ਸਿੱਧੂ ਮੂਸੇਵਾਲੇ ਦੇ ਖੇਤ ਵਿੱਚ ਹੋਵੇਗਾ ਸਸਕਾਰ

Place Field Of Musewale

ਸਿੱਧੂ ਮੂਸੇਵਾਲੇ ਦੇ ਖੇਤ ਵਿੱਚ ਹੋਵੇਗਾ ਸਸਕਾਰ

ਆਪਣੀ ਮਿੱਟੀ ਵਿੱਚ ਮਿਲ ਜਾਵੇਗਾ ਟਿੱਬਿਆਂ ਦਾ ਪੁੱਤ

ਪ੍ਰਸਾਸ਼ਨ ਨੇ ਕੀਤੇ ਸਖ਼ਤ ਸੁਰੱਖਿਆ ਇੰਤਜਾਮ

(ਸੁਖਜੀਤ ਮਾਨ)
ਮਾਨਸਾ। 29 ਮਈ ਨੂੰ ਗੋਲੀਆਂ ਮਾਰਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦਾ ਸਸਕਾਰ ਹੁਣ ਤੋਂ ਥੋੜੀ ਦੇਰ ਬਾਅਦ ਉਸਦੇ ਖੇਤ ਵਿੱਚ ਹੀ ਕੀਤਾ ਜਾਵੇਗਾ।

ਜਿੰਨ੍ਹਾਂ ਖੇਤਾਂ ਵਿੱਚ ਸਿੱਧੂ ਖੁਦ ਆਪਣੀ ਖੇਤੀ ਕਰਦਾ ਸੀ, ਅੱਜ ਉਸੇ ਖੇਤ ਦੀ ਮਿੱਟੀ ਵਿੱਚ ਮਿੱਟੀ ਹੋ ਜਾਵੇਗਾ। ਸਸਕਾਰ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਸਿੱਧੂ ਦੇ ਪ੍ਰਸੰਸਕ ਪੁੱਜੇ ਹਨ।

ਇਸ ਤੋਂ ਪਹਿਲਾਂ ਸਸਕਾਰ ਦੀ ਤਿਆਰੀ ਪਿੰਡ ਦੇ ਸਕੂਲ ਕੋਲ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤੀ ਗਈ ਸੀ ਪਰ ਉਸ ਮਗਰੋਂ ਖੇਤ ਵਿੱਚ ਸਸਕਾਰ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਉਸ ਥਾਂ ‘ਤੇ ਬਾਅਦ ਵਿੱਚ ਸਿੱਧੂ ਦੀ ਯਾਦਗਰ ਬਣਾਈ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here