ਆਨਲਾਈਨ ਮੰਗਵਾਏ ਗਏ 24 ਮੋਬਾਇਲ ਪਾਰਸਲਾਂ ’ਚੋਂ ਕੀਤੇ ਗਾਇਬ ਕਰਨ ਦੇ ਦੋਸ਼ ’ਚ ਪੁਲਿਸ ਵੱਲੋਂ ਮਾਮਲਾ ਦਰਜ਼ (Delivery Boy)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅਤੀ ਸ਼ਹਿਰ ’ਚ ਫਲਿੱਪਕਾਰਟ ਕੰਪਨੀ ਇੱਕ ਡਲਿਵਰੀ ਬੁਆਏ (Delivery Boy) ਨੇ ਆਪਣੇ ਸਾਥੀ ਨਾਲ ਮਿਲਕੇ ਕੰਪਨੀ ਦੇ ਗਾਹਕਾਂ ਨੂੰ ਚੂਨਾ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ’ਚ ਜ਼ਿਲਾ ਲੁਧਿਆਣਾ ਦੀ ਪੁਲਿਸ ਵੱਲੋਂ ਕੰਪਨੀ ਦੇ ਹੱਬ ਇੰਚਾਰਜ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਲਿਪਕਾਰਟ ਕੰਪਨੀ ਦੇ ਹੱਬ ਇੰਚਾਰਜ ਤਨੁਜ ਧੀਮਾਨ ਵਾਸੀ ਮਹਾਂਵੀਰ ਨਗਰ ਨੇ ਦੱਸਿਆ ਕਿ ਉਨਾਂ ਦੇ ਸਥਾਨਕ ਇੱਕ ਡਿਲੀਵਰੀ ਬੁਆਏ ਵੱਲੋਂ ਗਾਹਕਾਂ ਦੁਆਰਾ ਕੰਪਨੀ ਤੋਂ ਮੰਗਵਾਏ ਗਏ ਮੋਬਾਇਲ ਫੋਨ ਉਨਾਂ ਦੇ ਪਾਰਸਲਾਂ ਵਿੱਚੋਂ ਗਾਇਬ ਕਰ ਦਿੱਤੇ ਗਏ ਹਨ। ਜਿਸ ਦਾ ਖੁਲਾਸਾ ਕੰਪਨੀ ਦਾ ਸਾਫ਼ਟਵੇਅਰ (ਈਆਰਪੀ) ਚੈੱਕ ਕਰਨ ’ਤੇ ਹੋਇਆ ਤਾਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। (Delivery Boy)
ਇਹ ਵੀ ਪੜ੍ਹੋ : ਨਸ਼ੇ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਮਾਨ ਦਿਸੇ ਤੱਤੇ, ਲਿਆ ਵੱਡਾ ਐਕਸ਼ਨ
ਉਨਾਂ ਦੱਸਿਆ ਕਿ ਮੁਕਲ ਸਿੰਘ ਵਾਸੀ ਲੁਧਿਆਣਾ ਜੋ ਕੰਪਨੀ ’ਚ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ, ਨੇ 30 ਅਕਤੂਬਰ ਤੋਂ ਲੈ ਕੇ 16 ਨਵੰਬਰ ਤੱਕ ਗਾਹਕਾਂ ਨੂੰ ਭੇਜੇ ਗਏ ਵੱਖ-ਵੱਖ ਪਾਰਸਲਾਂ ਵਿੱਚੋਂ ਕੁੱਲ 24 ਮੋਬਾਇਲ ਫੋਨ ਚੋਰੀ ਕਰ ਲਏ। ਜਿਸ ’ਚ ਇਸ ਦੀ ਮੱਦਦ ਇਸਦੇ ਇੱਕ ਸਾਥੀ ਵੱਲੋਂ ਕੀਤੀ ਗਈ ਹੈ। ਜਿਸ ਦੀ ਹਾਲੇ ਸਨਾਖ਼ਤ ਨਹੀਂ ਹੋ ਸਕੀ ਹੈ। ਤਨੁਜ ਧੀਮਾਨ ਦੀ ਸ਼ਿਕਾਇਤ ’ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੁਕਲ ਸਿੰਘ ਵਾਸੀ ਬਾੜੇਵਾਲ ਰੋਡ ਲੁਧਿਆਣਾ ਤੇ ਉਸਦੇ ਇੱਕ ਨਾਮਲੂਮ ਸਾਥੀ ਖਿਲਾਫ਼ ਮਾਮਲਾ ਦਰਜ਼ ਕਰਦਿਆਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਤਫ਼ਤੀਸੀ ਅਫ਼ਸਰ ਉਮੇਸ ਕੁਮਾਰ ਦਾ ਕਹਿਣਾ ਹੈ ਕਿ ਫਲਿੱਪਕਾਰਟ ਕੰਪਨੀ ’ਚ ਡਿਲੀਵਰੀ ਬੁਆਏ ਦੇ ਤੌਰ ’ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਸਮੇਤ ਦੋ ਜਣਿਆਂ ਵਿਰੁੱਧ ਮਾਮਲਾ ਰਜਿਸਟਰ ਕੀਤਾ ਗਿਆ। ਜਿੰਨਾਂ ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। (Delivery Boy)