ਡੇਰਾ ਸ਼ਰਧਾਲੂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ
(ਮਨੋਜ਼ ਸ਼ਰਮਾ) ਬੱਸੀ ਪਠਾਣਾਂ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਇੱਕ ਡੇਰਾ ਸ਼ਰਧਾਲੂ ਵੱਲੋਂ ਡਿੱਗਿਆ ਹੋਇਆ ਮਿਲਿਆ ਪਰਸ ਉਸ ਦੇ ਅਸਲ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। (Honesty) ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਤੋਂ 14 ਮਈ ਨੂੰ ਭੈਣ ਰਾਣੀ ਪਤਨੀ ਰਣਧੀਰ ਸਿੰਘ ਬੱਸ ਅੱਡਾ ਗੋਬਿੰਦਗੜ੍ਹ ਤੋਂ ਬੱਸ ਚੜਨ ਲੱਗੀ ਤਾਂ ਉਸ ਨੂੰ ਉੱਥੋਂ ਇੱਕ ਪਰਸ ਡਿੱਗਿਆ ਹੋਇਆ ਮਿਲਿਆ ਜੋ ਕਿ ਭੈਣ ਨੇ ਜਿੰਮੇਵਾਰ 15 ਮੈਂਬਰ ਮੇਵਾ ਸਿੰਘ ਨੂੰ ਦੇ ਦਿੱਤਾ ਉਸ ਪਰਸ ਵਿੱਚ 3 ਡੈਬਿਟ ਕਾਰਡ, 1 ਕ੍ਰੈਡਿਟ ਕਾਰਡ, ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਤੇ 4560 ਰੁਪਏ ਸਨ 15 ਮੈਂਬਰ ਮੇਵਾ ਸਿੰਘ ਨੇ ਆਧਾਰ ਕਾਰਡ ਦਫ਼ਤਰ ਜਾ ਕੇ ਉਸ ਦੇ ਆਧਾਰ ਕਾਰਡ ਨੰਬਰ ਤੋਂ ਉਸ ਦਾ ਪਤਾ ਤੇ ਫੋਨ ਨੰਬਰ ਲਿਆ ਤੇ ਪਰਸ ਮਾਲਕ ਨਾਲ ਫੋਨ ’ਤੇ ਗੱਲ ਕੀਤੀ, ਜਿਸ ਦਾ ਨਾਮ ਧਰਮ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਜਲੂਰ ਜ਼ਿਲ੍ਹਾ ਬਰਨਾਲਾ ਹੈ। (Honesty)
ਇਹ ਵੀ ਪੜ੍ਹੋ: ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ
ਉਸ ਨੇ ਦੱਸਿਆ ਕਿ ਉਹ ਬੀਤੀ ਦਿਨੀਂ ਕਿਸੇ ਗੱਡੀ ਦਾ ਕੰਡਾ ਕਰਵਾਉਣ ਲਈ ਮੰਡੀ ਗੋਬਿੰਦਗੜ ਆਇਆ ਸੀ ਤੇ ਉਸ ਦਾ ਪਰਸ ਉਥੇ ਡਿੱਗ ਗਿਆ ਸੀ ਨਾਮ ਚਰਚਾ ਘਰ ਮੰਡੀ ਗੋਬਿੰਦਗੜ੍ਹ ਵਿਖੇ ਜਿੰਮੇਵਾਰਾਂ ਨੇ ਪਰਸ ਦੇ ਮਾਲਕ ਨੂੰ ਬੁਲਾ ਕੇ ਉਸ ਦਾ ਪਰਸ ਉਸ ਨੂੰ ਸੌਂਪ ਦਿੱਤਾ ਧਰਮ ਸਿੰਘ ਨੇ ਜਿੰਮੇਵਾਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਿਰ ਕੀਤੀ। ਇਸ ਮੌਕੇ ਹਰਫੂਲ ਇੰਸਾਂ, ਪੁਸ਼ਪਿੰਦਰ ਇੰਸਾਂ, ਰਾਜੇਸ਼ ਇੰਸਾਂ, ਸੰਦੀਪ ਸ਼ਰਮਾ, ਸ਼ੁਸ਼ੀਲ ਧਵਨ, ਸੁਰਿੰਦਰ ਫੋਰਮੈਨ ਹਾਜ਼ਰ ਸਨ।














