ਵਾਹ ਕਿਸਮਤ! ਸਾਰੀ ਰਾਤ ਵਿਅਕਤੀ ਨਾਲ ਕੰਬਲ ’ਚ ਪਿਆ ਰਿਹਾ ਕੋਬਰਾ, ਬਚ ਗਈ ਜਾਨ

Cobra

ਫਤਿਹਾਬਾਦ (ਸੱਚ ਕਹੂੰ ਨਿਊਜ਼)। ਕਹਿੰਦੇ ਨੇ ਜਦੋਂ ਕਿਸੇ ਦੀ ਵਧੀ ਹੋਵੇ ਤੇ ਪ੍ਰਮਾਤਮਾ ਉਸ ਵਿਅਕਤੀ ’ਤੇ ਮਿਹਰ ਕਰੇ ਤਾਂ ਮੌਤ ਵਰਗਾ ਕਰਮ ਵੀ ਕੱਟਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਸਾਹਮਣੇ ਆਇਆ ਹੈ। ਦਰਸਲ ਜ਼ਿਲ੍ਹਾ ਫਤਿਹਾਬਾਦ ਦੇ ਭੱਟੂ ਵਿਖੇ ਬੀਤੀ ਰਾਤ ਇੱਕ ਪਿੰਡ ਵਾਸੀ ਨਾਲ ਵੱਡੀ ਮੰਦਭਾਗੀ ਘਟਨਾ ਹੋਣੋਂ ਟਲ ਗਈ। ਅਸਲ ਵਿੱਚ ਕੋਬਰਾ ਸੱਪ (Cobra) ਵਿਕਅਤੀ ਦੇ ਨਾਲ ਉਸ ਦੇ ਬਿਸਤਰੇ ਵਿੱਚ ਰਿਹਾ।

ਸਾਰੀ ਰਾਤ ਕੋਈ ਹਲਚਲ ਨਾ ਹੋਣ ਕਾਰਨ ਕੋਬਰੇ ਨੇ ਡੰਗ ਨਹੀਂ ਮਾਰਿਆ। ਸਵੇਰ ਹੋਣ ’ਤੇ ਵਿਅਕਤੀ ਨੂੰ ਸੱਪ ਦੇ ਕੰਬਲ ਵਿੱਚ ਮੌਜ਼ੂਦ ਹੋਣ ਦਾ ਅਹਿਸਾਸ ਹੋਇਆ ਤਾਂ ਉਹ ਹਰਕਤ ਵਿੱਚ ਆਇਆ। ਉਸ ਨੇ ਇਸ ਗੱਲ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਤੇ ਹੌਸਲਾ ਬਣਾ ਕੇ ਰੱਖਿਆ। ਪਰਿਵਾਰ ਨੇ ਸਨੇਕਮੈਨ ਪਵਨ ਜੋਗਪਾਲ ਨਾਲ ਸੰਪਰਕ ਕੀਤਾ। ਸਨੇਕ ਸਨੈਚਰ ਟੀਮ ਨੇ ਆ ਕੇ ਸੱਪ ਨੂੰ ਕਾਬੂ ਕੀਤਾ ਤੇ ਜੰਗਲ ਵਿੱਚ ਰਿਲੀਜ਼ ਕਰ ਦਿੱਤਾ। ਇਸ ਤਰ੍ਹਾਂ ਇੱਕ ਵੱਡੀ ਘਟਨਾ ਹੋਣੋਂ ਟਲ ਗਈ। (Cobra)

Also Read : ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਦੇਵੇਗੀ 2 ਕਰੋੜ ਤੋਂ ਵੱਧ ਦੀ ਰਾਸ਼ੀ, ਕੈਬਨਿਟ ਮੰਤਰੀ ਨੇ ਕੀਤਾ ਐਲਾਨ

ਸਾਨੂੰ ਆਪਣੀ ਸੁਰੱਖਿਆ ਲਈ ਬਿਸਤਰੇ, ਕੱਪੜੇ ਤੇ ਜੁੱਤੇ ਆਦਿ ਝਾੜ ਕੇ ਵਰਤਣੇ ਚਾਹੀਦੇ ਹਨ। ਜੇਕਰ ਤੁਹਾਡੇ ਬਿਸਤਰੇ ਵਿੱਚ ਅਚਾਨਕ ਕੋਈ ਜ਼ਹਿਰੀਲ ਜਾਨਵਰ ਆ ਵੀ ਜਾਵੇ ਤਾਂ ਹੌਸਲਾ ਨਹੀਂ ਢਾਹੁਣਾ ਚਾਹੀਦਾ ਤੇ ਕਾਹਲੇ ਨਹੀਂ ਪੈਣਾ ਚਾਹੀਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਚੌਕਸੀ ਤੇ ਸਵਧਾਨੀ ਦੀ ਜ਼ਰੂਰਤ ਹੈ।