ਅੰਬਾਨੀ ਨੇ ਭੇਜਿਆ ਨੋਟਿਸ, ਸੁਨੀਲ ਜਾਖੜ ਨੇ ਜਹਾਜ਼ ਬਣਾ ਉਡਾਇਆ

Ambani, Sent, Notice, Sunil,Jakhar ,Made, Plane

ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ ਨਰਿੰਦਰ ਮੋਦੀ : ਜਾਖੜ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਫੇਲ ਡੀਲ ਸਬੰਧੀ ਕਾਂਗਰਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਅੰਬਾਨੀ ਗਰੁੱਪ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੀ ਨਰਾਜ਼ ਹੋ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਨੋਟਿਸ ਭੇਜਦੇ ਹੋਏ ਮੁਆਫ਼ੀ ਮੰਗਣ ਲਈ ਕਿਹਾ ਹੈ।ਸੁਨੀਲ ਜਾਖੜ ਨੇ ਵੀ ਉਸ ਨੋਟਿਸ ਦੇ ਬਰਾਬਰ ਇੱਕ ਕਾਗ਼ਜ ਦਾ ਜਹਾਜ਼ ਬਣਾ ਕੇ ਅਨਿਲ ਅੰਬਾਨੀ ਨੂੰ ਟਵੀਟ ਰਾਹੀਂ ਭੇਜ ਦਿੱਤਾ ਹੈ ਕਿ ਉਨ੍ਹਾਂ ਦਾ ਇਹ ਕਾਗਜੀ ਜਹਾਜ਼ ਅੰਬਾਨੀ ਦੇ ਜਹਾਜ਼ ਨਾਲੋਂ ਜਿਆਦਾ ਚੰਗਾ ਹੈ। ਕਿਉਂਕਿ ਉਨ੍ਹਾਂ ਨੂੰ ਜਹਾਜ਼ ਬਾਰੇ ਕੀ ਜਾਣਕਾਰੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ ਕਿਉਂਕਿ ਜੇਕਰ ਇਹ ਨੋਟਿਸ ਕੇਂਦਰ ਦੀ ਮੋਦੀ ਸਰਕਾਰ ਜਾਂ ਫਿਰ ਅਮਿਤ ਸ਼ਾਹ ਭੇਜਦੇ ਤਾਂ ਸਮਝ ਵਿੱਚ ਆ ਸਕਦਾ ਸੀ ਪਰ ਇੱਕ ਸੰਸਦ ਮੈਂਬਰ ਨੂੰ ਸੰਸਦ ਦੇ ਅੰਦਰ ਬੋਲਣ ‘ਤੇ ਕਾਰੋਬਾਰੀ ਨੋਟਿਸ ਭੇਜਣ ਲੱਗ ਗਏ ਤਾਂ ਇਹ ਸਿੱਧੇ ਤੌਰ ‘ਤੇ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਹੈ। (Sunil Jakhar)

ਇਹ ਵੀ ਪੜ੍ਹੋ : ਮਨੀਪੁਰ ਮਾਮਲਾ : ਘਿਨਾਉਣੇ ਵਰਤਾਰੇ ਵਿਰੁੱਧ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ

ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਇਹੋ ਜਿਹੀ ਕੰਪਨੀ ਨੂੰ ਜਹਾਜ਼ ਸਪਲਾਈ ਕਰਨ ਲਈ ਆਰਡਰ ਦੇ ਦਿੱਤਾ ਹੈ, ਜਿਸ ਦਾ ਪਿਛੋਕੜ ਇਸ ਤਰ੍ਹਾਂ ਦਾ ਵਪਾਰ ਕਰਨ ਵਾਲਾ ਨਹੀਂ ਹੈ, ਇਸ ਲਈ ਦੇਸ਼ ਦੀ ਸੁਰਖਿਆ ਦਾ ਮਾਮਲਾ ਹੈ, ਇਸ ਵਿੱਚ ਕੋਈ ਵੀ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨਾਂ ਕਿਹਾ ਕਿ ਅਨਿਲ ਅੰਬਾਨੀ ਦਾ ਨੋਟਿਸ ਉਹ ਜਲਦ ਹੀ ਵਕੀਲਾਂ ਨੂੰ ਸਲਾਹ ਲਈ ਭੇਜ ਦੇਣਗੇ, ਇਸ ਤੋਂ ਬਾਅਦ ਹੀ ਉਹ ਅਗਲੀ ਕਾਰਵਾਈ ਕਰਨਗੇ। (Sunil Jakhar)

ਅਨੀਲ ਅੰਬਾਨੀ ਵਲੋਂ ਲੋਕ ਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਕਿਉਂਕਿ ਉਹ ਇਸ ਡੀਲ ਦੇ ਖ਼ਿਲਾਫ਼ ਹਨ ਨਾ ਕਿ ਰਿਲਾਇੰਸ ਕੰਪਨੀ ਦੇ ਖ਼ਿਲਾਫ਼ ਹਨ। ਉਨਾਂ ਕਿਹਾ ਕਿ ਕਾਂਗਰਸ ਦੇਸ਼ ਦੀ ਸੁਰਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ ਅਤੇ ਨਰਿੰਦਰ ਮੋਦੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਆਪਣੇ ਦੋਸ਼ਾਂ ਨੂੰ ਰਾਈਫਲ ਸੌਦਾ ਕਰਵਾ ਰਹੇ ਹਨ। ਇਹ ਸਿਰਫ਼ ਇੱਕ ਸੌਦਾ ਨਹੀਂ ਹੈ, ਸਗੋਂ ਦੇਸ਼ ਦੀ ਸੁਰਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ।

ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਰਿਲਾਇੰਸ ਗਰੁੱਪ ਨਾਲ ਦੋਸਤੀ ਹੋਵੇਗੀ ਅਤੇ ਉਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਮੋਦੀ ਅਨੀਲ ਅੰਬਾਨੀ ਨਾਲ ਯਾਰੀ ਨਿਭਾ ਰਹੇ ਹਨ ਪਰ ਦੇਸ਼ ਦੀ ਸੁਰੱਖਿਆ ਨਾਲ ਸਿਰਫ਼ ਯਾਰੀ ਕਰਕੇ ਖਿਲਵਾੜ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਉਨਾਂ ਨੇ ਲੋਕ ਸਭਾ ਦੇ ਅੰਦਰ ਅਤੇ ਬਾਹਰ ਇਹ ਬਿਆਨ ਦਿੱਤੇ ਸਨ ਪਰ ਇਨਾਂ ਬਿਆਨਾ ਨੂੰ ਆਧਾਰ ਬਣਾ ਕੇ ਅਨੀਲ ਅੰਬਾਨੀ ਨੇ ਉਨਾਂ ਅਤੇ 5 ਹੋਰ ਕਾਂਗਰਸ ਦੇ ਬੁਲਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।