ਇੱਕਲੋਤੇ ਪੁੱਤਰ ਦੀ ਹੋਈ ਮੌਤ

The death of a lonely son

ਨਸ਼ੇ ਦੀ ਓਵਰ ਡੋਜ ਨਾਲ ਹੋਈ ਮੌਤ, ਪਿੰਡ ‘ਚ ਫੈਲੀ ਰੋਸ ਦੀ ਲਹਿਰ

ਤਲਵੰਡੀ ਸਾਬੋ/ਰਾਮਾਂ ਮੰਡੀ | ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੇਖੂ ਵਿੱਚ ਮਾਪਿਆਂ ਦੇ ਇਕਲੌਤੇ ਸਪੁੱਤਰ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਹੈ।ਮਿਰਤਕ ਦੇ ਚਾਚਾ ਦਰਸ਼ਨ ਹੁੰਦੇ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਵਿਕਣ ਕਾਰਨ ਮੇਰਾ ਭਤੀਜਾ ਲਵਪ੍ਰੀਤ ਸਿੰਘ (22) ਪੁੱਤਰ ਸਵ: ਕੁਲਵੰਤ ਸਿੰਘ ਨੂੰ ਨਸ਼ੇ ਦੀ ਭੈੜੀ ਆਦਤ ਪੈ ਗਈ ਸੀ ਤੇ ਜਿਸ ਕਾਰਨ ਉਸਨੇ ਰਾਤੀ ਵੱਧ ਨਸ਼ੇ ਦੀ ਮਾਤਰਾ ਲੈ ਲਈ ਜਿਸ ਨਾਲ ਉਸਦੀ ਘਰ ਵਿਚ ਹੀ ਮੌਤ ਹੋ ਗਈ।ਜਿਕਰਯੋਗ ਹੈ ਕਿ ਮਿਰਤਕ ਦੇ ਪਿਤਾ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸਦੀ ਮਾਤਾ ਦੀ ਭਿਆਨਕ ਬਿਮਾਰੀ ਨਾਲ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਲੜਕਾ ਤੇ ਲੜਕੀ ਰਹਿ ਗਏ ਸਨ ਜਦੋਂ ਕਿ ਲੜਕੀ ਦਾ ਵਿਆਹ ਕਰ ਦਿੱਤਾ ਸੀ ਇਕੱਲਾ ਹੋਣ ਕਰਕੇ ਤੇ ਪਿੰਡ ਦਾ ਇੱਕ ਵਿਅਕਤੀ ਨਸ਼ਾ ਵੇਚਣ ਕਾਰਨ ਉਹ ਜਿਆਦਾ ਨਸ਼ਾ ਵਰਤਣ ਲੱਗ ਗਿਆ ਸੀ ਜਿਸ ਕਾਰਣ ਰਾਤੀ ਉਸਦੀ ਮੌਤ ਹੋ ਗਈ।ਪੁਲਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਲਾਸ ਨੂੰ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ ਤੇ ਪੁਲਸ ਨੇ ਮਿਰਤਕ ਦੇ ਚਾਚਾ ਦਰਸਨ ਸਿੰਘ ਦੇ ਬਿਆਨਾਂ ਤੇ ਪਿੰਡ ਦੇ ਨਸ਼ਾ ਵੇਚਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਕਰ ਦਿੱਤੀ ਹੈ।ਵਾਰਸਾਂ ਨੇ ਨਸ਼ੇ ਦੇ ਤਸਕਰ ਦੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।