ।

ਇਹ ਵੀ ਪੜ੍ਹੋ: ਡੇਰਾ ਸ਼ਰਧਾਲੂ ਨੇ ਠੰਢੇ ਮਿੱਠੇ ਪਾਣੀ ਦੀ ਛਬੀਲ ਮੌਕੇ ਪੌਦੇ ਵੰਡ ਕੇ ਦਿੱਤਾ ਖਾਸ ਸੁਨੇਹਾ

ਨਾਮ ਚਰਚਾ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਮਾਜ ਸੇਵਕਾਂ ਨੇ ਸਰੀਰ ਦਾਨ ਅਤੇ ਨੇਤਰ ਦਾਨ ਕਰਨ ਵਾਲੇ ਕ੍ਰਿਸ਼ਨ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਨ ਸਿੰਘ ਇੰਸਾਂ ਦੀ ਆਖਰੀ ਇੱਛਾ ਪੂਰੀ ਕਰਦਿਆਂ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਉਹਨਾਂ ਦੇ ਪਰਿਵਾਰ ਵੱਲੋਂ ਅਮਰ ਸੇਵਾ ਮੁਹਿੰਮ (ਮੈਡੀਕਲ ਅਤੇ ਖੋਜ ਦੇ ਉਦੇਸ਼ਾਂ ਲਈ ਦੇਹਾਂਤ ਉਪਰੰਤ ਸਰੀਰਦਾਨ) ਦੇ ਤਹਿਤ ਉਨ੍ਹਾਂ ਦੇ ਸਰੀਰ ਨੂੰ ਮੈਡੀਕਲ ਖੋਜ ਲਈ ਐਸਕੇਐਸ ਹਸਪਤਾਲ ਮੈਡੀਕਲ ਕਾਲਜ ਅਤੇ ਖੋਜ ਕੇਂਦਰ, ਮਥੁਰਾ ਨੂੰ ਦਾਨ ਕੀਤਾ ਗਿਆ ਸੀ। ਕ੍ਰਿਸ਼ਨ ਸਿੰਘ ਇੰਸਾਂ ਨੇ ਬਲਾਕ ਮੋਹਾਲੀ ਤੋਂ ਪਹਿਲਾ ਸਰੀਰਦਾਨ ਕਰਨ ਦਾ ਮਾਣ ਹਾਸਲ ਕੀਤਾ। Mohali News

Mohali News
ਮੁਹਾਲੀ : ਨਾਮ ਚਰਚਾ ਵਿੱਚ ਹਾਜ਼ਰ ਸਾਧ-ਸੰਗਤ।

ਸਰੀਰ ਅਤੇ ਅੱਖਾਂ ਦਾਨ ਕਰਨਾ ਵੱਡੀ ਗੱਲ ਹੈ: ਸੰਤੋਸ਼ ਇੰਸਾਂ

ਵਿਸ਼ੇਸ਼ ਤੌਰ ‘ਤੇ ਪਹੁੰਚੇ ਡੇਰਾ ਸੱਚਾ ਸੌਦਾ ਦੀ 85 ਮੈਂਬਰੀ ਕਮੇਟੀ ਮੈਂਬਰ ਸੰਤੋਸ਼ ਇੰਸਾਂ ਅਤੇ ਸੁਨੀਤਾ ਇੰਸਾਂ ਨੇ ਕਿਹਾ ਕਿ ਸਰੀਰਦਾਨੀ ਕ੍ਰਿਸ਼ਨ ਸਿੰਘ ਇੰਸਾਂ ਦੇ ਪਰਿਵਾਰ ਨੇ ਮ੍ਰਿਤਕ ਦੇਹ ਦਾਨ ਕਰਕੇ ਸਮਾਜ ਲਈ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਸਰੀਰ ਦਾਨ ਕਰਨਾ ਅਤੇ ਅੱਖਾਂ ਦਾਨ ਕਰਨਾ ਬਹੁਤ ਵੱਡੀ ਗੱਲ ਹੈ। ਜਿਸ ਲਈ ਸਰੀਰ ਦਾਨੀ ਅਤੇ ਅੱਖਾਂ ਦਾਨੀ ਦਾ ਪਰਿਵਾਰ ਵਧਾਈ ਦੇ ਪਾਤਰ ਹਨ। ਜਿਹਨਾਂ ਨੇ ਲੋਕ ਸ਼ਰਮ ਦੀ ਪਰਵਾਹ ਕੀਤੇ ਬਿਨਾਂ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਜਾ ਰਹੇ 164 ਮਾਨਵਤਾ ਭਲਾਈ ਦੇ ਕੰਮਾਂ ਨੂੰ ਦਿਸ਼ਾ ਪ੍ਰਦਾਨ ਕੀਤੀ ਹੈ।

5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਨਾਮ ਚਰਚਾ ਦੇ ਅੰਤ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰੇਰਨਾਵਾਂ ‘ਤੇ ਚੱਲਦਿਆਂ ਉਨ੍ਹਾਂ ਦੀ ਯਾਦ ਵਿੱਚ ਕ੍ਰਿਸ਼ਨ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬਲਾਕ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਜ਼ਿੰਮੇਵਾਰ ਭੈਣ-ਭਰਾ, ਸਰੀਰ ਦਾਨੀ ਦੀ ਪਤਨੀ ਸਰਬਜੀਤ ਇੰਸਾਂ, ਪੁੱਤਰੀ ਗੁਰਪ੍ਰੀਤ ਇੰਸਾਂ (‘ਕੁੱਲ ਕਾ ਕਰਾਊਨ’), ਜਵਾਈ ਹਰਪ੍ਰੀਤ ਇੰਸਾਂ, ਪੋਤਰਾ ਇੰਤਾਜ ਇੰਸਾਂ, ਸੱਸ ਸ਼ਸ਼ੀਕਾਂਤਾ, ਬੇਟਾ ਬਲਜੀਤ ਸਿੰਘ, ਨੂੰਹ ਸਾਹਿਬਜੀਤ, ਪੋਤਾ ਗੁਰਬਾਜ਼ ਆਦਿ ਸੈਂਕੜੇ ਦੀ ਤਾਦਾਦ ਵਿੱਚ ਸਾਧ-ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ। Mohali News

ਲੋੜਵੰਦਾਂ ਦੀਆਂ ਹਨ੍ਹਰੀਆਂ ਜ਼ਿੰਦਗੀਆਂ ਰੌਸ਼ਨ ਹੋ ਗਈਆਂ

ਸੇਵਾਮੁਕਤ ਕਰਨਲ ਬ੍ਰਿਜ ਮਹਾਜਨ ਵਿਸ਼ੇਸ਼ ਤੌਰ ‘ਤੇ ਸੈਕਟਰ 32 ਹਸਪਤਾਲ ਦੀ ਤਰਫੋਂ ਪੁੱਜੇ ਅਤੇ ਉਹਨਾਂ ਕ੍ਰਿਸ਼ਨ ਸਿੰਘ ਇੰਸਾ ਵੱਲੋਂ ਅੱਖਾਂ ਦਾਨ ਕਰਨ ‘ਤੇ ਪਰਿਵਾਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਜੋ ਮਨੁੱਖਤਾ ਦੀ ਭਲਾਈ ਲਈ ਇਹ 164 ਕਾਰਜ ਕਰ ਰਹੇ ਹਨ ਉਹ ਬਹੁਤ ਹੀ ਮਿਸਾਲੀ ਹਨ। ਸਰੀਰ ਦਾਨ ਕਰਨਾ ਅਤੇ ਅੱਖਾਂ ਦਾਨ ਕਰਨਾ ਬੇਮਿਸਾਲ ਹੈ।

ਸਮਾਜ ਦੇ ਹੋਰ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਇਹ ਹੀ ਸਰੀਰ ਦਾਨੀ ਅਤੇ ਅੱਖਾਂ ਦਾਨੀ ਕ੍ਰਿਸ਼ਨ ਸਿੰਘ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕ੍ਰਿਸ਼ਨ ਸਿੰਘ ਇੰਸਾਂ ਦੀਆਂ ਅੱਖਾਂ ਦੋ ਲੋੜਵੰਦ ਵਿਅਕਤੀਆਂ ਨੂੰ ਲੱਗ ਗਈਆਂ ਹਨ, ਜਿਸ ਨਾਲ ਉਨ੍ਹਾਂ ਦੇ ਹਨੇਰੇ ਜੀਵਨ ਵਿੱਚ ਰੌਸ਼ਨੀ ਆਈ ਹੈ। ਧੰਨ ਹਨ ਕ੍ਰਿਸ਼ਨ ਇੰਸਾਂ ਅਤੇ ਉਸਦਾ ਪਰਿਵਾਰ ਜਿਨ੍ਹਾਂ ਦੇ ਸਹਿਯੋਗ ਨਾਲ ਦੋ ਨੇਤਰਹੀਣਾਂ ਦੇ ਜੀਵਨ ਵਿੱਚ ਰੌਸ਼ਨੀ ਆਈ ਹੈ।  Mohali News