ਮਨੀਸ਼ ਸਿਸੋਦੀਆ ਨੇ ਮੁੱਖ ਸਕੱਤਰ ਨੂੰ ਦਿੱਤੇ ਇਹ ਨਿਰਦੇਸ਼
(ਸੱਚ ਕਹੂੰ ਨਿਊਜ਼ੂ) ਨਵੀਂ ਦਿੱਲੀ। ਮਨੀਸ਼ ਸਿਸੌਦੀਆ (manish sisodia) ਨੇ ਮੁੱਖ ਸਕੱਤਰ ਨੂੰ ਜ਼ਮੀਨ ਦੀ ਮਾਲਕੀ ਵਾਲੀ ਏਜੰਸੀ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਸਨੂੰ ਪੀੜਤਾਂ ਦੇ ਮੁੜ ਵਸੇਬੇ ਲਈ ਉਹਨਾਂ ਦੀ ਮੌਜੂਦਾ ਰਿਹਾਇਸ਼ ਦੇ ਨੇੜੇ ਜ਼ਮੀਨ ਦੇ ਟੁੱਕੜੇ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਪੀੜਤਾਂ ਲਈ ਇੱਕ ਵਿਸਤਰਿਤ ਅਤੇ ਉਚਿਤ ਪੁਨਰਵਾਸ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਨੇ ਮੁੱੱਖ ਸਕੱਤਰ ਨੂੰ ਇੱਕ ਹਫਤੇ ’ਚ ਪ੍ਰਗਤੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਮਹਿਰੌਲੀ ਕਾਂਡ ਤੋਂ ਸਬਕ ਲੈਂਦਿਆਂ ਦਿੱਲੀ ਸਰਕਾਰ ਤੁਗਲਕਾਬਾਦ ਪਿੰਡ ਦੇ ਵਾਸੀਆਂ ਦੇ ਬਚਾਅ ਅਤੇ ਮੁੜ ਵਸੇਬੇ ਲਈ ਚੌਕਸ ਹੋ ਗਈ ਹੈ।
ਇਸ ਦਿਸ਼ਾ ’ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਸਕੱਤਰ ਨੂੰ ਪੀੜਤਾਂ ਲਈ ਜਲਦੀ ਤੋਂ ਜਲਦੀ ਮੁੜ ਵਸੇਬਾ ਯੋਜਨਾ ਤਿਆਰ ਕਰਨ ਦੇ ਨਿਰਦੇਸ ਦਿੱਤੇ ਹਨ। ਉਪ ਮੁੱਖ ਮੰਤਰੀ ਨੇ ਪੀੜਤਾਂ ਦੇ ਮੁੜ ਵਸੇਬੇ ਲਈ ਜਮੀਨ ਦੀ ਸਨਾਖਤ ਕਰਨ ਅਤੇ ਮੁੜ ਵਸੇਬੇ ਦੀ ਯੋਜਨਾ ਤਿਆਰ ਕਰਨ ਲਈ ਇੱਕ ਹਫਤੇ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਲੋਕਾਂ ਦੇ ਮੁੜ ਵਸੇਬੇ ਤੋਂ ਬਿਨਾਂ ਕੋਈ ਭੰਨਤੋੜ ਵਾਲੀ ਕਾਰਵਾਈ ਨਾ ਕੀਤੀ ਜਾਵੇ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਏਜੰਸੀ ਪੁਰਾਤੱਤਵ ਸਰਵੇਖਣ ਆਫ ਇੰਡੀਆ ਦੁਆਰਾ ਤੁਗਲਕਾਬਾਦ ਪਿੰਡ ਵਿੱਚ ਪ੍ਰਸਤਾਵਿਤ ਢਾਹੁਣ ਦੀ ਮੁਹਿੰਮ ਬਹੁਤ ਹੀ ਬੇਰਹਿਮ ਸਾਬਤ ਹੋਵੇਗੀ ਅਤੇ ਲੰਬੇ ਸਮੇਂ ’ਚ ਰਹਿਣ ਵਾਲੇ ਲੋਕਾਂ ’ਤੇ ਬਹੁਤ ਮਾੜਾ ਪ੍ਰਭਾਵ ਪਾਵੇਗੀ। ਖਾਸ ਤੌਰ ’ਤੇ ਬਜੁਰਗਾਂ, ਬੱਚਿਆਂ, ਔਰਤਾਂ ਅਤ ਵੱਖ-ਵੱਖ ਤੌਰ ’ਤੇ ਅਪਾਹਿਜ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਲੋਕਾਂ ਦੇ ਮੁੜ ਵਸੇਬੇ ਤੋਂ ਬਿਨਾਂ ਕੋਈ ਭੰਨਤੋੜ ਵਾਲੀ ਕਾਰਵਾਈ ਨਾ ਕੀਤੀ ਜਾਵੇ।
ਮਨੀਸ਼ ਸਿਸੋਦੀਆ ਨੇ ਮੁੱਖ ਸਕੱਤਰ ਨੂੰ ਜਮੀਨ ਦੀ ਮਾਲਕੀ ਵਾਲੀ ਏਜੰਸੀ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਸਨੂੰ ਪੀੜਤਾਂ ਦੇ ਮੁੜ ਵਸੇਬੇ ਲਈ ਉਹਨਾਂ ਦੀ ਮੌਜੂਦਾ ਰਿਹਾਇਸ਼ ਦੇ ਨੇੜੇ ਜਮੀਨ ਦੇ ਟੁਕੜੇ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਪੀੜਤਾਂ ਲਈ ਇੱਕ ਵਿਸਤਿ੍ਰਤ ਅਤੇ ਉਚਿਤ ਪੁਨਰਵਾਸ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇੱਕ ਹਫਤੇ ’ਚ ਪ੍ਰਗਤੀ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।