ਖ਼ਤਰਨਾਕ ਢੱਠੇ ਨੂੰ ਕਾਬੂ ਕਰਕੇ ਪਹੁੰਚਾਇਆ ਗਊਸ਼ਾਲਾ

Dangerous Bull

ਭੂਤਰਿਆ ਢੱਠਾ ਤਿੰਨ ਦਰਜ਼ਨ ਦੇ ਕਰੀਬ ਲੋਕਾਂ ਨੂੰ ਕਰ ਚੁੱਕਿਆ ਜਖਮੀ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸਹਿਰ ਅੰਦਰ ਬੇਸਹਾਰਾ ਪਸ਼ੂਆਂ ਦਾ ਸ਼ਹਿਰ ਦੇ ਗਲੀ ਮੁਹੱਲਿਆਂ ਅੰਦਰ ਘੁੰਮਣਾ ਜਾਰੀ ਹੈ। ਇਨ੍ਹਾਂ ਪਸ਼ੂਆਂ ਕਾਰਨ ਸ਼ਹਿਰ ਵਿੱਚ ਬਹੁਤ ਹਾਦਸੇ ਵਾਪਰ ਚੁਕੇ ਹਨ। ਇੰਨਾ ਬੇਸਹਾਰਾ ਪਸ਼ੂਆਂ ਦੀ ਤਦਾਦ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਦਾ ਕੋਈ ਹੱਲ ਕੱਢਣ ਲਈ ਪ੍ਰਸ਼ਾਸਨ ਕੋਲ ਸ਼ਹਿਰ ਨਿਵਾਸੀਆਂ ਨੇ ਬਹੁਤ ਵਾਰ ਗੁਹਾਰ ਲਾਈ ਹੈ। ਪ੍ਰੰਤੂ ਇਨ੍ਹਾਂ ਦਾ ਕੋਈ ਹੱਲ ਕੱਢਣ ਵਿੱਚ ਪ੍ਰਸਾਸਨ ਵੀ ਬੇਵੱਸ ਨਜ਼ਰ ਆ ਰਿਹਾ ਹੈ। (Dangerous Bull)

ਸ਼ਹਿਰ ਅੰਦਰ ਇੱਕ ਢੱਠੇ ਨੇ ਤਾਂ ਅੱਤ ਮਚਾ ਰੱਖੀ ਸੀ। ਜੋ ਰੋਜ਼ਾਨਾ ਹੀ ਕਿਸੇ ਨਾ ਕਿਸੇ ਵਿਅਕਤੀ ਨੂੰ ਜਖਮੀ ਕਰ ਰਿਹਾ ਸੀ, ਬੀਤੀ ਰਾਤ ਉਸ ਢੱਠੇ ਨੂੰ ਫੜ ਕੇ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਗਿਆ ਹੈ। ਇਸ ਸਬੰਧੀ ਸੀਨੀਅਰ ਆਪ ਆਗੂ ਜਤਿੰਦਰ ਜੈਨ ਨੇ ਗੱਲਬਾਤ ਕਰਦਿਆਂ ਦੱਸਿਆ ਇਕ ਢੱਠਾ ਜੋ ਲੋਕਾਂ ਨੂੰ ਰੋਜ਼ਾਨਾ ਤੰਗ ਪ੍ਰੇਸ਼ਾਨ ਅਤੇ ਜਖਮੀ ਕਰ ਰਿਹਾ ਸੀ ਅਤੇ ਉਹ ਲਗਭਗ ਤਿੰਨ ਦਰਜ਼ਨ ਤੋਂ ਵੱਧ ਲੋਕਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਚੁੱਕਿਆ ਹੈ। ਇਹ ਢੱਠਾ ਜਨਤਾ ਲਈ ਹੁਣ ਅਤੰਕ ਬਣ ਚੁੱਕਿਆ ਸੀ। ਜਿਸ ਦੀਆਂ ਕਈ ਸ਼ਿਕਾਇਤਾਂ ਲੋਕਾ ਵੱਲੋਂ ਆ ਰਹੀਆਂ ਸਨ।

ਜਤਿੰਦਰ ਜੈਨ ਨੇ ਦੱਸਿਆ ਕੇ ਉਨ੍ਹਾਂ ਵੱਲੋਂ ਜੁੜਵਾਂ ਸਾਹ ਪੀਰ ਕਮੇਟੀ ਦੇ ਮੈਂਬਰਾਂ ਨੂੰ ਇਸ ਨੂੰ ਫੜਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਦੇਰ ਰਾਤ ਇਸ ਨੂੰ ਬੜੀ ਮੁਸਕਲ ਨਾਲ ਕਾਬੂ ਕਰਕੇ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਦੀ ਮਦਦ ਨਾਲ ਰਾਤ ਕਰੀਬ 11.20 ਝਨੇੜੀ ਗਊਸਾਲਾ ਵਿਖੇ ਪਹੁੰਚਾ ਦਿੱਤਾ ਗਿਆ ਹੈ। ਹੁਣ ਇਸ ਢੱਠੇ ਦੇ ਫੜ੍ਹ ਕੇ ਗਊਸਾਲਾ ਛੱਡੇ ਜਾਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਜੀ-20 ਭਾਰਤ ਦੀ ਅਹਿਮੀਅਤ

ਜਤਿੰਦਰ ਜੈਨ ਨੇ ਕਿਹਾ ਕਿ ਉਹ ਆਪਣੇ ਅਤੇ ਸਹਿਰ ਨਿਵਾਸੀ ਵੱਲੋਂ ਜੁੜਵਾਂ ਸਾਹ ਪੀਰ ਕਮੇਟੀ ਦੇ ਮੈਬਰਾਂ ਦਾ ਤਹਿ-ਦਿਲ ਤੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੁੜਵਾਂ ਸ਼ਾਹ ਪੀਰ ਕਮੇਟੀ ਦੇ ਮੈਬਰ ਪਿਛਲੇ 5-6 ਸਾਲਾ ਤੋ ਹਰ ਰੋਜ ਰਾਤ ਨੂੰ ਬੇਸਹਾਰਾ ਬਿਮਾਰ ਅਤੇ ਜਖ਼ਮੀ ਜਾਨਵਰਾਂ ਦਾ ਇਲਾਜ ਕਰ ਰਹੇ ਹਨ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ ਜਿਸ ਲਈ ਕਮੇਟੀ ਮੈਂਬਰ ਵਧਾਈ ਦੇ ਪਾਤਰ ਹਨ।