ਦਿੱਲੀ ’ਚ ਮੌਸਮ ਦੀ ਸਭ ਤੋਂ ਸਰਦ ਰਾਤ

ਦੀਵਾਲੀ ਤੋਂ ਪਹਿਲਾਂ ਹਵਾ ਹੋਈ ਬਹੁਤ ਖਰਾਬ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੀਵਾਲੀ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਕੌਮੀ ਰਾਜਧਾਨੀ ਖੇਤਰ ਦੀ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ’ਚ ਪਹੁੰਚ ਗਈ ਹੈ ਤੇ ਸੋਮਵਾਰ ਰਾਤ ਇਸ ਸੀਜ਼ਨ ਦੀ ਸਭ ਤੋਂ ਸਰਦ ਰਾਤ ਰਹੀ। ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ’ਚ ਪਾਰਾ 13.6 ਡਿਗਰੀ ਸੈਲਸੀਅਸ ਤੱਕ ਖਿਸਕ ਗਿਆ ਜੋ ਆਮ ਨਾਲੋਂ ਦੋ ਡਿਗਰੀ ਹੇਠਾਂ ਹੈ ਮੰਗਲਵਾਰ ਨੂੰ ਆਸਮਾਨ ’ਚ ਕੁਝ ਬੱਦਲ ਛਾਏ ਰਹਿਣਗੇ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਜਦੋਂਕਿ ਘੱਟੋ-ਘੱਟ ਤਾਪਮਾਨ 15 ਡਿਗਰੀ ਦਰਜ ਕੀਤਾ ਗਿਆ ਸੀ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਦਾ ਪੱਧਰ 314 ਰਿਹਾ ਤੇ ਦਿੱਲੀ- ਕੌਮੀ ਰਾਜਧਾਨੀ ਖੇਤਰ ’ਚ ਪ੍ਰਦੂਸ਼ਣ ਦੇ ਕਾਰਨ ਬੁੱਧਵਾਰ ਤੇ ਵੀਰਵਾਰ ਨੂੰ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸਥਿਤੀ ’ਚ ਰਹੇਗੀ।

ਹਵਾ ’ਚ ਪ੍ਰਦੂਸ਼ਣ ਦੀ ਮਾਤਰਾ ’ਚ ਕਮੀ ਆ ਸਕਦੀ ਹੈ

ਪਰਾਲੀ ਸਾੜਨ ਨਾਲ ਪੀਐਮ 2.5 ਦੀ ਮਾਤਰਾ ਮੰਗਲਵਾਰ ਤੇ ਬੁੱਧਵਾਰ ਨੂੰ 5 ਫੀਸਦੀ ਤੋਂ ਘੱਟ ਰਹਿਣ ਦੇ ਆਸਾਰ ਹਨ। ਕਿਉਕਿ ਹਵਾ ਦਾ ਰੁਖ ਉਲਟ ਦਿਸ਼ਾ ’ਚ ਹੈ ਤੇ ਉਸਦੀ ਵਜ੍ਹਾ ਨਾਲ ਹਵਾ ’ਚ ਪ੍ਰਦੂਸ਼ਣ ਦੀ ਮਾਤਰਾ ’ਚ ਕਮੀ ਆ ਸਕਦੀ ਹੈ। ਇਸ ਦਰਮਿਆਨ ਪਰਾਲੀ ਸਾੜੇ ਜਾਣ ਵਾਲੀਆਂ ਥਾਵਾਂ ’ਚ ਵੀ ਵਾਧਾ ਹੋਇਆ ਹੈ, ਜਿਸ ਦੇ ਚੱਲਦਿਆਂ ਸੋਮਵਾਰ ਨੂੰ ਪੰਜਾਬ ’ਚ 1796, ਹਰਿਆਣਾ ’ਚ 124 ਤੇ ਉੱਤਰ ਪ੍ਰਦੇਸ਼ ’ਚ 157 ਥਾਵਾਂ ’ਤੇ ਪਰਾਲੀ ਸਾੜੀ ਗਈ। ਸਫ਼ਰ ਦੇ ਅਨੁਸਾਰ ਖੇਤੀ ਰਹਿੰਦੀ ਖੂੰਹਦ ਨੂੰ ਸਾੜਨ ਤੋਂ ਬਾਅਦ ਮੰਗਲਵਾਰ ਨੂੰ ਪੀਐਮ 2.5 ਪ੍ਰਦੂਸ਼ਿਤ ਤੱਤਾਂ ਦੀ ਮਾਤਰਾ ’ਚ ਇਸ ਦਾ ਯੋਗਦਾਨ ਲਗਭਗ ਸੱਤ ਫੀਸਦੀ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ