ਗੋਦਾਮ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ

(ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। ਸੰਤ ਇਲੈਕਟ੍ਰੀਕਲ ਦੇ ਗੋਦਾਮ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜਕ ਸਵਾਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦਾ ਮੋਹਨ ਲਾਲ ਵਾਲੀ ਗਲੀ ’ਚ ਸਮਾਨ ਦਾ ਗੋਦਾਮ ਹੈ, ਜਿਸ ਵਿੱਚ ਪਲਾਸਟਿਕ ਪਾਇਪ, ਬਿਜ਼ਲੀ ਦੀਆਂ ਤਾਰਾਂ, ਬਿਜ਼ਲੀ ਦੇ ਫਿਟਿੰਗ ਵਾਲੇ ਬਕਸੇ ਲੱਕੜ ਦੇ ਤੇ ਲੋਹੇ ਦੇ ਵੀ ਹਨ, ਅਤੇ ਹੋਰ ਬਿਜ਼ਲੀ ਦਾ ਸਮਾਨ ਵੀ ਸਟੋਰ ’ਚ ਪਿਆ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਜਦੋਂ ਅਸੀ ਸ਼ਾਮ ਵੇਲੇ ਦੁਕਾਨ ਬੰਦ ਕਰਕੇ ਘਰ ਚਲੇ ਗਏ, ਤਾਂ 14 ਫਰਵਰੀ ਦੀ ਸਵੇਰ ਜਦੋਂ ਸਾਡੇ ਮੁਲਾਜਮ ਜਸਵਿੰਦਰ ਸਿੰਘ ਉਰਫ ਗੋਲਡੀ ਨੇ ਮੈਨੂੰ ਦੱਸਿਆ ਕਿ ਆਪਣੇ ਸਟੋਰ ਵਿੱਚ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਅਸੀਂ ਫਾਇਰ ਬਿ੍ਰਗੇਡ ਦੀ ਗੱਡੀ ਨੂੰ ਫੋਨ ਕੀਤਾ ਜਿਨਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।  ਇੰਨੇ ਨੂੰ ਦੁਕਾਨ ’ਚ ਪਿਆ ਕਾਫ਼ੀ ਸਮਾਨ ਸੜਕੇ ਸਵਾਹ ਹੋ ਚੁੱਕਿਆ ਸੀ, ਜਿਸ ਦੀ ਕੀਮਤ ਕਰੀਬ ਚਾਰ ਤੋਂ 5 ਲੱਖ ਰੁਪਏ ਬਣਦੀ ਹੈ। ਜਦੋਂ ਅਸੀਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਂਦੇ ਹੋਏ ਗੋਦਾਮ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ਼ ’ਚ ਪੜਤਾਲ ਕੀਤੀ ਤਾਂ ਇੱਕ ਨਾ ਮਾਲੂਮ ਬੱਚੇ ਦੀ ਤਸਵੀਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ ’ਤੇ ਨਾਮਾਲੂਮ ਖਿਲਾਫ਼ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਤਫ਼ਤੀਸ਼ ਏਐਸਆਈ ਬਲਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।