ਬੀਜਿੰਗ (ਏਜੰਸੀ)। ਚੀਨੀ ਹਵਾਈ ਫੌਜ ਨੇ (South China Sea Region) ਦੱਖਣੀ ਚੀਨ ਸਮੁੰਦਰ ਅਤੇ ਪੱਛਮੀ ਪ੍ਰਸ਼ਾਂਤ ਖੇਤਰ ‘ਚ ਇੱਕ ਵਾਰ ਜ਼ੋਰਦਾਰ ਫੌਜ ਅਭਿਆਸ ਕਰਦਿਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਚੀਨ ਇਸ ਸਮੇਂ ਆਪਣੀਆਂ ਸੇਵਾਵਾਂ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ‘ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਇਸੇ ਤਹਿਤ ਉਹ ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ ਬੇੜੇ ‘ਚ ਲੜਾਕੂ ਜਹਾਜ਼ਾਂ ਤੇ ਹਥਿਆਰਾਂ ਨੂੰ ਵਧਾ ਰਿਹਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਾਰਜਕਾਲ ਸਥਾਈ ਹੋ ਜਾਣ ਤੋਂ ਬਾਅਦ ਚੀਨੀ ਸਰਕਾਰ ਦਾ ਪੂਰਾ ਧਿਆਨ ਹੁਣ ਫੌਜਾਂ ਦੇ ਆਧੁਨਿਕੀਕਰਨ ‘ਤੇ ਹੈ ਚੀਨ ਦਾ ਇਹ ਵੀ ਕਹਿਣਾ ਹੈ ਕਿ ਉਸਦਾ ਰਵੱਈਆ ਕਿਸੇ ਦੇ ਖਿਲਾਫ਼ ਨਹੀਂ ਹੈ ਪਰ ਉਹ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਇਸ ਤਰ੍ਹਾਂ ਦੇ ਅਭਿਆਸ ਕਰ ਰਿਹਾ ਹੈ ਚੀਨੀ ਹਵਾਈ ਫੌਜ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਇਸ ਅਭਿਆਸ ‘ਚ ਐੱਚ-6 ਦੇ ਬੰਬ ਵਰਾਊ ਤੇ ਸੁਖੋਈ 30 ਅਤੇ ਸੁਖੋਈ 35 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਤੇ ਦੱਖਣੀ ਚੀਨੀ ਸਮੁੰਦਰੀ ਖੇਤਰ ‘ਚ ਆਪਣੀ ਸਮਾਘਾਤ ਗਸ਼ਤ ਪ੍ਰਕਿਰਿਆ ਨੂੰ ਤੇਜ਼ ਕੀਤਾ ਇਹ ਜਹਾਜ਼ ਜਪਾਨੀ ਦੀਪਾਂ ਦੇ ਉਪਰੋਂ ਵੀ ਹੋ ਕੇ ਲੰਘੇ ਹਨ।
ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਇਹ ਅਭਿਆਸ ਕਦੋਂ ਕੀਤਾ ਗਿਆ ਅਤੇ ਕਿਸ ਖੇਤਰ ‘ਚ ਕੀਤਾ ਗਿਆ ਬਿਆਨ ਮੁਤਾਬਕ ਹਵਾਈ ਫੌਜ ਦੀ ਇਸ ਤਰ੍ਹਾਂ ਦਾ ਅਭਿਆਸ ਭਾਵੀ ਜੰਗ ਦੀਆਂ ਸ਼ੰਕਾਵਾਂ ਨੂੰ ਵੇਖਦਿਆਂ ਕੀਤਾ ਜਾ ਰਿਹਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵੀ ਬਣਾਇਆ ਜਾ ਸਕੇ।