ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ

Famous, Journalist, Kuldip, Nayyar, Dies

ਬੁੱਧਵਾਰ ਦੇਰ ਰਾਤ ਹੋਇਆ ਦੇਹਾਂਤ | Kuldeep Nayyar

ਨਵੀਂ ਦਿੱਲੀ, (ਏਜੰਸੀ)। ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਬੁੱਧਵਾਰ ਦੇਰ ਰਾਤ ਇੱਥੇ ਇੱਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1 ਵਜੇ ਲੋਧੀ ਰੋਡ ਸਥਿਤ ਸ਼ਵਦਾਹ ਗ੍ਰਹਿ ਵਿਖੇ ਕੀਤਾ ਜਾਵੇਗਾ। ਉਹਨਾਂ ਦਾ ਜਨਮ 14 ਅਗਸਤ 1923 ਨੂੰ ਪੰਜਾਬ ਦੇ ਸਿਆਲਕੋਟ (ਹੁਣ ਪਾਕਿਸਤਾਨ) ‘ਚ ਹੋਇਆ ਸੀ। ਉਹ ਇੱਕ ਪ੍ਰਸਿੱਧ ਪੱਤਰਕਾਰ, ਸਤੰਭਕਾਰ ਅਤੇ ਮਾਨਵ ਅਧਿਕਾਰੀ ਵਰਕਰ ਸਨ। ਉਹ ਬ੍ਰਿਟੇਨ ‘ਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਅਤੇ ਉਹਨਾਂ ਨੂੰ 1997 ‘ਚ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਗਿਆ। ਕਈ ਕਿਤਾਬਾਂ ਲਿਖ ਚੁੱਕੇ ਸ੍ਰੀ ਨਈਅਰ ਸਾਲਾਂ ਤੱਕ ਕੇਂਦਰ ਸਰਕਾਰ ‘ਚ ਪ੍ਰੈਸ ਸੂਚਨਾ ਅਧਿਕਾਰੀ ਰਹੇ। ਉਹ ਸੰਵਾਦ ਏਜੰਸੀ ਯੂਨਾਈਟਿਡ ਨਿਊਜ਼ ਆਫ ਇੰਡੀਆ, ਅੰਗਰੇਜ਼ੀ ਸਮਾਚਾਰ ਪੱਤਰ ਇੰਡੀਅਨ ਐਕਸਪ੍ਰੈਸ ਅਤੇ ਸਟੇਟਸਮੈਨ ਨਾਲ ਵੀ ਜੁੜੇ ਰਹੇ। ਉਹਨਾਂ ਨੇ ‘ਦ ਲੰਦਨ ਟਾਈਮਜ਼’ ‘ਚ ਵੀ ਪੱਤਰਕਾਰਤਾ ਦੇ ਰੂਪ ‘ਚ ਸੇਵਾਵਾਂ ਦਿੱਤੀਆਂ।

ਪੱਤਰਕਾਰਤਾ ਦੇ ਖੇਤਰ ‘ਚ ਜਿਕਰਯੋਗ ਯੋਗਦਾਨ ਦੇਣ ਵਾਲਿਆਂ ਨੂੰ ਵੀ ਸ੍ਰੀ ਨਈਅਰ ਦੇ ਨਾਂਅ ‘ਤੇ ‘ਕੁਲਦੀਪ ਨਈਅਰ ਪੱਤਰਕਾਰਤਾ ਪੁਰਸਕਾਰ’ ਵੀ ਪ੍ਰਦਾਨ ਕੀਤਾ ਜਾਂਦਾ ਹੈ। ਪੱਤਰਕਾਰਤਾ ਜਗਤ ‘ਚ ਵੀ ਉਹਨਾਂ ਦੀ ਜਿਕਰਯੋਗ ਭੂਮਿਕਾ ਲਈ 2015 ‘ਚ ਉਹਨਾਂ ਨੂੰ ਪ੍ਰਸਿੱਧ ਰਾਮਨਾਥ ਗੋਇਨਕਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਨਈਅਰ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ‘ਚ ਭਰਤੀ ਸਨ। ਉਹਨਾਂ ਦਾ ਕੱਲ੍ਹ ਅੱਧੀ ਰਾਤ ਤੋਂ ਬਾਅਦ ਲਗਭਗ ਸਾਢੇ 12 ਵਜੇ ਦੇਹਾਂਤ ਹੋ ਗਿਆ।

ਪ੍ਰਧਾਨ ਮੰਤਰੀ ਨੇ ਵੀ ਪ੍ਰਗਟਾਇਆ ਦੁੱਖ | Kuldeep Nayyar

ਕੁਲਦੀਪ ਨਈਅਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਨਈਅਰ ਸਾਡੇ ਸਮੇਂ ਦੇ ਮਹਾਨ ਬੁੱਧੀਜੀਵੀ ਸਨ। ਉਹ ਆਪਣੇ ਵਿਚਾਰਾਂ ਨੂੰ ਲੈ ਕੇ ਨਿਡਰ ਸਨ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਕੰਮ ਕੀਤਾ। ਉਨ੍ਹਾਂ ਦੇ ਵਿਚਾਰ, ਸਮਾਜ ਸੇਵਾ, ਵਧੀਆ ਭਾਰਤ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ। ਮੈਂ ਕੁਲਦੀਪ ਨਈਅਰ ਦੇ ਦੇਹਾਂਤ ਤੋਂ ਦੁੱਖੀ ਹਾਂ।