ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More
    Home ਸੂਬੇ ਪੰਜਾਬ ਕਾਮਰੇਡਾਂ ਨੇ ਸ...

    ਕਾਮਰੇਡਾਂ ਨੇ ਸੂਬਾ ਸਰਕਾਰ ਨੂੰ ਭੰਡਿਆ, ਕਰਵਾਉਣਗੇ 50 ਹਜਾਰ ਦਸਤਖ਼ਤ

    Sunam News
    ਸੁਨਾਮ: ਮੀਟਿੰਗ ਸਮੇਂ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਮੈਂਬਰ।

    ਆਪ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਅੱਖੋਂ ਪਰੋਖੇ ਕੀਤਾ : ਕਾਮਰੇਡ ਖੇੜੀ | Sunam News

    • ਕਾਮਰੇਡ ਹੰਗੀ ਖਾਂ ਐਕਟਿੰਗ ਤਹਿਸੀਲ ਸਕੱਤਰ ਚੁਣੇ | Sunam News

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸਬਜ਼ੀ ਮੰਡੀ ਸੁਨਾਮ ਵਿਖੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਤਹਿਸੀਲ ਸੁਨਾਮ ਪਾਰਟੀ ਦੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਜੋਗਿੰਦਰ ਸਿੰਘ ਬੱਧਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਕਾਮਰੇਡ ਚਮਕੌਰ ਸਿੰਘ ਖੇੜੀ ਜਿਲ੍ਹਾ ਸਕੱਤਰ ਸੀਪੀਆਈ (ਐਮ) ਸੰਗਰੂਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। (ਸੱਚ ਕਹੂੰ) ਕਾਮਰੇਡ ਚਮਕੌਰ ਸਿੰਘ ਖੇੜੀ ਨੇ ਆਪਣੇ ਭਾਸ਼ਣ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੀ ਆਪ ਸਰਕਾਰ ਦੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਅੱਖੋਂ ਪਰੋਖੇ ਕਰਨ ਦੀ ਨਿਖੇਧੀ ਕੀਤੀ। (Sunam News)

    ਉਹਨਾਂ ਕਿਹਾ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਨੇ, ਗੈਂਗਸਟਰਵਾਦ ਭਰਿਸ਼ਟਾਚਾਰ ਵਿੱਚ ਵਾਧਾ, ਨਸ਼ਿਆਂ ਦੀ ਰੋਕਥਾਮ ਨਾ ਕਰਨੀ, ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਲਾਗੂ ਨਾ ਕਰਨਾ, ਵਿਧਵਾ, ਬੁਢਾਪਾ, ਪੈਨਸ਼ਨਾਂ ਵਿੱਚ ਵਾਧਾ ਨਾ ਕਰਨਾ ਆਦਿ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ 1 ਦਸੰਬਰ 23 ਤੋਂ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਤੋਂ ਚੱਲਿਆ ਜਥਾ 9 ਦਸੰਬਰ ਨੂੰ ਚੰਨੋ (ਭਵਾਨੀਗੜ੍ਹ) ਤੇ 10 ਦਸੰਬਰ ਨੂੰ ਸਬਜ਼ੀ ਮੰਡੀ ਸੁਨਾਮ ਵਿਖੇ ਭਾਰੀ ਇਕੱਠ ਕਰਕੇ ਜਥੇ ਦਾ ਸਵਾਗਤ ਕੀਤਾ ਜਾਵੇਗਾ। ਇਸੇ ਮੁਹਿੰਮ ਤਹਿਤ 50 ਹਜਾਰ ਦਸਤਖ਼ਤ ਕਰਕੇ ਲਿਸਟਾਂ ਜਥੇ ਨੂੰ ਦਿਤੀਆਂ ਜਾਣਗੀਆਂ। (ਸੱਚ ਕਹੂੰ)

    ਕਰਣੀ ਸੈਨਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡ਼ੀ ਦਾ ਗੋਲੀਆਂ ਮਾਰ ਕੇ ਕਤਲ

    ਇਸ ਸਮੇਂ ਕਾਮਰੇਡ ਹੰਗੀ ਖਾਂ ਸੁਨਾਮ ਨੂੰ ਪਾਰਟੀ ਦਾ ਐਕਟਿੰਗ ਤਹਿਸੀਲ ਸਕੱਤਰ ਸੀਪੀਆਈ (ਐਮ) ਸੁਨਾਮ ਦਾ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਕਾਮਰੇਡ ਹੰਗੀ ਖਾਂ ਨੇ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ। 10 ਦਸੰਬਰ ਨੂੰ ਜੋ ਜੱਥਾ ਸੁਨਾਮ ਆ ਰਿਹਾ ਹੈ, ਇੱਕ ਵੱਡਾ ਇਕੱਠ ਕਰਕੇ ਜਥੇ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸਮੇਂ ਕਾਮਰੇਡ ਨਛੱਤਰ ਸਿੰਘ ਗੰਢੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮਾਸਟਰ ਦਰਸ਼ਨ ਸਿੰਘ ਮੱਟੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਉਮ ਪ੍ਰਕਾਸ਼ ਪ੍ਰਧਾਨ ਰੇੜ੍ਹੀ ਫੜੀ ਯੂਨੀਅਨ ਸੁਨਾਮ, ਰਾਮ ਚੰਦਰ, ਆਜੂ ਖਾਂ , ਸੰਜੀਵ ਕੁਮਾਰ, ਪੋਲੂ ਸਿੰਘ, ਗੋਪੀ ਰਾਮ, ਵਿਨੋਦ ਕੁਮਾਰ, ਵਿਜੇ ਕੁਮਾਰ, ਕਿਸ਼ਨ ਦੇਵ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here