ਡਿਪਟੀ ਕਮਿਸ਼ਨਰ ਵੱਲੋਂ ਜੀ-20 ਵਿਚ ਵਧੀਆ ਕਾਰਗੁਜ਼ਾਰੀ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

Amritsar

ਸ਼ਹਿਰ ਨੂੰ ਇਸੇ ਤਰ੍ਹਾਂ ਸਾਫ-ਸੁਥਰਾ ਰੱਖਣ ਲਈ ਹਰ ਨਾਗਰਿਕ ਸਾਥ ਦੇਵੇ-ਡਿਪਟੀ ਕਮਿਸ਼ਨਰ (Amritsar)

(ਰਾਜਨ ਮਾਨ) ਅੰਮ੍ਰਿਤਸਰ। ਜੀ-20 ਸੰਮੇਲਨ ਦੀ ਮੇਜ਼ਬਾਨੀ ਮੌਕੇ ਜਿਲ੍ਹੇ ਦੇ ਜਿੰਨਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬੜੀ ਸ਼ਿਦਤ ਅਤੇ ਤਨਦੇਹੀ ਨਾਲ ਇਹ ਜਿੰਮੇਵਾਰੀ ਨਿਭਾਈ ਗਈ ਸੀ, ਨੂੰ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਸਰਕਾਰੀ ਕਾਲਜ ਅੰਮ੍ਰਿਤਸਰ ਦੇ ਆਡੀਟੋਰੀਅਮ ਵਿਚ ਹੋਏ ਇਸ ਸ਼ਾਨਦਾਰ ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੇ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਸੀ ਕਿ ਅੰਮ੍ਰਿਤਸਰ ਵਿਚ ਇਸ ਸੰਮੇਲਨ ਦੇ ਹੋਏ ਸਮਾਗਮ ਹੁਣ ਤੱਕ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਜੀ-20 ਸੰਮੇਲਨਾਂ ਨਾਲੋਂ ਸਭ ਤੋਂ ਵਧੀਆ ਰਿਹਾ ਅਤੇ ਤੁਹਾਡੇ ਸਾਰਿਆਂ ਵੱਲੋਂ ਨਿਭਾਈ ਗਈ ਡਿਊਟੀ ਸਦਕਾ ਹੀ ਭਾਰਤ ਸਰਕਾਰ ਦੇ ਸਿੱਖਿਆ ਤੇ ਕਿਰਤ ਵਿਭਾਗ ਨੇ ਇਸ ਮਹਿਮਾਨ ਨਿਵਾਜੀ ਲਈ ਅੰਮ੍ਰਿਤਸਰ ਨੂੰ ਅਤੀ ਉਤਮ ਸ੍ਰੇਣੀ ਵਿਚ ਰੱਖਿਆ ਹੈ। (Amritsar)

ਦੱਸਣਯੋਗ ਹੈ ਕਿ ਮਾਰਚ ਮਹੀਨੇ ਉਕਤ ਦੋਵਾਂ ਮੰਤਰਾਲਿਆਂ ਦੀ ਅਗਵਾਈ ਹੇਠ ਹੀ ਜੀ-20 ਦੇਸ਼ਾਂ ਦੇ ਦੋ ਸੰਮੇਲਨ ਅੰਮ੍ਰਿਤਸਰ ਦੀ ਧਰਤੀ ਉਤੇ ਹੋਏ ਸਨ, ਜਿਸ ਵਿਚ ਇੰਨਾ ਦੇਸ਼ਾਂ ਦੇ ਪ੍ਰਤੀਨਿਧੀਆ, ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਸ੍ਰੀ ਸੂਦਨ ਨੇ ਅੰਮ੍ਰਿਤਸਰ ਸ਼ਹਿਰ ਦੀ ਸਾਫ-ਸਫਾਈ, ਰੌਸ਼ਨੀਆਂ ਦੇ ਨਜ਼ਾਰੇ, ਸੁਰੱਖਿਆ ਪ੍ਰਬੰਧ, ਮੀਡੀਆ ਵੱਲੋਂ ਕੀਤੀ ਕਵਰੇਜ਼, ਸੜਕਾਂ ਦੇ ਨਿਰਮਾਣ, ਖਾਣ-ਪੀਣ ਤੇ ਮਨੋਰੰਜਨ ਦੇ ਕੀਤੇ ਗਏ ਪ੍ਰਬੰਧਾਂ, ਸਵਾਗਤੀ ਟੀਮਾਂ ਵੱਲੋਂ ਗਰਮਜੋਸ਼ੀ ਨਾਲ ਕੀਤੇ ਗਏ ਸਵਾਗਤ, ਸਿਹਤ ਵਿਭਾਗ ਵੱਲੋਂ ਨਿਭਾਈ ਗਈ ਡਿਊਟੀ, ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਸਾਥ ਆਦਿ ਦਾ ਵਿਸੇਸ਼ ਜ਼ਿਕਰ ਕੀਤਾ।

ਜੀ-20 ਸੰਮੇਲਨ

ਉਨਾਂ ਕਿਹਾ ਕਿ ਉਕਤ ਵਿਕਾਰੀ ਸੰਮੇਲਨ ਜਿਸ ਦੇ ਵੇਰਵੇ ਕੇਵਲ ਕੁੱਝ ਦਿਨ ਪਹਿਲਾਂ ਹੀ ਸਾਨੂੰ ਮਿਲੇ ਲਈ ਇੰਨੇ ਵਧੀਆ ਪ੍ਰਬੰਧ ਕਰ ਸਕਣੇ, ਸੱਚਮੁੱਚ ਇਕ ਅਨੁਠਾ ਕਾਰਜ ਹੈ। ਉਨਾਂ ਦੱਸਿਆ ਕਿ ਕਿਸ ਤਰਾਂ ਸਾਰੀ-ਸਾਰੀ ਟੀਮਾਂ ਵਫਦ ਦੇ ਮੈਂਬਰਾਂ ਨੂੰ ਹਵਾਈ ਅੱਡੇ ਤੇ ਪੰਜਾਬੀ ਜੁਬਾਨ ਤੇ ਲਹਿਜੇ ਵਿਚ ਜੀ ਆਇਆਂ ਕਹਿਣ ਲਈ ਡਿਊਟੀ ਕਰਦੀਆਂ ਰਹੀਆਂ। ਉਨਾਂ ਦੱਸਿਆ ਕਿ ਵਫਦ ਦੇ ਮੈਂਬਰਾਂ ਨੇ ਪੰਜਾਬੀ ਸੱਭਿਆਚਾਰ ਦੀ ਜਿੱਥੇ ਡੂੰਘਾਈ ਨਾਲ ਜਾਣਕਾਰੀ ਲਈ ਉਥੇ ਸਾਡੇ ਲੋਕ ਨਾਚਾਂ ਦਾ ਭਰਪੂਰ ਅਨੰਦ ਵੀ ਮਾਣਿਆ।

ਸ੍ਰੀ ਸੂਦਨ ਨੇ ਇਸ ਅਹਿਮ ਕਾਰਜ ਵਿਚ ਸਾਥ ਦੇਣ ਲਈ ਫਿਕੀ ਫਲੋਅ, ਖਾਲਸਾ ਕਾਲਜ ਅੰਮ੍ਰਿਤਸਰ, ਕਿਲਾ ਗੋਬਿੰਦਗੜ੍ਹ, ਸਾਡੇ ਪਿੰਡ ਦੇ ਪ੍ਰਬੰਧਕਾਂ ਦਾ ਵਿਸੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਸਨਮਾਨ ਇਸ ਸਮਾਗਮ ਦੀ ਕਾਮਯਾਬੀ ਵਿਚ ਸੜਕਾਂ ਤੋਂ ਕੂੜਾ ਹਟਾਉਣ ਤੋਂ ਲੈ ਕੇ ਮਹਿਮਾਨਾਂ ਨੂੰ ਖਾਣਾ ਪਰੋਸਣ ਤੱਕ ਵਾਲੇ ਹਰੇਕ ਕਰਮਚਾਰੀ ਦਾ ਸਨਮਾਨ ਹੈ ਅਤੇ ਇਨਾ ਸਾਰਿਆਂ ਦੀ ਬਦੌਲਤ ਹੀ ਸਮਾਗਮ ਨੂੰ ਇੰਨੀ ਵੱਡੀ ਕਾਮਯਾਬੀ ਮਿਲੀ। (Amritsar)

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਕੀਤੀ  ਮੰਗ

ਉਨਾਂ ਬੜੇ ਮਾਣ ਨਾਲ ਕਿਹਾ ਕਿ ਸਾਰੇ ਸਮਾਗਮ ਦੇ ਪ੍ਰਬੰਧਾਂ ਦੀ ਵਾਗਡੋਰ ਮਹਿਲਾ ਅਧਿਕਾਰੀ ਜਿੰਨਾ ਵਿਚ ਸ੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਵਰ ਸ਼ਹਿਰੀ ਵਿਕਾਸ, ਸ੍ਰੀਮਤੀ ਅਲਕਾ ਕਾਲੀਆ ਐਸ ਡੀ ਐਮ, ਸ੍ਰੀਮਤੀ ਹਰਨੂਰ ਕੌਰ ਐਸ ਡੀ ਐਮ, ਸ੍ਰੀਮਤੀ ਨਵਦੀਪ ਕੌਰ ਡੀ ਡੀ ਪੀ ਓ ਦੇ ਹੱਥਾਂ ਵਿਚ ਰਹੀ, ਜੋ ਕਿ ਸਫਲਤਾ ਲਈ ਮੀਲ ਪੱਥਰ ਸਾਬਤ ਹੋਈ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਸ੍ਰੀ ਹਰਪ੍ਰੀਤ ਸਿੰਘ,

ਸ੍ਰੀ ਰਾਜੇਸ਼ ਸ਼ਰਮਾ ਐਸ ਡੀ ਐਮ, ਸ੍ਰੀ ਹਰਦੀਪ ਸਿੰਘ ਜੁਇੰਟ ਕਮਿਸ਼ਨਰ, ਸ. ਸਿਮਰਨਦੀਪ ਸਿੰਘ ਆਈ ਏ ਐਸ,. ਸ੍ਰੀ ਵਰੁਣ ਕੁਮਾਰ ਪੀ ਸੀ ਐਸ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਮੁਖੀ ਤੇ ਉਨਾਂ ਦੀਆਂ ਟੀਮਾਂ ਹਾਜ਼ਰ ਸਨ, ਜਿੰਨਾ ਨੂੰ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਸੂਦਨ ਨੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਮੰਗਦੇ ਕਿਹਾ ਕਿ ਜੇਕਰ ਤੁਸੀਂ ਸਾਰੇ ਸਾਥ ਦਿਓ ਤਾਂ ਅਸੀਂ ਸ਼ਹਿਰ ਨੂੰ ਇਸੇ ਤਰਾਂ ਸਾਫ-ਸੁਥਰਾ ਰੱਖ ਸਕਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ