ਪੈਨਸ਼ਨ ਲਈ ਕੁਰਸੀ ਦੇ ਸਹਾਰੇ ਕੜਕਦੀ ਧੁੱਪ ‘ਚ ਕਈ ਕਿਲੋਮੀਟਰ ਚੱਲੀ ਬਜ਼ੁਰਗ, ਸੀਤਾਰਮਨ ਨੇ ਵੀਡੀਓ ਕੀਤੀ ਸ਼ੇਅਰ

Nirmala Sitharaman Video

ਉੜੀਸਾ। ਪੈਨਸ਼ਨ ਲਈ ਇੱਕ ਲਾਚਾਰ ਬਜ਼ਰਗ ਨੂੰ ਕੀ ਕਿਲੋਮੀਟਰ ਜਾਣਾ ਪਿਆ। ਬਜ਼ੁਰਗ ਸਹੀ ਢੰਗ ਨਾਲ ਚੱਲ ਵੀ ਨਹੀ ਸਕਦੀ ਉਹ ਇੱਕ ਕੁਰਸੀ ਦਾ ਸਹਾਰਾ ਲੈ ਕੇ ਤੁਰਦੀ ਹੈ। ਇਹ ਘਟਨਾ ਉੜੀਸਾ ਦੀ ਹੈ। ਇਹ ਵੀਡੀਓ ਸੋਸ਼ਨ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ’ਚ ਇੱਕ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਕੜਕਦੀ ਧੁੱਪ ਵਿੱਚ ਬੈਂਕ ਜਾਣਾ ਪੈ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਹਿਲਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਬੈਂਕ ਨੂੰ ਕਿਹਾ ਕਿ ਤੁਹਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ।

ਵੀਡੀਓ ਓਡੀਸ਼ਾ ਦੇ 70 ਸਾਲਾ ਸੂਰਿਆ ਹਰੀਜਨ ਨਾਂਅ ਦੀ ਬਜ਼ੁਰਗ ਔਰਤ ਦਾ ਹੈ, ਜੋ ਟੁੱਟੀ ਹੋਈ ਕੁਰਸੀ ਦੇ ਸਹਾਰੇ ਕੜਕਦੀ ਧੁੱਪ ਵਿੱਚ ਜਾ ਰਹੀ ਹੈ। ਉਸ ਦਾ ਲੜਕਾ ਦੂਜੇ ਸੂਬੇ ਵਿੱਚ ਮਜ਼ਦੂਰੀ ਕਰਦਾ ਹੈ। ਉਹ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ ਜੋ ਦੂਜਿਆਂ ਦੇ ਪਸ਼ੂਆਂ ਦੀ ਦੇਖਭਾਲ ਕਰਦਾ ਹੈ। ਉਹ ਇੱਕ ਝੌਂਪੜੀ ਵਿੱਚ ਰਹਿੰਦੀ ਹੈ ਅਤੇ ਉਸ ਕੋਲ ਜ਼ਮੀਨ ਨਹੀਂ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ