ਢਾਣੀਆਂ ਵਿੱਚ ਰਹਿੰਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਵਿੱਚ ਆਈਆਂ ਤਰੇੜਾਂ

Cracks-in-Roofs-696x313

ਢਾਣੀਆਂ ਵਿੱਚ ਰਹਿੰਦੇ ਲੋਕਾਂ ਦੇ ਘਰਾਂ (Houses) ਦੀਆਂ ਛੱਤਾਂ ਵਿੱਚ ਆਈਆਂ ਤਰੇੜਾਂ

ਗੋਰੀਵਾਲਾ (ਸੱਚ ਕਹੂੰ/ਅਨਿਲ)। ਪ੍ਰਸ਼ਾਸਨ ਅਤੇ ਡੇਰਾ ਸੱਚਾ ਸੌਦਾ ਦੈ ਸ਼ਰਧਾਲੂਆਂ ਦੀ ਮੱਦਦ ਨਾਲ ਸੋਮਵਾਰ ਰਾਤ ਨੂੰ ਲਸਾੜਾ ਸੇਮੀਨਾਲੇ ਨੂੰ ਬੰਨ੍ਹ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੋਗੇਵਾਲਾ ਤੋਂ ਵਹਿੰਦਾ ਸੇਮਨਾਲਾ ਬੀਤੇ ਦਿਨ ਟੁੱਟ ਗਿਆ। ਟੁੱਟਣ ਤੋਂ ਬਾਅਦ ਸੇਮਨਾਲੇ ਤੋਂ ਪਾਣੀ ਦਾ ਵਹਾਅ ਪਿੰਡ ਜੋਗੇਵਾਲਾ ਵੱਲ ਸੀ। ਜਿਸ ਕਾਰਨ ਹਜ਼ਾਰਾਂ ਏਕੜ ’ਚ 8 ਤੋਂ 10 ਫੁੱਟ ਤੱਕ ਪਾਣੀ ਭਰ ਗਿਆ। ਜਿਸ ਕਾਰਨ ਕਣਕ ਅਤੇ ਸਰ੍ਹੋਂ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਦੇ ਨਾਲ ਹੀ ਢਾਣੀਆਂ ਵਿੱਚ ਰਹਿੰਦੇ ਲੋਕਾਂ ਦੇ ਘਰਾਂ (Houses) ਦੀਆਂ ਛੱਤਾਂ ਵਿੱਚ ਤਰੇੜਾਂ ਆਉਣ ਲੱਗ ਪਈਆਂ ਹਨ। ਢਾਣੀਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਿੰਡ ਵਿੱਚ ਅੱਜ ਦੂਜੇ ਦਿਨ ਵੀ ਖੇਤਾਂ ਵਿੱਚ ਜਮ੍ਹਾਂ ਹੋਇਆ ਪਾਣੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਜਿਸ ਕਾਰਨ ਢਾਣੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਦੂਜੇ ਦਿਨ ਵੀ ਹੜ੍ਹ ਵਰਗੀ ਸਥਿਤੀ ਬਣੀ ਰਹੀ। ਇਸ ਦੇ ਨਾਲ ਹੀ ਪ੍ਰਸ਼ਾਸਨ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਦੇਰ ਰਾਤ ਕਰੀਬ 2 ਵਜੇ ਪਾੜ ਪੂਰ ਦਿੱਤਾ ਗਿਆ। ਡੱਬਵਾਲੀ ਦੇ ਤਹਿਸੀਲਦਾਰ ਭੁਵਨੇਸ਼ਵਰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਨੁਕਸਾਨੀ ਫ਼ਸਲ ਦੀ ਜਲਦੀ ਹੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਜਿਨਾਂ ਵੀ ਢਾਣੀਆਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ