ਅਮਰੀਕਾ ਨੇ ਇਰਾਨ ਕੰਪਨੀ ‘ਤੇ ਲਾਈ ਪਾਬੰਦੀ

US, Ban, Iran, Company

ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਦੁਨੀਆ ਦੀਆਂ ਸੈਂਕੜੇ ਯੂਨੀਵਰਸਿਟੀਆਂ ਤੇ ਦਰਜਨਾਂ ਵਪਾਰਕ ਸੰਸਥਾਵਾਂ ਸਮੇਤ ਅਮਰੀਕੀ ਊਰਜਾ ਰੈਗੂਲੇਟਰ ‘ਤੇ ਸਾਈਬਰ ਹਮਲਾ ਕਰਨ ਸਬੰਧੀ ਈਰਾਨ ਦੇ 9 ਵਿਅਕਤੀਆਂ ਤੇ ਇਕ ਕੰਪਨੀ ‘ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕਾ ਦਾ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਈਰਾਨ ਸਰਕਾਰ ਦੇ ਕਹਿਣ ‘ਤੇ ਇਹ ਕਾਰਵਾਈ ਕੀਤੀ ਹੈ ਅਮਰੀਕੀ ਟ੍ਰੇਜਰੀ ਵਿਭਾਗ ਨੇ ਕਿਹਾ ਕਿ ਈਰਾਨ ਦੇ 9 ਨਾਗਰਿਕਾਂ ਤੇ ਮਬਨਾ ਸੰਸਥਾ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਮਬਨਾ ਦਾ ਕੰਮ ਚੋਰੀ ਕੀਤੀ ਗਈ।

ਜਾਣਕਾਰੀ ਈਰਾਨੀ ਖੋਜ ਸੰਸਥਾਵਾਂ ਨੂੰ ਮੁਹੱਈਆ ਕਰਵਾਉਣਾ ਸੀ  ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਸਾਈਬਰ ਹਮਲਿਆਂ ਦੀ ਸ਼ੁਰੂਆਤ 2013 ‘ਚ ਹੋਈ ਸੀ ਉਸ ਸਮੇਂ ਤੋਂ ਹੀ ਅਮਰੀਕਾ ਦੀਆਂ 144 ਤੇ 21 ਦੇਸ਼ਾਂ ਦੀਆਂ 176 ਯੂਨੀਵਰਸਿਟੀਆਂ ਤੋਂ ਲਗਭਗ 31 ਟੇਰਾਬਾਈਟ ਅਕੈਡਮਿਕ ਡਾਟਾ ਤੇ ਬੌਧਿਕ ਸੰਪਤੀ ਚੋਰੀ ਹੋ ਗਈ ਹੈ ਅਮਰੀਕਾ ਡਿਪਟੀ ਅਟਾਰਨੀ ਜਨਰਲ ਰਾਡ ਰੋਸਟੇਨ ਨੇ ਕਿਹਾ ਕਿ ਜੇਕਰ 9 ਵਿਅਕਤੀ ਈਰਾਨ ਤੋਂ ਬਾਹਰ ਯਾਤਰਾ ਕਰਦੇ ਹਨ।

ਤਾਂ ਉਨ੍ਹਾਂ ਨੂੰ ਭਗੌੜਾ ਸਮਝ ਕੇ ਹਵਾਲਗੀ ਰਾਹੀਂ ਅਮਰੀਕਾ ਲਿਆਂਦਾ ਜਾਵੇਗਾ ਉਨ੍ਹਾਂ ਕਿਹਾ ਕਿ ਅਮਰੀਕਾ ਦੀ 100 ਤੋਂ ਵੱਧ ਦੇਸ਼ਾਂ ਨਾਲ ਹਵਾਲਗੀ ਸੰਧੀ ਹੈ ਰਾਡ ਨੇ ਕਿਹਾ ਇਨ੍ਹਾਂ ਖਿਲਾਫ ਵਿਆਪਕ ਪੱਧਰ ‘ਤੇ ਜਾਂਚ ਹੋਵੇਗੀ ਤੇ ਮੁਕੱਦਮਾ ਚੱਲੇਗਾ ਉਨ੍ਹਾਂ ਨੇ ਕੰਪਿਊਟਰਾਂ ‘ਚਨ ਡਾਟਾ ਚੋਰੀ ਕਰ ਆਪਣਾ ਫਾਇਦਾ ਕੀਤਾ ਹੈ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਜ਼ਮੀ ਨੇ ਅਮਰੀਕੀ ਪਾਬੰਦੀ ਦੀ ਨਿੰਦਾ ਕੀਤੀ ਹੈ ਕਾਜ਼ਮੀ ਨੇ ਇਸ ਨੂੰ ਗੈਰ-ਕਾਨੂੰਨੀ ਅਤੇ ਭੜਕਾਊ ਕਦਮ ਦੱਸਿਆ ਹੈ।