ਡੇਰਾ ਸ਼ਰਧਾਲੂ ਨੇ ਮੋੜੇ 3 ਲੱਖ ਦੇ ਗਹਿਣੇ ਤੇ ਨਗਦੀ

Dera Devotees, Over 3 Lakhs Jewelry, Return

ਡੱਬਵਾਲੀ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਮਾਨਦਾਰੀ ਦੀਆਂ ਨਿੱਤ ਨਵੀਂਆਂ-ਨਵੀਂਆਂ ਮਿਸਾਲਾਂ ਪੇਸ਼ ਕਰ ਰਹੇ ਹਨ ਇਸ ਕ੍ਰਮ ‘ਚ ਡੱਬਵਾਲੀ ਸਥਿਤ ਕੰਟੀਨ ‘ਚ ਵੇਟਰ ਦੀ ਸੇਵਾ ਨਿਭਾ ਰਹੇ ਪਿੰਟੂ ਨੇ ਖਾਣਾ ਖਾਣ  ਆਈ ਮਹਿਲਾ ਵੱਲੋਂ ਭੁੱਲੇ ਪਰਸ ‘ਚ ਛੱਡੀ ਗਈ ਲਗਭਗ ਤਿੰਨ ਲੱਖ ਦੀ ਜਵੈਲਰੀ ਤੇ ਨਗਦੀ ਵਾਪਸ ਕਰ ਦਿੱਤੀ।

ਜਾਣਕਾਰੀ ਅਨੁਸਾਰ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਪਿੰਡ ਅਮਰਪੁਰਾ ਨਿਵਾਸੀ ਸਾਹਿਲ ਭੱਟੀ ਦੀ ਭੈਣ ਡੱਬਵਾਲੀ ਸਥਿਤ ਕੰਟੀਨ ‘ਤੇ ਪਰਿਵਾਰ ਨਾਲ ਖਾਣਾ ਖਾਣ ਆਈ ਸੀ ਇਸ ਦੌਰਾਨ ਜਲਦਬਾਜ਼ੀ ‘ਚ ਉਹ ਆਪਣਾ ਪਰਸ ਟੇਬਲ ‘ਤੇ ਹੀ ਛੱਡ ਗਈ ਇਸ ਤੋਂ ਬਾਅਦ ਜਦੋਂ ਵੇਟਰ ਪਿੰਟੂ ਨੇ ਟੇਬਲ ‘ਤੇ ਪਰਸ ਦੇਖਿਆ ਤਾਂ ਉਸਨੇ ਤੁਰੰਤ ਜ਼ਿੰਮੇਵਾਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜ਼ਿੰਮੇਵਾਰਾਂ ਨੇ ਚਾਰ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਪਰਸ ਦੇ ਵਾਰਿਸ ਦੀ ਉਡੀਕ ਕੀਤੀ, ਪਰ ਜਦੋਂ ਕੋਈ ਨਹੀਂ ਆਇਆ ਤਾਂ ਪਰਸ ‘ਚੋਂ ਮਿਲੇ ਮੋਬਾਇਲ ਨੰਬਰ ‘ਤੇ ਸੰਪਰਕ ਕੀਤਾ ਮਹਿਲਾ ਨੇ ਜਦੋਂ ਫੋਨ ਚੁੱਕਿਆ ਤਾਂ ਉਸ ਨੂੰ ਪਰਸ ਸਬੰਧੀ ਦੱਸਿਆ ਗਿਆ।

ਪਰਸ ਗੁੰਮ ਹੋਣ ਦੀ ਸੂਚਨਾ ਮਿਲਦਿਆਂ ਹੀ ਮਹਿਲਾ ਦੇ ਹੋਸ਼ ਉੱਡ ਗਏ ਉਹ ਆਪਣੇ ਭਰਾ ਸਾਹਿਲ ਦੇ ਨਾਲ ਤੁਰੰਤ ਕੰਟੀਨ ਪਹੁੰਚੀ ਜਿੰਮੇਵਾਰਾਂ ਨੇ ਪਰਸ ਤੁਰੰਤ ਉਨ੍ਹਾਂ ਨੂੰ ਵਾਪਸ ਕਰ ਦਿੱਤਾ, ਜਦੋਂ ਪਰਸ ਖੋਲ੍ਹ ਕੇ ਦੇਖਿਆ ਤਾਂ ਉਸ ‘ਚ ਲੱਗਭਗ ਤਿੰਨ ਲੱਖ ਰੁਪਏ ਦੀ ਜਵੈਲਰੀ ਤੇ ਨਗਦੀ ਸੀ ਇਸ ਇਮਾਨਦਾਰੀ ਲਈ ਸਾਹਿਲ ਭੱਟੀ ਨੇ ਵੇਟਰ ਪਿੰਟੂ ਤੇ ਕੰਟੀਨ ਦੇ ਜ਼ਿੰਮੇਵਾਰੀ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ‘ਤੇ ਪਿੰਟੂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਨੇਕ, ਮਿਹਨਤ ਦੀ ਕਮਾਈ ਨਾਲ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਹੈ ਤੇ ਉਸੇ ਸਿੱਖਿਆ ‘ਤੇ ਅਸੀਂ ਚੱਲਦੇ ਹਾਂ।