ਕਾਂਗਰਸ ਸਾਂਸਦ ਨੇ ਵੱਖਰੇ ਦੇਸ਼ ਦੀ ਕੀਤੀ ਮੰਗ, ਸੰਸਦ ’ਚ ਹੰਗਾਮਾ

Lok Sabha Election

ਭਾਜਪਾ ਸਮੇਤ ਸੱਤਾ ਧਿਰ ਦਾ ਫੁੱਟਿਆ ਗੁੱਸਾ, ਸੋਨੀਆ ਗਾਂਧੀ ਦੇਸ਼ ਤੋਂ ਮੁਆਫ਼ੀ ਮੰਗਣ ਦੀ ਉੱਠੀ ਮੰਗ

ਨਵੀਂ ਦਿੱਲੀ (ਏਜੰਸੀ)। ਸੰਸਦੀ ਕਾਰਜ ਮੰਤਰੀ ਪ੍ਰਲਾਹਦ ਜੋਸ਼ੀ ਨੇ ਕਾਂਗਰਸ ਸਾਂਸਦ ਡੀਕੇ ਸੁਰੇਸ਼ ਦੇ ਵੱਖਰੇ ਦੇਸ਼ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਸ਼ੁੱਕਰਵਾਰ ਨੂੰ ਆਖਿਆ ਕਿ ਇਹ ਮਾਮਲਾ ਸੰਸਦ ਦੀ ਆਚਾਰ ਕਮੇਟੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਅਤੇ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਇਸ ਮਾਮਲੇ ’ਚ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। (Congress MP)

ਉੱਥੇ ਹੀ ਰਾਜ ਸਭਾ ’ਚ ਸਦਨ ਦੇ ਆਗੂ ਪਿਊਸ਼ ਗੋਇਲ ਨੇ ਆਖਿਆ ਕਿ ਰਾਸ਼ਟਰ ਵੰਡ ਦੇ ਬਿਆਨ ’ਤੇ ਕਾਂਗਰਸ ਨੂੰ ਦੇਸ਼ ਵਾਸੀਆਂ, ਦੇਸ਼ ਅਤੇ ਸਦਨ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੋਸ਼ੀ ਨੇ ਲੋਕ ਸਭਾ ’ਚ ਆਖਿਆ ਕਿ ਇਹ ਮਾਮਲਾ ਗੰਭੀਰ ਹੈ ਅਤੇ ਕਾਂਗਰਸ ਸਾਂਸਦ ਨੇ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਦੀ ਵੰਡ ਸਬੰਧੀ ਇਹ ਬਿਆਨ ਬਹੁਤ ਅਪੱਤੀਜਨਕ ਹੈ ਅਤੇ ਇਹ ਮਾਮਲਾ ਆਚਾਰ ਕਮੇਟੀ ਨੂੰ ਸੌਂਪਿਆ ਜਾਣਾ ਚਾਹੀਦੈ।

ਸੰਸਦੀ ਕਾਰਜ ਮੰਤਰੀ ਨੇ ਆਖਿਆ ਕਿ ਇਸ ਮਾਮਲੇ ਨੂੰ ਐਥਿਕਸ ਕਮੇਟੀ ਨੂੰ ਭੇਜਣਾ ਚਾਹੀਦਾ ਹੈ। ਮੈਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਇਸ ਮਾਮਲੇ ’ਚ ਮੁਆਫ਼ੀ ਅਤੇ ਕਾਰਵਾਈ ਮੰਗ ਕਰਦਾ ਹਾਂ। ਮੈਂ ਵੀ ਖੁਦ ਦੱਖਣ ਦੇ ਸੂਬਿਆਂ ਤੋਂ ਆਉਂਦਾ ਹਾਂ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਦੱਖਣ ਤੋਂ ਹੀ ਆਉਂਦੇ ਹਨ। ਇਸ ਮੁੱਦੇ ’ਤੇ ਪੂਰੇ ਸਦਨ ਨੂੰ ਇਕਜੁਟ ਹੋਣਾ ਚਾਹੀਦੈ ਅਤੇ ਇਹ ਸੰਦੇਸ਼ ਦੇਣਾ ਚਾਹੀਦੈ ਕਿ ਰਾਸ਼ਟਰੀ ਮੁੱਦੇ ‘ਤੇ ਇਹ ਸਦਨ ਇੱਕ ਹੈ।
ਜਗਦੀਪ ਧਨਖੜ, ਉਪ ਰਾਸ਼ਟਰਪਤੀ

ਰਾਸ਼ਟਰ ਦੀ ਏਕਤਾ, ਸੰਪ੍ਰਭੂਤਾ ਅਤੇ ਅਖੰਡਤਾ ’ਤੇ ਖਤਰੇ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਕਾਂਗਰਸ ਪਾਰਟੀ ਦੇਸ਼ ਤੋੜਨ ਦੀ ਗੱਲ ਕਦੇ ਬਰਦਾਸ਼ਤ ਨਹੀਂ ਕਰੇਗੀ। ਭਾਰਤ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਹੈ ਅਤੇ ਇਸ ਨੂੰ ਕੋਈ ਵੀ ਨਹੀਂ ਤੋੜ ਸਕਦਾ।
ਮਲਿਕਾਰੁਜ਼ਨ ਖੜਗੇ, ਕਾਂਗਰਸ ਕੌਮੀ ਪ੍ਰਧਾਨ

ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਕਾਂਗਰਸ ਸਾਂਸਦ ਡੀਕੇ ਸੁਰੇਸ਼ ਨੇ ਵੀਰਵਾਰ ਨੂੰ ਬਜਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਸੀ ਕਿ ਸਰਕਾਰ ਪੂਰੇ ਦੇਸ਼ ਤੋਂ ਟੈਕਸ ਵਸੂਲਦੀ ਹੈ ਅਤੇ ਉਸ ਨੂੰ ਉੱਤਰ ਦੇ ਸੂਬਿਆਂ ’ਚ ਵੰਡ ਦਿੱਤਾ ਜਾਂਦਾ ਹੈ। ਜੇਕਰ ਅਜਿਹਾ ਹੈ ਤਾਂ ਦੱਖਣ ਸੂਬਿਆਂ ਦਾ ਵੱਖਰਾ ਦੇਸ਼ ਬਣਾ ਦੇਣਾ ਚਾਹੀਦੈ।

Also Read : ਪੰਜਾਬ-ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ, ਚੰਡੀਗੜ੍ਹ ’ਚ ਅੱਜ ਤੋਂ ਬਦਲੇਗਾ ਮੌਸਮ