ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕੀਤੀ ਜਾਵੇਗੀ ਅਗਲੇਰੀ ਕਾਰਵਾਈ : ਡੀਐੱਸਪੀ ਅੱਤਰੀ | Kabaddi Player
ਨਾਭਾ (ਸੱਚ ਕਹੂੰ ਨਿਊਜ਼)। ਬੀਤੇ ਦਿਨੀਂ ਨੇੜਲੇ ਪਿੰਡ ਛੀਟਾਂਵਾਲਾ ਵਿਖੇ ਕਬੱਡੀ ਦੇ ਇੱਕ ਨੌਜਵਾਨ ਖਿਡਾਰੀ ਦੀ ਮੌਤ ਦਾ ਮਾਮਲਾ ਉਦੋਂ ਗਰਮਾਉਂਦਾ ਨਜ਼ਰ ਆਇਆ ਜਦੋਂ ਅੱਜ ਪਿੰਡ ਵਾਸੀਆਂ ਨੇ ਮਿਲ ਕੇ ਸਥਾਨਕ ਬੋੜਾ ਗੇਟ ਵਿਖੇ ਵਿਸ਼ਾਲ ਧਰਨਾ ਲਾ ਕੇ ਚੱਕਾ ਜਾਮ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੰਮਾ ਸਮਾਂ ਚੱਲੇ ਧਰਨੇ ਕਾਰਨ ਪਟਿਆਲਾ, ਮਾਲੇਰਕੋਟਲਾ, ਧੂਰੀ, ਸੰਗਰੂਰ, ਚੰਡੀਗੜ੍ਹ, ਗੋਬਿੰਦਗੜ੍ਹ, ਖੰਨਾ ਆਦਿ ਸ਼ਹਿਰਾਂ ਨੂੰ ਲੰਘਣ ਵਾਲੇ ਰਾਹੀਗਰਾਂ ਪ੍ਰੇਸ਼ਾਨ ਹੁੰਦੇ ਨਜ਼ਰ ਆਏ, ਜਿਨ੍ਹਾਂ ਲਈ ਪੁਲਿਸ ਪ੍ਰਸ਼ਾਸਨ ਨੇ ਆਵਾਜਾਈ ਦੇ ਬਦਲਵੇਂ ਮਾਰਗਾਂ ਦੇ ਪ੍ਰਬੰਧ ਕੀਤੇ। (Kabaddi Player)
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਛੀਟਾਂਵਾਲਾ ਦੇ ਇੱਕ 17 ਸਾਲਾਂ ਨੌਜਵਾਨ ਕਬੱਡੀ ਖਿਡਾਰੀ ਸੁਖਬੀਰ ਸਿੰਘ ਦੀ ਲਾਸ਼ ਭੇਦਭਰੇ ਹਾਲਤਾਂ ਵਿੱਚ ਘਰ ਦੇ ਗੇਟ ਅੱਗੇ ਪਈ ਮਿਲੀ ਸੀ। ਅੱਜ ਚੱਕਾ ਜਾਮ ਕਰਨ ਵਾਲੇ ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨ ਚੰਗੇ ਚਾਲ ਚਲਣ ਵਾਲਾ ਤੇ ਖੇਡਾਂ ਵਿੱਚ ਰੁਚੀ ਰੱਖਣ ਵਾਲਾ ਸੀ ਤੇ ਨਸ਼ਿਆਂ ਤੋਂ ਦੂਰ ਸੀ ਪਰੰਤੂ ਦੂਜੇ ਪਾਸੇ ਲੜਕੇ ਦੀ ਮਾਤਾ ਨਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ। (Kabaddi Player)
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਕਰੋੜਾਂ ਦੀ ਹੈਰੋਇਨ ਜਗਰਾਓਂ ’ਚ ਬਰਾਮਦ
ਮਾਮਲੇ ‘ਚ ਪੁਲਿਸ ਨੇ ਲੜਕੇ ਦੀ ਮਾਤਾ ਦੇ ਬਿਆਨਾਂ ‘ਤੇ ਧਾਰਾ 174 ਆਈਪੀਸੀ ਅਧੀਨ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਇਆ ਸੀ। ਅੱਜ ਪਿੰਡ ਵਾਸੀਆਂ ਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ‘ਤੇ ਵਿਤਕਰੇ ਦਾ ਦੋਸ਼ ਲਾਉਂਦਿਆਂ ਸਥਾਨਕ ਬੌੜਾਂ ਗੇਟ ਸਾਹਮਣੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ। ਪਿੰਡ ਛੀਟਾਂਵਾਲਾ ਦੇ ਸਾਬਕਾ ਸਰਪੰਚ ਪੰਜਾਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਸੁਖਬੀਰ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਸੜਕ ਹਾਦਸੇ ਵਿੱਚ ਮੌਤ ਹੋਈ ਸੀ ਤੇ ਉਸ ਦੇ ਦਾਦਾ-ਦਾਦੀ ਵੀ ਕੁਝ ਸਮਾਂ ਪਹਿਲਾਂ ਮਰ ਚੁੱਕੇ ਹਨ। ਇਸ ਲਈ ਹੁਣ ਅਚਾਨਕ ਘਰ ‘ਚ ਚੌਥੀ ਮੌਤ ਨੇ ਕਈ ਵੱਡੇ ਸਵਾਲ ਖੜ੍ਹੇ ਕੀਤੇ ਹੋਏ ਹਨ। (Kabaddi Player)
ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਡੂੰਘੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਮੌਤ ਨੂੰ ਕੁਦਰਤੀ ਮੌਤ ਨਾ ਮੰਨਿਆ ਜਾਵੇ ਕਿਉਂਕਿ ਇਲਾਕਾ ਨਿਵਾਸੀਆਂ ਅਨੁਸਾਰ ਇਹ ਮਾਮਲਾ ਕਤਲ ਦਾ ਹੈ। ਇਸ ਸਬੰਧੀ ਪੁਲਿਸ ਦੇ ਉਪ ਕਪਤਾਨ ਦਵਿੰਦਰ ਅੱਤਰੀ ਨੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਦੋਸ਼ੀ ਖਿਲਾਫ ਬਣਦੀ ਯੋਗ ਕਾਰਵਾਈ ਵੀ ਅਮਲ ‘ਚ ਲਿਆਂਦੀ ਜਾਵੇਗੀ। ਧਰਨੇ ‘ਚ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ, ਹਲਕਾ ਮੁਖੀ ਅਕਾਲੀ ਦਲ ਕਬੀਰ ਦਾਸ, ਆਮ ਆਦਮੀ ਪਾਰਟੀ ਦੇਵ ਮਾਨ, ਪਿੰਡ ਦੇ ਸਰਪੰਚ ਟਹਿਲ ਸਿੰਘ, ਸੁਰਜੀਤ ਸਿੰਘ ਪੰਜਾਬ, ਪ੍ਰੀਤਮ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਤੂੰਗਾਂ, ਗੁਰਮੀਤ ਸਿੰਘ ਕੋਟ, ਜਸਵਿੰਦਰ ਸਿੰਘ ਅੱਚਲ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸ਼ਾਮਲ ਸਨ।